ਬਾਬਾ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਸੁਮਨਦੀਪ ਕੋਰ ਬਣੀ ਜੱਜ
ਫਰੀਦਕੋਟ, 24 ਅਕਤੂਬਰ (ਪੰਜਾਬ ਡਾਇਰੀ)- ਬਾਬਾ ਫਰੀਦ ਜੀ ਦੀ ਰਹਿਮਤ, ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਮਿਸਿਜ਼ ਕੁਲਦੀਪ ਕੋਰ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਫ਼ਰੀਦ ਪਬਲਿਕ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਜੱਜ ਦੇ ਅਹੁਦੇ ਤੱਕ ਪਹੁੰਚੀ ਹੋਣਹਾਰ ਵਿਦਿਆਰਥਣ ਸੁਮਨਦੀਪ ਕੌਰ ਦਾ ਅੱਜ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਵਿਸ਼ੇਸ਼ ਤੋਰ ਤੇ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਮਿਸਿਜ ਕੁਲਦੀਪ ਕੋਰ ਨੇ ਬੜੀ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਸੁਮਨਦੀਪ ਕੋਰ ਨੇ ਆਪਣੀ ਮੁੱਢਲੀ ਸਿੱਖਿਆ ਬਾਬਾ ਫਰੀਦ ਸਕੂਲ ਤੋਂ ਹੀ ਹਾਸਿਲ ਕੀਤੀ ਸੀ ਅਤੇ ਲਾਅ ਬਾਬਾ ਫਰੀਦ ਲਾਅ ਕਾਲਜ ਤੋਂ ਕੀਤੀ।
ਉਹਨਾਂ ਨੇ ਕਿਹਾ ਕਿ ਇਹ ਵਿਦਿਆਰਥਣ ਬਚਪਨ ਤੋਂ ਹੀ ਬਹੁਤ ਹੋਣਹਾਰ ਸੀ, ਆਪਣੀ ਜਿੰਦਗੀ ਵਿੱਚ ਮਿਹਨਤ ਦਾ ਪੱਲਾ ਫੜ੍ਹ ਕੇ ਹੀ ਇਸ ਨੇ ਅੱਜ ਸਫਲਤਾ ਦਾ ਇਹ ਮੁਕਾਮ ਹਾਸਿਲ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਜਿੰਦਗੀ ਵਿੱਚ ਮਿੱਥੇ ਹੋਏ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਚੱਲਾਂਗੇ ਤਾਂ ਸਫਲਤਾ ਯਕੀਨਨ ਸਾਡੇ ਕਦਮ ਚੁੰਮੇਗੀ । ਉਹਨਾਂ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਇਹ ਸਕੂਲ ਬਣਾ ਕੇ ਫਰੀਦਕੋਟ ਸ਼ਹਿਰ ਵਿੱਚ ਜੋ ਬੂਟਾ ਲਾਇਆ ਸੀ ਅੱਜ ਉਹ ਇੱਕ ਰੁੱਖ ਬਣ ਕੇ ਬਹੁਤ ਮਿੱਠੋ ਫਲ ਦੇਣ ਲੱਗ ਪਿਆ ਹੈ।
ਸੁਮਨਦੀਪ ਕੋਰ, ਪੀ. ਸੀ. ਐੱਸ. (ਜੇ) ਨੇ ਵੀ ਆਪਣੇ ਭਾਸ਼ਣ ਵਿੱਚ ਕਿਹਾ ਕਿ ਪ੍ਰਿੰਸੀਪਲ ਮੈਡਮ ਦੀ ਬਦੋਲਤ ਇਸ ਸਕੂਲ ਵਿੱਚ ਮੈਨੂੰ ਜੋ ਪੜ੍ਹਾਇਆ ਗਿਆ, ਬਹੁਤ ਸਾਰੀਆਂ ਕੋਕਰੀਕੂਲਰ ਐਕਟੀਵੀਟਿਜ ਵਿੱਚ ਭਾਗ ਲਿਆ ਤੇ ਨੈਤਿਕ ਕਦਰਾਂ – ਕੀਮਤਾਂ ਦੀ ਜੋ ਸਿੱਖਿਆ ਹਾਸਿਲ ਕੀਤੀ ਅਤੇ ਚੇਅਰਮੈਂਨ ਸਰ ਦੇ ਅਸ਼ੀਰਵਾਦ ਨਾਲ ਹੀ ਉਸ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ। ਸਕੂਲ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਸੁਮਨਦੀਪ ਕੋਰ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਨੂੰ ਉਨ੍ਹਾਂ ਉੱਪਰ ਬੇਹਦ ਮਾਣ ਅਤੇ ਫ਼ਖ਼ਰ ਮਹਿਸੂਸ ਹੋ ਰਿਹਾ ਹੈ ਕਿਹਾ ਕਿ ਯਕੀਨਨ ਹੀ ਉਹ ਇੱਕ ਦਿਨ ਹਾਈ ਕੋਰਟ ਦੀ ਜੱਜ ਬਣ ਕੇ ਇਸ ਸਕੂਲ ਵਿੱਚ ਬਤੋਰ ਚੀਫ ਗੈਸਟ ਪਧਾਰੇਗੀ।
ਉਹਨਾਂ ਨੇ ਸੁਮਨਦੀਪ ਕੋਰ ਦੇ ਮਾਤਾ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਤੋਂ ਤਲੀਮ-ਯਾਫ਼ਤਾ ਇਹ ਹੋਣਹਾਰ ਵਿਦਿਆਰਥਣ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ । ਅੰਤ ਵਿੱਚ ਸਕੂਲ ਵੱਲੋਂ ਮਿਸ ਸੁਮਮਨਦੀਪ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।