ਬਾਬਾ ਫਰੀਦ ਪਬਲਿਕ ਸਕੂਲ ਦੇ ਖਿਡਾਰੀ ਜਿਲ੍ਹਾਂ ਪੱਧਰ ਤੇ ਰਹੇ ਮੋਹਰੀ
ਫਰੀਦਕੋਟ, 14 ਅਕਤੂਬਰ (ਪੰਜਾਬ ਡਾਇਰੀ)- 51ਵੀਆਂ ਜ਼ਿਲ੍ਹਾਂ ਸਕੂਲ ਖੇਡਾਂ ਜੋ ਕਿ 26 ਸਤੰਬਰ ਤੋਂ 29 ਸਤੰਬਰ ਤੱਕ ਨਹਿਰੂ ਸਟੇਡੀਅਮ ਵਿੱਚ ਹੋਈਆਂ। ਜਿਸ ਵਿੱਚ ਵੱਖ-ਵੱਖ ਜੋਨਾਂ ਦੇ ਸਕੂਲਾਂ ਦੇ ਹੈਂਡ ਬਾਲ, ਪਾਵਰ ਲਿਫਟਿੰਗ, ਕੁਸ਼ਤੀ, ਵਾਲੀਬਾਲ, ਤਲਵਾਰਬਾਜੀ, ਦੇ ਖਿਡਾਰੀਆਂ ਨੇ ਭਾਗ ਲਿਆ। ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੁਸ਼ਤੀ ਦੇ ਅੰਡਰ 14 ਵਿੱਚ ਗੁਰਨੂਰ ਸਿੰਘ ਨੇ ਸੋਨ ਤਗਮਾ, ਅਰਸ਼ਦੀਪ ਸਿੰਘ ਨੇ ਅੰਡਰ 17 ਵਿੱਚ ਜ਼ਿਲਾ ਪੱਧਰ ਤੇ ਸੋਨ ਤਗਮਾ ਹਾਸਿਲ ਕਰਕੇ ਆਪਣੀ ਥਾਂ ਰਾਜ ਪੱਧਰ ‘ਵਿੱਚ ਬਣਾ ਲਈ ਹੈ।
ਇਸ ਤਰਾਂ ਪਾਵਰ ਲਿਫਟਿੰਗ ਵਿੱਚ ਇੰਦਰਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ ਤੇ ਅਰਮਾਨ ਸਿੰਘ ਗਿਆਰਵੀਂ ਨੇ ਸੋਨ ਤਗਮਾ ਜਿੱਤਿਆਂ ਅਤੇ ਰਾਜ ਪੱਧਰ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਹੈਂਡਬਾਲ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਵਾਲੀਵਾਲ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਤੇ ਉਹਨਾਂ ਵਿੱਚੋਂ ਦੋ ਖਿਡਾਰੀ ਰਾਜ ਪੱਧਰ ਲਈ ਚੁਣੇ ਗਏ ਹਨ। ਤਲਵਾਰਬਾਜ਼ੀ ਵਿੱਚ ਅਮਿਤੋਜ ਕੌਰ ਬਾਰਵੀਂ,ਗੁਰਬੀਰ ਸਿੰਘ ਨੌਵੀਂ , ਮੋਹਜੀਤ ਸਿੰਘ ਨੌਵੀਂ ਅਤੇ ਵਿਵੇਕਜੀਤ ਨੇ ਸੋਨ ਤਮਗੇ ਹਾਸਲ ਕੀਤੇ।
ਇਸੇ ਤਰ੍ਹਾਂ ਸਕੇਟਿੰਗ ਵਿੱਚ ਗੁਰਲਗਨ ਸਿੰਘ ਛੇਵੀਂ ਨੇ ਸੋਨ ਤਗਮਾ, ਯਸ਼ਦੀਪ ਸਿੰਘ ਸੱਤਵੀਂ ਨੇ ਵੀ ਸੋਨ ਤਗਮਾ, ਤਨਵੀਰ ਸਿੰਘ ਸੱਤਵੀਂ ਨੇ ਚਾਂਦੀ ਦਾ ਤਗਮਾ ਅਤੇ ਹਰਗੁਣਤਾਜ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕਰਕੇ ਸਕੂਲ ਦੇ ਨਾਂ ਨੂੰ ਚਾਰ ਚੰਨ ਲਾਏ। ਸਮੁੱਚੀਆਂ ਪ੍ਰਾਪਤੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਅਦਾਰੇ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਜੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਦੀ ਸਮੁੱਚੀ ਅਗਵਾਈ ਹੇਠ ਹੀ ਅਦਾਰਾ ਅੱਜ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹੈ ।
ਉਨਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ -ਨਾਲ ਸਾਨੂੰ ਆਪਣੇ ਸਰੀਰਕ ਗਤੀਵਿਧੀਆਂ ਵੱਲ ਧਿਆਨ ਦਿੰਦੇ ਹੋਏ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਹਨਾਂ ਬਾਬਾ ਫ਼ਰੀਦ ਜੀ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਇਹ ਅੱਗੇ ਵੱਧਦੇ ਹੋਏ ਹਮੇਸ਼ਾ ਉੱਚੀਆਂ ਬਲੁੰਦੀਆਂ ਨੂੰ ਛੂੰਹਣ ਅਤੇ ਭਵਿੱਖ ਵਿੱਚ ਵੀ ਅਗਾਹ ਵਧੂ ਸੋਚ ਰਾਹੀਂ ਆਪਣੇ ਮਾਪਿਆ, ਅਧਿਆਪਕਾਂ ਅਤੇ ਅਦਾਰੇ ਦਾ ਨਾਂ ਰੋਸ਼ਨ ਕਰਦੇ ਰਹਿਣ।