Image default
About us

ਬਾਬਾ ਫਰੀਦ ਲਾਅ ਕਾਲਜ ਵਿੱਚ ਹੋਇਆ ਐੱਨ.ਸੀ.ਸੀ ਅਲਾਟਮੈਂਟ ਪ੍ਰੋਗਰਾਮ

ਬਾਬਾ ਫਰੀਦ ਲਾਅ ਕਾਲਜ ਵਿੱਚ ਹੋਇਆ ਐੱਨ.ਸੀ.ਸੀ ਅਲਾਟਮੈਂਟ ਪ੍ਰੋਗਰਾਮ

 

 

 

Advertisement

 

ਫਰੀਦਕੋਟ, 7 ਨਵੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਦੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਜੀ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਵਿੱਚ ਐਨ.ਸੀ.ਸੀ ਯੂਨਿਟ ਸ਼ੁਰੂ ਕੀਤੀ ਗਈ। ਇਸ ਸਬੰਧੀ ਲਾਅ ਕਾਲਜ ਨੂੰ ਫਿਰੋਜ਼ਪੁਰ ਕੈਂਟ-13 ਪੰਜਾਬ ਬਟਾਲੀਅਨ ਐਨ.ਸੀ.ਸੀ ਵੱਲੋਂ ਕਾਲਜ ਵਿੱਚ ਗਾਰਡ-ਆਫ-ਆਨਰ ਸੈਰੇਮਨੀ ਕੀਤੀ ਗਈ ਇਸ ਤੋਂ ਬਾਅਦ ਕਰਨਲ ਮਨੋਹਰ ਲਾਲ ਸ਼ਰਮਾ (ਸੀ.ਓ. 13 ਪੰਜਾਬ ਬਟਾਲੀਅਨ, ਫਿਰੋਜਪੁਰ ਕੈਂਟ) ਨੇ ਕਾਲਜ ਪ੍ਰਿੰਸੀਪਲ ਨੂੰ ਐੱਨ.ਸੀ.ਸੀ ਸਰਟੀਫਿਕੇਟ ਅਤੇ ਐੱਨ.ਸੀ.ਸੀ ਫਲੈਗ ਭੇਂਟ ਕੀਤਾ ਗਿਆ।

ਇਸ ਸਮੇਂ ਕਰਨਲ ਜੀ. ਅਰੀਵਿੰਦਨ (ਐਡਮਿਨ 13 ਪੰਜਾਬ ਬਟਾਲੀਅਨ, ਫਿਰੋਜਪੁਰ ਕੈਂਟ), ਸੂਬੇਦਾਰ ਮੇਜਰ ਅੰਗਰੇਜ ਸਿੰਘ, ਲੈਫਟੀਨੈਂਟ ਮੋਹਨ ਕੁਮਾਰ, ਲੈਫਟੀਨੈਂਟ ਹਰਪ੍ਰੀਤ ਸਿੰਘ ਅਤੇ ਹੋਰ ਆਰਮੀ ਅਫਸਰ ਮੌਜੂਦ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਪੰਕਜ ਕੁਮਾਰ ਗਰਗ ਨੇ ਦੱਸਿਆ ਕਿ ਕਾਲਜ ਵਿੱਚ ਐਨ.ਸੀ.ਸੀ ਲਿਆਉਣ ਲਈ ਜ਼ਰੂਰੀ ਸ਼ਰਤਾਂ ਪੂਰੀਆ ਕੀਤੀਆ ਜਾ ਚੁੱਕੀਆ ਹਨ। ਹੁਣ ਕਾਲਜ ਦੇ 18 ਵਿਦਿਆਰਥੀ ਐਨ.ਸੀ.ਸੀ ਲਈ ਸਬੰਧਤ ਆਰਮੀ ਆਫੀਸਰ ਦੁਆਰਾ ਚੁਣੇ ਜਾਣਗੇ ਅਤੇ ਕਾਲਜ ਵਿੱਚ ਐਨ.ਸੀ.ਸੀ ਕੋਰਸ ਮੁਕੰਮਲ ਤਰੀਕੇ ਨਾਲ ਰੈਗੂਲਰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੀ ਸਕਾਰਾਤਮਕ ਸੋਚ ਨੂੰ ਅਗਾਹਵਧੂ ਸੰਚਾਰ ਕਰਨ ਲਈ ਐਨ.ਸੀ.ਸੀ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ।

ਇਸ ਉਪਰੰਤ ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਵੀ ਜ਼ਰੂਰੀ ਹੈ। ਇਸ ਮੌਕੇ ਮਾਨਯੋਗ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਅਤੇ ਡਾ. ਗੁਰਇੰਦਰ ਮੋਹਣ ਸਿੰਘ ਜੀ ਨੇ ਪ੍ਰਿੰਸੀਪਲ, ਇੰਚਾਰਜ ਅਕੈਡਮਿਕ, ਟੀਚਿੰਗ ਸਟਾਫ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਐਨ.ਸੀ.ਸੀ ਆਉਣ ਤੇ ਵਧਾਈ ਦਿੱਤੀ ਅਤੇ ਇਸਨੂੰ ਬਹੁਤ ਸ਼ਲਾਘਾਯੋਗ ਕਦਮ ਦੱਸਿਆ। ਇਸ ਸਮੇਂ ਸ਼੍ਰੀ ਪੰਕਜ (ਐਨ.ਸੀ.ਸੀ. ਕੇਅਰਟੇਕਰ ਆਫਿਸਰ) ਨੇ ਪ੍ਰੋਗਰਾਮ ਦੀ ਤਿਆਰੀ ਕਰਵਾਉਣ ਲਈ ਨਾਨ-ਟੀਚਿੰਗ ਅਤੇ ਸਪੋਰਟਿੰਗ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਕੁਲਜੀਤ ਸਿੰਘ ਮੌਂਗੀਆ ਵੀ ਹਾਜਿਰ ਰਹੇ।

Advertisement

Related posts

ISRO ਨੂੰ ਚੰਦਰਯਾਨ-3 ਦੇ 23 ਅਗਸਤ ਨੂੰ ‘ਸਾਫਟ ਲੈਂਡਿੰਗ’ ਦੀ ਉਮੀਦ, ਕਈ ਮੰਚ ‘ਤੇ ਹੋਵੇਗਾ ਸਿੱਧਾ ਪ੍ਰਸਾਰਣ

punjabdiary

ਸਪੀਕਰ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ ਸਬੰਧੀ ਕਿਤਾਬ ਜਾਰੀ

punjabdiary

ਵਿਜੀਲੈਂਸ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚੁੱਕੀ ਸਹੁੰ

punjabdiary

Leave a Comment