Image default
About us

ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਚਾਰ-ਰੋਜ਼ਾ ਤ੍ਰਿਤਿਆ ਸੋਪਾਨ ਕੈਂਪ ਲਗਾਇਆ

ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਚਾਰ-ਰੋਜ਼ਾ ਤ੍ਰਿਤਿਆ ਸੋਪਾਨ ਕੈਂਪ ਲਗਾਇਆ

 

 

ਫ਼ਰੀਦਕੋਟ, 26 ਜੁਲਾਈ (ਪੰਜਾਬ ਡਾਇਰੀ)- ਸਥਾਨਕ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਬੀਤੇ ਦਿਨੀਂ ਚਾਰ ਰੋਜ਼ਾ ਤ੍ਰਿਤਿਆ ਸੋਪਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਵਡਮੁਲੀ ਰਹਿਨੁਮਾਈ ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਹੇਠ ਲਗਾਈ ਗਈ। ਇਸ ਕੈਂਪ ਵਿੱਚ 151 ਵਿਦਿਆਰਥੀਆਂ ਨੇ ਭਾਗ ਲਿਆ । ਇਸ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਨੇ ਆਪਣੇ ਸ਼ੁਭ ਕਰ-ਕਮਲਾਂ ਨਾਲ ਕੀਤਾ । ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਕੈਂਪ ਦੀ ਮਹੱਤਤਾ ਸਬੰਧੀ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਉਤਸ਼ਾਹ, ਜੋਸ਼ ਅਤੇ ਜਜ਼ਬੇ ਦੀ ਭਾਵਨਾ ਨਾਲ ਹਿੱਸਾ ਲੈ ਕੇ ਗਿਆਨ ਹਾਸਲ ਕਰਨਾ ਚਾਹੀਦਾ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਕਰੀਬ 100 ਵਿਦਿਆਰਥੀਆਂ ਦੁਆਰਾ ਕੱਬ ਬੁਲਬੁਲ ਅਤੇ ਸਕਾਊਟ ਐਂਡ ਗਾਈਡ ਵਿੱਚ ਰਾਸ਼ਟਰਪਤੀ ਅਵਾਰਡ ਹਾਸਿਲ ਕਰਨ ਵਾਲਾ ਇਲਾਕੇ ਦਾ ਇਹ ਇੱਕੋ-ਇੱਕ ਸਕੂਲ ਹੈ । ਇਸ ਮੌਕੇ ਐੱਲ.ਓ.ਸੀ. ਰੰਜਨਾ ਥਾਪਰ ਅਤੇ ਐੱਲ.ਟੀ. ਕਰਮਜੀਤ ਸਿੰਘ ਰੂਪਰਾ ਨੇ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਕਾਉਟ ਦੇ ਨਿਯਮ, ਝੰਡੇ ਦਾ ਗੀਤ, ਪ੍ਰਾਰਥਨਾ ਅਤੇ ਸਕਾਊਟਿੰਗ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਦਰਤੀ ਆਫ਼ਤਾਂ ਅਤੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੰਦਿਆਂ ਰਾਜ ਪੁਰਸਕਾਰ ਦੇ ਬੈਜਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ । ਇਸ ਤੋਂ ਇਲਾਵਾ ਵਿਦਿਆਰਥੀ ਨੂੰ ਆਤਮ ਨਿਰਭਰ ਬਣਨ , ਟੈਂਟ ਲਗਾਉਣ ਖਾਣਾ ਤਿਆਰ ਕਰਨ ਅਤੇ ਅੱਗ ਬਾਲਣ ਵਰਗੇ ਗੁਰ ਵੀ ਦੱਸੇ । ਉਪਰੰਤ ਸੰਸਥਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਨੇ ਆਪਣਾ ਅਸ਼ੀਰਵਾਦ ਦਿੰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਨੂੰ ਇਸ ਬਹੁਮੁੱਲੇ ਕੈਂਪ ਨੂੰ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਸ ਸ਼ਿਵਾਨੀ ਅਤੇ ਅਨਮੋਲ ਸਿੰਘ ਆਦਿ ਅਧਿਆਪਕਾਂ ਨੇ ਵੀ ਇਸ ਚਾਰ-ਰੋਜਾ ਕੈੰਪ ਨੂੰ ਸਫ਼ਲ ਬਣਾਉਣ ਲਈ ਆਪਣਾ ਭਰਪੂਰ ਯੋਗਦਾਨ ਦਿੱਤਾ। ਇਸੇ ਸਕੂਲ ਦੇ ਹੀ ਰਾਸ਼ਟਰਪਤੀ ਟੈਸਟਿੰਗ ਕੈੰਪ ਪਾਸ ਵਿਦਿਆਰਥੀ ਰਿਆਜ਼ਪ੍ਰੀਤ ਸਿੰਘ ਨੇ ਬੱਚਿਆਂ ਨੂੰ ਬੀ.ਪੀ. ਸਿਕਸ ਅਤੇ ਗੈਜੇਟਸ ਤਿਆਰ ਕਰਵਾਕੇ ਕੈਂਪ ਵਿੱਚ ਪੂਰਾ ਯੋਗਦਾਨ ਪਾਇਆ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮਿਸਿਜ ਕੁਲਦੀਪ ਨੇ ਐੱਲ.ਓ.ਸੀ. ਰੰਜਨਾ ਥਾਪਰ ਅਤੇ ਉਹਨਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਨੇ ਸਕੂਲ ਨੂੰ ਇੰਨੇ ਰਾਸ਼ਟਰਪਤੀ ਅਵਾਰਡੀ ਦੇ ਕੇ ਸਕੂਲ ਦਾ ਨਾਂ ਰੋਸ਼ਣ ਕੀਤਾ ਹੈ।

Advertisement

Related posts

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਵੱਡਾ ਤੋਹਫ਼ਾ, ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕੀਤੀ ਵੱਡੀ ਕਟੌਤੀ

punjabdiary

ਪੇਪਰਲੈੱਸ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ, 12.31 ਕਰੋੜ ਰੁਪਏ ਦਾ ਆਇਆ ਖਰਚ

punjabdiary

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਰਿਹਾਅ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ

punjabdiary

Leave a Comment