ਬਾਬਾ ਫ਼ਰੀਦ ਜੀ ਦੇ ਨਾਂ ਤੇ ਚੱਲ ਰਹੀਆਂ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਬਾਰੇ
ਸ੍ਰ. ਇੰਦਰਜੀਤ ਸਿੰਘ ਖ਼ਾਲਸਾਜੀ ਦਾ ਸਪੱਸ਼ਟੀਕਰਨ ।
“ਬਾਬਾ ਸ਼ੇਖ ਫ਼ਰੀਦ ਜੀ ਦੇ ਪਵਿੱਤਰ ਨਾਮ ਨਾਲ ਜੁੜੀਆਂ ਧਾਰਮਿਕ ਸੰਸਥਾਵਾਂ ਟਿੱਲਾ ਬਾਬਾ ਸ਼ੇਖ ਫਰੀਦ ਫਰੀਦਕੋਟ , ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਅਤੇ ਵਿੱਦਿਅਕ ਸੰਸਥਾਵਾਂ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਤੇ ਬਾਬਾ ਫਰੀਦ ਲਾਅ ਕਾਲਜ਼ ਫਰੀਦਕੋਟ ਜਿਹਨਾਂ ਨੇ ਇੰਟਰਨੈਸ਼ਨਲ ਪੱਧਰ ਤੇ ਆਪਣੀ ਹੋਂਦ ਦੱਸਦੇ ਹੋਏ ਆਪਣਾ ਵਿੱਲਖਣ ਇਤਿਹਾਸ ਰਚਿਆ ਹੈ । ਇਹਨਾਂ ਪ੍ਰਸਿੱਧ ਸੰਸਥਾਵਾਂ ਦੀ ਗਰਿਮਾ ਨੂੰ ਦੇਖਦਿਆ ਆਲੇ – ਦੁਆਲੇ ਦੇ ਸ਼ਹਿਰਾਂ ਵਿੱਚ ਹੋਰ ਵੀ ਇਸੇ ਨਾਮ ਤੇ ਸੰਸਥਾਵਾਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ । ਉਹਨਾਂ ਇੱਥੇ ਇਹ ਆਪਣੇ ਸ਼ਬਦਾਂ ਵਿੱਚ ਸਪੱਸ਼ਟ ਕਰਦਿਆਂ ਕਿਹਾ ਕਿ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਤੇ ਬਾਬਾ ਫਰੀਦ ਲਾਅ ਕਾਲਜ਼ ਫਰੀਦਕੋਟ ਦੇ ਨਾਂ ਨਾਲ ਹੋਰ ਕਿਸੇ ਵੀ ਇਲਾਕੇ ਵਿੱਚ ਕੋਈ ਹੋਰ ਸੰਸਥਾਂ ਨਹੀਂ ਜੁੜੀ ਹੋਈ ।ਪੰਜਾਬ ‘ਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਇਹਨਾਂ ਸੰਸਥਾਵਾਂ ਨੇ ਸਫਲਤਾਪੂਰਵਕ ਚਲਦੇ ਹੋਏ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕੀਤੀ ਹੈ। ਇਹੋ ਨਹੀਂ , ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਯੋਗ ਅਗਵਾਈ, ਦੂਰ-ਅੰਦੇਸ਼ੀ ਸੋਚ, ਸੂਝ, ਮਿਹਨਤ ਅਤੇ ਲਗਨ ਨਾਲ ਚੱਲ ਰਹੇ ਬਾਬਾ ਫ਼ਰੀਦ ਪਬਲਿਕ ਸਕੂਲ ਨੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ । ਇਨ੍ਹਾਂ ਪ੍ਰਾਪਤੀਆਂ ਦੇ ਮੱਦੇਨਜ਼ਰ ‘ਕੈਰੀਅਰ-360’ ਮੈਗਜ਼ੀਨ ਨੇ ਇਸ ਸਕੂਲ ਨੂੰ ‘ਏ ਗਰੇਡ’ ਦਾ ਦਰਜਾ ਦਿੱਤਾ ਹੈ। ਇਸੇ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਨੇ 99.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਨਵੀਂ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਐਵਾਰਡ ਹਾਸਲ ਕੀਤਾ । ਹਾਕੀ ਸਮੇਤ ਵੱਖ-ਵੱਖ ਖੇਡਾਂ ਵਿੱਚ ਵੀ ਇਸ ਸਕੂਲ ਨੇ ਮੈਡਲ ਜਿੱਤ ਕੇ ਨਾਮਣਾ ਖੱਟਿਆ ਹੈ। ਇਨ੍ਹਾਂ ਸ਼ਾਨਦਾਰ ਉਪਲੱਬਧੀਆਂ ਸਦਕਾ ਬੀਤੇ ਵਰ੍ਹੇ ਐਫ਼. ਏ. ਪੀ. ਵੱਲੋਂ ‘ਬੈਸਟ ਇਨ-ਅਕੈਡਮਿਕ ਪ੍ਰਫਾਰਮੈਂਸ- ਐਵਾਰਡ – 2021 ਨਾਲ ਸਨਮਾਨਿਤ ਕੀਤਾ ਗਿਆ ਹੈ ।ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈਕਿ ਬਾਬਾ ਫ਼ਰੀਦ ਜੀ ਦੇ ਨਾਮ ‘ਤੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਕੁਝ ਹੋਰ ਸੰਸਥਾਵਾਂ ਵੀ ਹੋਂਦ ਵਿੱਚ ਆ ਰਹੀਆਂ ਹਨ ਅਤੇ ਉਨ੍ਹਾਂ ਦੁਆਰਾ ਸਥਾਪਿਤ ਸੰਸਥਾਵਾਂ ਦੇ ਨਾਮ ਦੀ ਦੁਰਵਰਤੋਂ ਕਰਕੇ ਗਲਤ ਕਿਸਮ ਦਾ ਪ੍ਰਚਾਰ ਕਰ ਰਹੀਆਂ ਹਨ ਜੋ ਕਿ ਬਿੱਲਕੁੱਲ ਹੀ ਸਹਿਣਯੋਗ ਨਹੀਂ ਹੈ । ਸ੍ਰ. ਇੰਦਰਜੀਤ ਸਿੰਘ ਖ਼ਾਲਸਾ ਨੇ ਅੱਗੇ ਕਿਹਾ ਕਿ ਜੇਕਰ ਸੱਚਮੁੱਚ ਹੀ ਅਜਿਹਾ ਹੈ ਤਾਂ ਇਹ ਗ਼ੈਰ-ਕਾਨੂੰਨੀ ਅਤੇ ਇਖ਼ਲਾਕੀ –ਪੱਧਰਤੋਂ ਬੇਹੱਦ ਨੀਵੀਂ ਗੱਲ ਹੈ । ਉਨ੍ਹਾਂ ਅੱਜ ਇਸ ਸੰਬੰਧੀ ਇੱਕ ਬਿਆਨ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਝੂਠੇ ਨਾਮ ਹੇਠ ਗੁਮਰਾਹ ਕਰਨ ਵਾਲੇ ਸੰਸਥਾਵਾਂ ਤੋਂ ਸਾਵਧਾਨ ਰਹਿਣ ਕਿਉਂਕਿ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਅਤੇ ਬਾਬਾ ਫ਼ਰੀਦ ਲਾਅ ਕਾਲਜ, ਫ਼ਰੀਦਕੋਟ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਿਤੇ ਵੀ ਇਸ ਨਾਮ ਹੇਠ ਕੋਈ ਹੋਰ ਵਿੱਦਿਅਕ ਅਦਾਰਾ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ । ਉਨ੍ਹਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਭਵਿੱਖ ਵਿੱਚ ਵੀ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਹ ਤੁਰੰਤ ਉਨ੍ਹਾਂ ਨੂੰ ਸੂਚਿਤ ਕਰਨ । ਸ੍ਰ. ਇੰਦਰਜੀਤ ਸਿੰਘ ਖ਼ਾਲਸਾ ਨੇ ਅਜਿਹੇ ਸਕੂਲ ਚਲਾਉਣ ਵਾਲਿਆਂ ਨੂੰ ਸੁਚੇਤ ਕਰਦਿਆਂ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਬਾਰੇ ਵੀ ਕਿਹਾ ਹੈ ।