ਬਾਬਾ ਫ਼ਰੀਦ ਪਬਲਿਕ ਸਕੂਲ ਦੇ ਲਗਭਗ 100 ਵਿਦਿਆਰਥੀ ਸਕਾਊਟਸ ਅਤੇ ਗਾਈਡਜ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ
ਫ਼ਰੀਦਕੋਟ, 7 ਜੂਨ (ਪੰਜਾਬ ਡਾਇਰੀ)- ਬਾਬਾ ਫਰੀਦ ਜੀ ਦੀ ਅਪਾਰ ਰਹਿਮਤ, ਇੰਦਰਜੀਤ ਸਿੰਘ ਖਾਲਸਾ ਜੀ ਬਹੁਮੁੱਲੀ ਰਹਿਨੁਮਾਈ ਅਤੇ ਪ੍ਰਿੰਸੀਪਲ ਮਿਸਿਜ਼ ਕੁਲਦੀਪ ਕੋਰ ਦੇ ਯੋਗ ਅਗਵਾਈ ਹੇਠ ਚੱਲ ਰਹੀ ਹੈ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੁਆਰਾ ਹਾਈਕਿੰਗ ਟਰੈਕਿੰਗ, ਨੇਚਰ ਸਟੱਡੀ ਅਤੇ ਰਾਜ ਪੁਰਸਕਾਰ ਕੈਂਪ ਲਗਾਇਆ ਗਿਆ । ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਤਾਰਾ ਦੇਵੀ (ਸ਼ਿਮਲਾ) ਵਿਖੇ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਸਕਾਊਟ ਐਡ ਗਾਇਡ ਦੇ 115 ਵਿਦਿਆਰਥੀਆਂ ਦੁਆਰਾ ਪਿਛਲੇ ਦਿਨੀਂ ਮੈਡਮ ਰੰਜਨਾ ਥਾਪਰ (D.O.C.), ਅਧਿਆਪਕ ਮਿਸਟਰ ਗੁਰਪੰਦਿਰ ਸਿੰਘ ਅਤੇ ਮਿਸਟਰ ਅਨਮੋਲ ਸਿੰਘ ਦੀ ਅਗਵਾਈ ਹੇਠ ਇਹ ਕੈਂਪ ਆਯੋਜਿਤ ਕੀਤਾ ਗਿਆ । ਇਸ ਕੈਂਪ ਦੌਰਾਨ ਮੈਡਮ ਨੀਟਾ ਕਸ਼ਯਪ ਨੇ ਬੱਚਿਆਂ ਨੂੰ ਅਨੁਸ਼ਾਸਨ, ਸਕਾਊਟ ਐਡ ਗਾਇਡ ਦੇ ਨਿਯਮ, ਸਕਾਰਾਤਮਕ ਸੋਚ, ਦੇਸ਼ ਭਗਤੀ ਦੀ ਭਾਵਨਾ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਹਾਈਕਿੰਗ ਟਰੈਕਿੰਗ ਕੀਤੀ ਅਤੇ ਖ਼ੂਬਸੂਰਤ ਵਾਦੀਆਂ ਦਾ ਆਨੰਦ ਵੀ ਮਾਣਿਆ । ਸੰਸਥਾ ਦੇ ਚੈਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਨੇ ਇਹਨਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਸਿਰਫ ਅਕਾਦਮਿਕ ਖੇਤਰ ਵਿੱਚ ਹੀ ਨਹੀਂ , ਬਲਕਿ ਸਕਾਊਟਸ ਐਂਡ ਗਾਈਡਜ਼, ਐੱਨ. ਸੀ.ਸੀ. ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਆਦਿ ਵਿੱਚ ਵੀ ਰਾਜ-ਪੱਧਰੀ ਅਤੇ ਰਾਸ਼ਟਰ-ਪੱਧਰੀ ਕੈਂਪਾਂ ਵਿੱਚ ਭਾਗ ਲੈ ਕੇ ਸਕੂਲ ਅਤੇ ਸਮੁੱਚੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਹਨ ਤੇ ਨਾਲ ਹੀ ਉਹਨਾਂ ਨੇ ਬਹੁਤ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਇਹ ਸਕੂਲ ਪੰਜਾਬ ਦਾ ਪਹਿਲਾ ਸਕੂਲ ਦੇ ਜਿਸ ਦੇ ਲਗਭਗ 100 ਵਿਦਿਆਰਥੀਆਂ ਨੇ ਰਾਸ਼ਟਰਪਤੀ ਅਵਾਰਡ ਹਾਸਿਲ ਕੀਤਾ ਹੈ ਤੇ ਉਹ ਸਕੂਲ ਦੇ ਪ੍ਰਿੰਸੀਪਲ ਵੱਲੋਂ ਚੁੱਕੇ ਗਏ ਯੋਗ ਕਦਮਾਂ ਦੀ ਸ਼ਲਾਘਾ ਕਰਦੇ ਹਨ ਕਿ ਉਹਨਾਂ ਦੀ ਅਗਵਾਈ ਹੇਠ ਸਕੂਲ ਦਿਨ ਦੋਗੁਣੀ ਅਤੇ ਰਾਤ ਚੋਗੁਣੀ ਤਰੱਕੀ ਕਰ ਰਿਹਾ ਹੈ।