ਬਲਾਕ ਦੀਆਂ ਆਸ਼ਾ ਵਰਕਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਸਿਹਤ ਸਰਗਰਮੀਆਂ ਸਬੰਧੀ ਕੀਤੀ ਵਿਚਾਰ ਚਰਚਾ
ਸਾਦਿਕ – ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐਮ.ਓ ਬਲਾਕ ਪੀ.ਐਚ.ਸੀ ਜੰਡ ਸਾਹਿਬ ਡਾ.ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਪਿੰਡਾਂ ਵਿੱਚ ਜੱਚਾ-ਬੱਚਾ ਸਿਹਤ ਸੇਵਾਵਾਂ, ਸੰਸਥਾਗਤ ਜਨੇਪਾ,ਟੀਕਾਕਰਨ,ਖੁਰਾਕ ਅਤੇ ਹੋਰ ਸਿਹਤ ਸਰਗਰਮੀਆਂ ਸਬੰਧੀ ਸਮੂਹ ਆਸ਼ਾ ਵਰਕਰਾਂ ਨਾਲ ਜੰਡ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਵਿਭਾਗ ਦੇ ਅਗਲੇ ਆ ਰਹੇ ਸਿਹਤ ਪ੍ਰੋਗਰਾਮਾਂ ਦੀ ਰੂਪ-ਰੇਖਾ ਵੀ ਸਾਂਝੀ ਕੀਤੀ ਗਈ। ਇਸ ਮੌਕੇ ਨੋਡਲ ਅਫਸਰ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਆਸ਼ਾ ਨੂੰ ਪ੍ਰੇਰਿਤ ਕਰਦਿਆਂ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸਕੀਮਾਂ-ਸਹੂਲਤਾਂ ਅਤੇ ਇਲਾਜ ਸੇਵੇਵਾਂ,ਸਾਫ-ਸਫਾਈ,ਭਿਆਨਕ ਬਿਮਾਰੀਆਂ ਦੀ ਰੋਕਥਾਮ, ਜੀਵਨਸ਼ੈਲੀ ਬਦਲਾਵ,ਪਖਾਨਾ ਬਨਾਉਣ ਅਤੇ ਵਰਤੋ ਕਰਨ ਆਦਿ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਵਿਸ਼ੇਸ਼ ਬੁਲਾਰੇ ਵੱਜੋਂ ਪਹੁੰਚੇ ਰਾਏ ਸਿੰਘ ਢਿੱਲੋਂ,ਪ੍ਰਬੰਧਕ ਚੰਡੀਗੜ ਬੱਚਿਆਂ ਦਾ ਹਸਪਤਾਲ,ਕੋਟਕਪੂਰਾ ਨੇ ਆਸ਼ਾ ਵਰਕਰਾਂ ਨੂੰ ਨਵ-ਜੰਮਿਆਂ ਛਮਾਹਾ-ਸਤਮਾਹਾ ਬੱਚਾ,ਸਾਹ ਲੈਣ ‘ਚ ਜਿਆਦਾ ਦਿਕਤ ਮਹਿਸੂਸ ਕਰਨ ਵਾਲੇ ਬੱਚੇ,ਇੱਕ ਕਿੱਲੋ ਤੋਂ ਘੱਟ ਭਾਰ ਜਾਂ ਵੈਂਟੀਲੇਟਰ ਦੀ ਲੋੜ ਵਾਲੇ ਬੱਚਿਆਂ ਦੀ ਕੇਅਰ ਅਤੇ ਉਨਾਂ ਦੇ ਹਸਪਤਾਲ ਅਤੇ ਚੈਰੀਟੇਬਲ ਸੈਂਟਰ ਕੋਟਕਪੂਰਾ ਵਿੱਚ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਵਧੀਆ ਇਲਾਜ ਤੇ ਮੌਜੂਦ ਮੁਫਤ ਸਹੂਲਤਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਸੰਸਥਾ ਦੇ ਐਮ.ਡੀ ਬੱਚਿਆਂ ਦੇ ਮਾਹਰ ਡਾ.ਰਵੀ ਬਾਂਸਲ,ਮੈਬਰ ਪੰਜਾਬ ਮੈਡੀਕਲ ਕੋਂਸਲ ਦੀ ਅਗਵਾਈ ਹੇਠ ਮਾਹਰ ਡਾਕਟਰਾਂ ਦੀ ਟੀਮ ਤੇ ਪੈਰਾ-ਮੈਡੀਕਲ ਸਟਾਫ ਨਵ-ਜਨਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਹਿੱਤ ਹਰ ਸੰਭਵ ਉਪਰਾਲਾ ਕਰ ਰਹੇ ਹਨ। ਇਸ ਮੌਕੇ ਜ਼ਿਲਾ ਕਮਿਊਨਟੀ ਮੋਬੇਲਾਈਜ਼ਰ ਸੰਦੀਪ ਕੁਮਾਰ ਅਤੇ ਬਲਾਕ ਲੇਖਾਕਾਰ ਇਕਬਾਲ ਸਿੰਘ ਨੇ ਆਸ਼ਾ ਦੇ ਮਾਣਭੱਤੇ ਅਤੇ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਰਾਏ ਸਿੰਘ ਢਿੱਲੋਂ ਪ੍ਰਬੰਧਕ ਚੰਡੀਗੜ ਬੱਚਿਆਂ ਦਾ ਹਸਪਤਾਲ ਅਤੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਆਸ਼ਾ ਨੂੰ ਜਾਣਕਾਰੀ ਦਿੰਦੇ ਹੋਏੇ।
ਬਲਾਕ ਦੀਆਂ ਆਸ਼ਾ ਵਰਕਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
next post