Image default
About us

ਬਾਬਾ ਫ਼ਰੀਦ ਪਬਲਿਕ ਸਕੂਲ ਵਿੱਚ ਚਾਰ ਰੋਜ਼ਾ ਕਬ-ਬੁਲਬੁਲ ਕੈਂਪ ਆਯੋਜਿਤ

ਬਾਬਾ ਫ਼ਰੀਦ ਪਬਲਿਕ ਸਕੂਲ ਵਿੱਚ ਚਾਰ ਰੋਜ਼ਾ ਕਬ-ਬੁਲਬੁਲ ਕੈਂਪ ਆਯੋਜਿਤ

 

 

ਫਰੀਦਕੋਟ, 4 ਅਗਸਤ (ਪੰਜਾਬ ਡਾਇਰੀ)- ਬਾਬਾ ਫ਼ਰੀਦ ਜੀ ਦੀ ਅਪਾਰ ਬਖਸ਼ਿਸ਼ ਅਤੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਪ੍ਰਸਿੱਧ ਵਿਦਿਅਕ ਅਦਾਰੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਵਿਦਿਆਰਥੀਆਂ ਅੰਦਰ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਆਤਮ-ਨਿਰਭਰਤਾ ਪ੍ਰਫੁਲਿਤ ਕਰਨ ਲਈ ਚਾਰ ਰੋਜ਼ਾ ਕਬ-ਬੁਲਬੁਲ ਕੈਂਪ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਲਗਭਗ 276 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਸਕਾਊਟ ਮਾਸਟਰ ਚਰਨਜੀਤ ਸਿੰਘ ਅਤੇ ਐੱਸ.ਟੀ.ਸੀ. ਹੇਮੰਤ ਕੁਮਾਰ ਨੇ ਜਲੰਧਰ ਹੈਡ ਕੁਆਟਰ ਤੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਕੈਂਪ ਦਾ ਮੁੱਖ ਉਦੇਸ਼ ‘ਹਰ ਸੰਭਵ ਕੋਸ਼ਿਸ਼ ਕਰਨਾ ‘ ਸੀ । ਕੈਂਪ ਦੇ ਸਮਾਪਤੀ ਦਿਵਸ ਤੇ ਵਿਦਿਆਰਥੀਆਂ ਨੇ ਇਸ ਕੈਂਪ ਦੌਰਾਨ ਕੀਤੇ ਅਨੁਭਵਾਂ ਅਤੇ ਆਪਣੀਆਂ ਕਲਾਤਮਿਕ ਗਤੀਵਿਧੀਆਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਝੰਡੇ ਦੇ ਗੀਤ ਅਤੇ ਕੁਦਰਤੀ ਕਰੋਪੀਆਂ ਦੌਰਾਨ ਆਪਣੇ ਅਤੇ ਹੋਰਨਾਂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ । ‘ਤਾਰਾ’ ਦੀ ਕਹਾਣੀ ਨੂੰ ਇੱਕ ਨਾਟਕ ਦੇ ਰੂਪ ਵਿੱਚ ਮੰਚ ਉੱਤੇ ਬਹੁਤ ਹੀ ਖ਼ੂਬਸੂਰਤੀ ਨਾਲ ਦਰਸਾਇਆਂ। ‘ਬੁਲਬੁਲ ਨੇ ਮਾਸਕ’, ‘ਕਬ ਨੇ ਗ੍ਰੈਂਡਹਾਲ’, ‘ਮੋਗਲੀ ਦੀ ਖੇਡ’ ਅਤੇ ਹੋਰ ਵੀ ਕਈ ਤਰ੍ਹਾਂ ਦੇ ਨਾਟਕ ਕਰਵਾਏ ਗਏ। ਇਸ ਕੈਂਪ ਨੂੰ ਸਫਲ ਬਣਾਉਣ ਲਈ ਐੱਲ.ਓ.ਸੀ. ਸ. ਜਗਜੀਤ ਸਿੰਘ ਅਤੇ ਸ਼੍ਰੀਮਤੀ ਰੰਜਨਾ ਥਾਪਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਸਮੇਂ – ਸਮੇਂ ਤੇ ਅਜਿਹੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ, ਜੋ ਕਿ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਅਤੇ ਉਹਨਾਂ ਦੀ ਸਖਸ਼ੀਅਤ ਨਿਖਾਰਣ ਵਿੱਚ ਸਹਾਇਕ ਹੁੰਦੇ ਹਨ।‌‌ ਉਹਨਾਂ ਨੇ ਦੱਸਿਆ ਵਿਦਿਆਰਥੀ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰਨ ਦੇ ਯੋਗ ਬਣ ਸਕਦੇ ਹਨ। ਇਸ ਮੌਕੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਮਿੱਥੇ ਹੌਏ ਮੁਕਾਮ ਹਾਸਲ ਕਰਨ ਅਸ਼ੀਰਵਾਦ ਅਤੇ ਸ਼ੁੱਭਕਾਮਨਾਂਵਾਂ ਦਿੱਤੀਆਂ।

Advertisement

Related posts

31 ਮਾਰਚ ਤੱਕ ਮਿਲਿਆ ਮੌਕਾ, ਨਹੀਂ ਦੇਣਾ ਪਵੇਗਾ ਇਕ ਰੁਪਿਆ ਇਨਕਮ ਟੈਕਸ, ਕੱਟੀ ਹੋਈ ਤਨਖਾਹ ਵੀ ਮਿਲੇਗੀ ਵਾਪਸ

punjabdiary

ਪੰਜਾਬ BJP ਪ੍ਰਧਾਨ ਬਣਨ ਮਗਰੋਂ ਸੁਨੀਲ ਜਾਖੜ ਪਹੁੰਚੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

punjabdiary

ਕਰੋਨਾ ਵਲੰਟੀਅਰ ਦੀਵਾਲੀ ਤੋਂ ਪਹਿਲਾਂ ਹੋਣਗੇ ਪੱਕੇ, ਮੁੱਖ ਮੰਤਰੀ ਨੇ ਦਿੱਤਾ ਭਰੋਸਾ- ਸੂਬਾ ਪ੍ਰਧਾਨ ਰਾਜਵਿੰਦਰ

punjabdiary

Leave a Comment