Image default
About us

ਬਾਬਾ ਫਰੀਦ ਯੂਨੀਵਰਸਿਟੀ ਵਿਖੇ ਸੀ.ਐਮ.ਈ. ਦਾ ਸਫਲਤਾਪੂਰਵਕ ਅਯੋਜਨ

ਬਾਬਾ ਫਰੀਦ ਯੂਨੀਵਰਸਿਟੀ ਵਿਖੇ ਸੀ.ਐਮ.ਈ. ਦਾ ਸਫਲਤਾਪੂਰਵਕ ਅਯੋਜਨ

 

 

 

Advertisement

ਫਰੀਦਕੋਟ, 20 ਸਤੰਬਰ (ਪੰਜਾਬ ਡਾਇਰੀ)- ਵਾਇਸ ਚਾਂਸਲਰ ਪ੍ਰੋਫੈਸਰ (ਡਾ.) ਰਜੀਵ ਸੂਦ ਦੀ ਯੋਗ ਅਗਵਾਈ ਹੇਠ ਫਾਰਮਾਕੋਵਿਜੀਲੈਂਸ ਤੇ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਲੋਂ 19 ਸਤੰਬਰ 2023 ਨੂੰ ਸੀਨੇਟ ਹਾਲ, ਵਿਖੇ ਸੀ.ਐਮ.ਈ. ਦਾ ਸਫਲਤਾਪੂਰਵਕ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਰਜਿਸਟਰਾਰ ਡਾ: ਦੀਪਕ ਜੌਹਨ ਭੱਟੀ, ਪ੍ਰੀਖਿਆ ਕੰਟਰੋਲਰ ਡਾ: ਰਾਜੀਵ ਸ਼ਰਮਾ, ਪਿ੍ੰਸੀਪਲ ਡਾ: ਸੰਜੇ ਗੁਪਤਾ ਅਤੇ ਮੈਡੀਕਲ ਸੁਪਰਡੈਂਟ ਡਾ: ਸ਼ਿਲੇਖ ਮਿੱਤਲ ਨੇ ਸਮਾਗਮ ਦਾ ਉਦਘਾਟਨ ਕੀਤਾ |

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਡਾ: ਇੰਦਰਪਾਲ ਕੌਰ ਨੇ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀ ਸ਼ੋਭਾ ਵਧਾਈ।ਇਸ ਮੌਕੇ ਵੱਖ-ਵੱਖ ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ ਦੇ ਵੱਖ-ਵੱਖ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ, ਬੀ.ਐਫ.ਯੂ.ਐਚ.ਐਸ. ਨੇ ਦੱਸਿਆ ਕਿ ਮਰੀਜ਼ਾਂ ਦੇ ਇਲਾਜ ਲਈ ਡਰੱਗ ਸੇਫਟੀ ਪ੍ਰਤੀ ਜਾਗਰੂਕਤਾ ਵਧੇਰੇ ਜ਼ਰੂਰੀ ਹੈ।

ਫੈਕਲਟੀ, ਪੀਜੀ ਵਿਦਿਆਰਥੀਆਂ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਵਿੱਚ ਦਵਾਈਆਂ ਦੇ ਮਾੜੇ ਪ੍ਰਭਾਵਾਂ ਅਤੇ ਉਨ੍ਹਾਂ ਦੀ ਰਿਪੋਰਟਿੰਗ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।ਫਾਰਮਾਕੋਲੋਜੀ ਵਿਭਾਗ ਦੇ ਫੈਕਲਟੀ, ਸੀਨੀਅਰ ਰੇਜੀਡੈਂਟ ਅਤੇ ਪੋਸਟ ਗ੍ਰੈਜੂਏਟਸ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਇਆ।ਡਾ: ਰਾਜ ਕੁਮਾਰ ਪ੍ਰੋਫੈਸਰ ਅਤੇ ਮੁਖੀ, ਕਮ ਕੋਆਰਡੀਨੇਟਰ ਐਡਵਰਸ ਡਰੱਗ ਰਿਐਕਸ਼ਨ ਨੇ ਇਸ ਸਮਾਗਮ ਦਾ ਆਯੋਜਨ ਕੀਤਾ। ਬੀਐਫਯੂਐਚਐਸ ਦੇ ਵੀਸੀ ਨੇ ਪ੍ਰਬੰਧਕੀ ਟੀਮ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਹ ਸਮਾਗਮ ਭਾਰਤੀ ਫਾਰਮਾਕੋਪੀਆ ਕਮਿਸ਼ਨ ਦੁਆਰਾ ਨਿਯੰਤਰਿਤ ਫਾਰਮਾਕੋਵਿਜੀਲੈਂਸ ਦੇ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਆਯੋਜਿਤ ਕੀਤਾ ਗਿਆ ਹੈ।

Advertisement

Related posts

Breaking News- ਅਹਿਮ ਖ਼ਬਰ – ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਸੀਐਮ ਮਾਨ ਨੇ ਚਰਚਾ ਕੀਤੀ

punjabdiary

Breaking- ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਲਈ ਅਹਿਮ ਖਬਰ, ਮਰਦਮਸ਼ੁਮਾਰੀ ਵੇਲੇ ਫਾਰਮ ਵਿਚ ਸਿੱਖਾਂ ਲਈ ਵੱਖਰਾ ਖਾਨਾ ਦਿੱਤਾ ਜਾਵੇ – ਸੁਪਰੀਮ ਕੋਰਟ

punjabdiary

Breaking- ਭਗਵੰਤ ਮਾਨ ਸਰਕਾਰ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ – ਬਾਜਵਾ

punjabdiary

Leave a Comment