ਬਲਾਕ ਭੁਨਰਹੇੜੀ-2 ਦੇ ਸਨੌਰ ਸੈਂਟਰ ਵਿੱਚ ਪੈਂਦੇ ਸਕੂਲਾਂ ਦੀ ਦਾਖ਼ਲਾ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਸਨੌਰ, 18 ਅਪ੍ਰੈਲ (ਅੰਗਰੇਜ ਸਿੰਘ ਵਿੱਕੀ) ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ‘ਤੇ ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੁਆਰਾ ਚਲਾਈ ਗਈ ਜ਼ਿਲ੍ਹਾ ਪੱਧਰੀ ਦਾਖ਼ਲਾ ਮੁਹਿੰਮ ਨੂੰ ਵਧਾਉਣ ਲਈ ਸਨੌਰ ਸੈਂਟਰ ਦੇ ਅਧਿਆਪਕਾਂ ਦੁਆਰਾ ਨੀਰੂ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੁਨਰਹੇੜੀ-2 ਦੀ ਅਗਵਾਈ ਵਿੱਚ ‘ਤੇ ਸੀ.ਐਚ.ਟੀ ਰਜਨੀ ਬਾਲਾ ਨਾਲ ਦਾਖ਼ਲਾ ਵਧਾਉਣ ਲਈ ਸੈਂਟਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਸਰਕਾਰੀ ਐਲੀਮੈਂਟਰੀ ਸਕੂਲ, ਸਨੌਰ ਕੁੜੀਆਂ ਦੇ ਸੀ.ਐੱਚ.ਟੀ ਰਜਨੀ ਬਾਲਾ ਅਤੇ ਸਮੂਹ ਸਟਾਫ਼ ਵੱਲੋਂ ਸਨੌਰ ਦੇ ਵਾਰਡ ਨੰਬਰ 10 ਅਤੇ 13 ਦੇ ਵਾਸੀਆਂ ਨੂੰ ਸੈਸ਼ਨ 2021-22 ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸੁੰਦਰ ਲਿਖਾਈ ਮੁਕਾਬਲੇ ਵਿੱਚ ਬੱਚਿਆਂ ਨੇ ਜਿਲ੍ਹੇ ਵਿੱਚੋਂ ਜੋ ਪੁਜੀਸ਼ਨਾ ਹਾਸਲ ਕੀਤੀਆਂ ਹਨ, ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦੇ ਮਾਪਿਆਂ ਅਤੇ ਸਨੌਰ ਦੇ ਵਾਰਡ ਨੰਬਰ 10 ਅਤੇ 13 ਦੇ ਵਾਸੀਆਂ ਅਤੇ ਅਸਰਪੁਰ ਵਾਸੀਆਂ ਵੱਲੋਂ ਸਮੂਹ ਮਿਹਨਤੀ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਆਪਣੇ ਸਨੌਰ ਕੁੜੀਆਂ ਸਕੂਲ ਵਿੱਚ ਅਤੇ ਪਿੰਡ ਅਸਰਪੁਰ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦਾ ਭਰੋਸਾ ਦਿੱਤਾ। ਸਰਕਾਰੀ ਐਲੀਮੈਂਟਰੀ ਸਕੂਲ,ਸਨੌਰ ਕੁੜੀਆਂ ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਅਸਰਪੁਰ ਦੁਆਰਾ ਬਹੁਤ ਹੀ ਵਧੀਆ ਢੰਗ ਨਾਲ ਦਾਖ਼ਲਾ ਮੁਹਿੰਮ ਤਹਿਤ ਰੈਲੀਆਂ ਕੱਢੀਆਂ ਗਈਆਂ। ਅਧਿਆਪਕਾਂ ਵੱਲੋਂ ਸਨੌਰ ਵਾਰਡ ਨੰਬਰ 10 ,13 ਅਤੇ ਪਿੰਡ ਅਸਰਪੁਰ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ, ਮੁਫ਼ਤ ਸਿੱਖਿਆ, ਪੌਸ਼ਟਿਕ ਭੋਜਨ, ਖੇਡਾਂ ਦੀ ਸਹੂਲਤ, ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਖੇਡ ਵਿੱਦਿਆ ਰਾਹੀ ਸਿੱਖਿਆ, ਈ-ਕੰਟੈਂਟ ਰਾਹੀ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਗਈ। ਸੈਂਟਰ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਦਾਖ਼ਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹਨਾਂ ਰੈਲੀਆਂ ਵਿੱਚ ਐੱਚ.ਟੀਜ ਸਰਬਜੀਤ ਕੌਰ ਅਤੇ ਸੱਤਪਲੰ ਭੀਖੀ, ਜਸਮੀਤ ਸਿੰਘ ਸਿੰੰਘ, ਕੁਲਦੀਪ ਸਿੰਘ ਅਧਿਆਪਕਾਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਨੌਰ ਅਤੇ ਪਿੰਡ ਅਸਰਪੁਰ ਦੇ ਪਤਵੰਤੇ ਸੱਜਣਾਂ ਵਲੋਂ ਭਾਗ ਲਿਆ ਗਿਆ।