Image default
ਤਾਜਾ ਖਬਰਾਂ

ਬਠਿੰਡਾ ਸ਼ਹਿਰ  ਦੇ  ਵਿਧਾਇਕ ਸ੍ਰੀ ਜਗਰੂਪ ਸਿੰਘ ਨੂੰ ਠੇਕਾ ਮੋਰਚੇ ਵੱਲੋਂ ਦਿੱਤਾ ਗਿਆ ਮੰਗ ਪੱਤਰ

ਬਠਿੰਡਾ, 3 ਅਪ੍ਰੈਲ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ)ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਤੈਅ ਕੀਤੇ ਗਏ ਪੰਜਾਬ ਪੱਧਰੀ ਪ੍ਰੋਗਰਾਮ ਤਹਿਤ ,ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ  ਬਠਿੰਡਾ ਸ਼ਹਿਰੀ ਦੇ ਵਿਧਾਇਕ  ਸ੍ਰੀ ਜਗਰੂਪ ਸਿੰਘ ਗਿੱਲ ਨੂੰ  ਮੰਗ ਪੱਤਰ ਦਿੱਤਾ ਗਿਆ ।ਵਿਧਾਇਕ ਦੇ  ਰਿਹਾਇਸ਼ ਵਿਚ ਹਾਜ਼ਰ ਨਾ ਹੋਣ ਦੀ ਸੂਰਤ ਚ  ਅਧਿਕਾਰੀਆਂ ਦੀ ਹਾਜ਼ਰੀ ਚ  ਇਹ ਮੰਗ ਪੱਤਰ ਉਸ ਦੇ ਲੜਕੇ ਵੱਲੋਂ ਪ੍ਰਵਾਨ ਕੀਤਾ ਗਿਆ,ਅਤੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਮੰਗਾਂ ਦਾ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਮੰਗ ਪੱਤਰ ਦੇਣ ਦੀ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ  ਅੱਜ ਬਠਿੰਡਾ ਦੇ ਰੋਜ਼ ਗਾਰਡਨ ਵਿੱਚ  ਠੇਕਾ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਕੌਮ ਜੋਨ ਬਠਿੰਡਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ (ਸੀਐਚ ਵੀ  ,ਸ੍ਰੀ ਐਚ ਡਬਲਯੂ  ਅਤੇ ਪੈਸਕੋ  ਕੰਪਨੀ ਅਧੀਨ ਕੰਮ ਕਰਦ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜੂਨੀਅਨ ਨੰਬਰ 31ਦੇ ਕਾਮਿਆਂ ਵੱਲੋ ਇਕ ਵਿਸ਼ਾਲ ਇਕੱਠ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਪਾਵਰਕੌਮ ਜ਼ੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ, ਵਾਟਰ ਸਪਲਾਈ ਤੋਂ ਸੰਦੀਪ ਖਾਨ ਅਤੇ ਸੀਐਚ ਬੀ ਤੋਂ ਹਰਜਿੰਦਰ ਬਰਾੜ  ਨੇ ਸਾਂਝੇ ਤੌਰ ਤੇ ਕੀਤੀ। ਫਿਰ ਇਸ ਇਕੱਠ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਚ ਨਾਅਰੇ ਮਾਰਦੇ ਹੋਏ  ਹਲਕਾ ਵਿਧਾਇਕ ਸ੍ਰੀ  ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਤਕ ਰੋਹ ਭਰਪੂਰ ਮਾਰਚ ਕੀਤਾ ਗਿਆ। ਰਿਹਾਇਸ਼ ਤੇ ਵਿਧਾਇਕ ਸਾਹਿਬ ਦੇ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ  ਇਹ ਮੰਗ ਪੱਤਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ  ਉਨ੍ਹਾਂ ਦੇ ਲੜਕੇ ਵੱਲੋਂ ਪ੍ਰਵਾਨ ਕਰਕੇ  ਸੰਬੰਧਤ ਮੰਗਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਆਗੂਆਂ ਵੱਲੋਂ ਪ੍ਰੈੱਸ ਬਿਆਨ ਰਾਹੀਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕੇ ਉਨ੍ਹਾਂ ਦੀਆਂ ਮੰਗਾਂ ਸਿਰਫ਼ ਉਨ੍ਹਾਂ ਤੱਕ ਸੀਮਤ ਨਹੀਂ ਸਗੋਂ ਇਹ ਸਮਾਜ ਦੇ ਹੋਰ ਮਿਹਨਤਕਸ਼ ਤਬਕਿਆਂ ਤਕ  ਕਿਤੇ ਵੱਡੀਆਂ ਹਨ ।ਸਭ ਤੋਂ ਵੱਡੀ ਗੱਲ  ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੇ ਹੱਲੇ ਨੂੰ ਰੋਕਣ ਦੀ ਹੈ  ।ਸਾਰੇ ਸਰਕਾਰੀ ਅਦਾਰਿਆਂ ਚ  ਕੰਮ ਭਾਰ ਦੀ ਨੀਤੀ ਮੁਤਾਬਕ ਤੈਅ ਅਸਾਮੀਆਂ ਤੇ ਸਮੂਹ ਠੇਕਾ ਮੁਲਾਜ਼ਮਾਂ ਨੂੰ  ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਰੈਗੂਲਰ ਕਰਨ ਦੀ ਹੈ। ਤੀਸਰੇ ਨੰਬਰ ਤੇ  ਪੱਕੇ ਕੰਮ ਖੇਤਰ ਚ ਪੱਕੇ ਰੁਜ਼ਗਾਰ ਦੀ ਨੀਤੀ ਨੂੰ ਲਾਗੂ ਕਰਨ, ਘੱਟੋ ਘੱਟ ਉਜਰਤ ਦੇ ਕਾਨੂੰਨ ਮੁਤਾਬਕ ਤਨਖਾਹ ਨਿਸ਼ਚਿਤ ਕਰਨ,ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਵਿਗਿਆਨਕ ਨਿਯਮਾਂ ਨੂੰ ਲਾਗੂ ਕਰਨ, ਛਾਂਟੀ ਦਾ ਅਮਲ ਰੋਕਣ  ਅਤੇ  ਡਿਊਟੀ  ਦੌਰਾਨ ਵਾਪਰਨ ਵਾਲੇ ਘਾਤਕ ਅਤੇ ਗ਼ੈਰ ਘਾਤਕ ਹਾਦਸਿਆਂ ਨਾਲ ਪੀਡ਼ਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਅਦਾਇਗੀ ਕਰਨ ਆਦਿ ਮੰਗਾਂ  ਮੰਗ ਪੱਤਰ ਵਿੱਚ ਸ਼ਾਮਲ ਹਨ  ।ਇਸ ਇਕੱਠ ਨੂੰ  ਸੰਬੋਧਨ ਕਰਨ ਵਾਲਿਆਂ ਵਿੱਚ  ਗੁਰਵਿੰਦਰ ਸਿੰਘ ਪੰਨੂੰ  ,ਸ੍ਰੀ ਸੰਦੀਪ ਖਾਨ  ਖੁਸਦੀਪ ਸਿੰਘ, ਇਕਬਾਲ ਸਿੰਘ ਗੋਰਾ ਆਦਿ ਸ਼ਾਮਲ ਸਨ।ਮੰਗ ਪੱਤਰ ਰਾਹੀਂ ਕਾਮਿਆਂ ਵੱਲੋਂ  ਪੰਜਾਬ ਸਰਕਾਰ ਨੂੰ ਇੱਕ ਜ਼ੋਰਦਾਰ ਅਪੀਲ ਕੀਤੀ ਗਈ ਹੈ  ਕਿ ਉਹ ਇਨ੍ਹਾਂ ਮੰਗਾਂ ਦੇ ਹੱਲ ਲਈ  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੂੰ ਤੁਰੰਤ ਮੀਟਿੰਗ ਦੇ ਕੇ ਮੰਗਾਂ ਦਾ ਹੱਲ ਕਰੇ। ਇਸ ਲਈ ਠੇਕਾ ਮੋਰਚਾ ਪੰਜਾਬ ਵੱਲੋਂ ਸਰਕਾਰ ਨੂੰ  ਤਿੰਨ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।

Related posts

Big News- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿੱਚ ਤਬਦੀਲੀ, ਹੁਣ ਸਰੀਰਕ ਸਿੱਖਿਆ ਦੇ ਵਿਸ਼ੇ ਵਿੱਚ 4 ਹੋਣਹਾਰ ਖਿਡਾਰੀਆਂ ਦੀ ਜੀਵਨੀ ਹੋਈ ਸ਼ਾਮਿਲ

punjabdiary

Breaking- ਮੁਕੇਸ਼ ਅੰਬਾਨੀ ਦੀ ਫੈਮਿਲੀ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

punjabdiary

Breaking- ਵੱਡੀ ਖਬਰ – ਨੌਜਵਾਨਾਂ ਨਾਲ ਠੱਗੀ ਮਾਰਨ ਵਾਲੀ ਨਕਲੀ ਜੱਜ ਔਰਤ ਤੇ ਡੀਐਸਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

punjabdiary

Leave a Comment