Image default
About us

ਬਾਬਾ ਫ਼ਰੀਦ ਸੁਸਾਇਟੀ, ਫ਼ਰੀਦਕੋਟ ਵੱਲੋਂ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ’ ਦਾ ਐਲਾਨ

ਬਾਬਾ ਫ਼ਰੀਦ ਸੁਸਾਇਟੀ, ਫ਼ਰੀਦਕੋਟ ਵੱਲੋਂ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ’ ਦਾ ਐਲਾਨ

 

 

 

Advertisement

ਫਰੀਦਕੋਟ, 19 ਸਤੰਬਰ (ਪੰਜਾਬ ਡਾਇਰੀ)- ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਵੱਲੋਂ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ’ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆਂ ਕਿ ਇਸ ਅਵਾਰਡ ਲਈ ਸੁਸਾਇਟੀ ਨੂੰ ਬਹੁਤ ਸਾਰੀਆਂ ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਸਰਬ ਸੰਮਤੀ ਨਾਲ ‘ਸਮਾਜ ਸੇਵਾ ਸੋਸਾਇਟੀ (ਰਜਿ:) ਮੋਗਾ’ ਨੂੰ ਚੁਣਿਆ ਹੈ।

ਇਹ ਸੁਸਾਇਟੀ ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਇਮਾਨਦਾਰੀ, ਦਿੜ੍ਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ , ਕੁਦਰਤ ਅਤੇ ਉਸਦੇ ਪ੍ਰਾਣੀਆਂ ਦੀ ਸੇਵਾ ਵਿੱਚ ਦਿਨ–ਰਾਤ ਜੁਟੀ ਹੋਈ ਹੈ। ਇਸ ਸੁਸਾਇਟੀ ਵੱਲੋਂ ਰੋਡ ਐਕਸੀਡੈਟਾਂ ਵਿੱਚ ਫੱਟੜ ਹੋਏ 40000 ਤੋਂ ਵੱਧ ਵਿਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ, ਰੇਲਵੇ ਲਾਈਨਾਂ, ਐਕਸੀਡੈਟਾਂ, ਨਹਿਰਾਂ, ਰਜਵਾਹਿਆਂ ਵਿੱਚੋਂ ਮਿਲੀਆਂ ਲਗਭਗ 370 ਲਵਾਰਸ ਡੈਡ ਬਾਡੀਆਂ ਦੇ ਸੰਸਕਾਰ ਵੀ ਕੀਤੇ ਜਾ ਚੁੱਕੇ ਹਨ, ਇਨ੍ਹਾਂ ਵੱਲੋਂ 300 ਦੇ ਕਰੀਬ ਜਰਨਲ ਮੈਡੀਕਲ ਕੈਂਪ ਲਗਾ ਕੇ ਲਗਭਗ 35000 ਮਰੀਜਾਂ ਦਾ ਨਿਰੀਖਣ ਵੀ ਕੀਤਾ ਗਿਆ ਹੈ,

ਸਿਲਾਈ ਸੈਂਟਰ ਖੋਲ ਕੇ ਬਹੁਤ ਲੋੜਵੰਦ ਲੜਕੀਆਂ ਨੂੰ ਸਿਲਾਈ ਦੀ ਸਿੱਖਿਆ ਵੀ ਦਿੱਤੀ ਗਈ ਹੈ, ਅਲੱਗ – ਅਲੱਗ ਸਾਂਝੀਆਂ ਥਾਵਾਂ ਤੇ 60000 ਤੋਂ ਵੱਧ ਬੂਟੇ ਲਗਾਏ ਗਏ ਹਨ, ਸੁਸਾਇਟੀ ਵੱਲੋਂ 2 ਐਬੂਲੈਸਾਂ ਮਰੀਜਾਂ ਦੀ ਮੁਫ਼ਤ ਸੇਵਾ ਕਰਦੀਆਂ ਹਨ, ਬਹੁਤ ਸਾਰੇ ਪਿੰਡਾਂ ਵਿੱਚ ਨਸ਼ਾ ਛੁਡਾਉ ਕੈਂਪ ਵੀ ਲਗਾਏ ਗਏ ਹਨ। ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਲਈ ਸੁਸਾਇਟੀ ਵੱਲੋਂ ਅਣਗਿਣਤ ਕਾਰਜ ਕੀਤੇ ਗਏ ਹਨ। ਖਾਲਸਾ ਜੀ ਨੇ ਕਿਹਾ ਕਿ ਇਸ ਸੁਸਾਇਟੀ ਨੂੰ 23 ਸਤੰਬਰ, 2023 ਨੂੰ ਗੁ: ਗੋਦੜੀ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿੱਚ ਸਟੇਜ ‘ਤੇ 1 ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾ ਅਤੇ ਸਾਈਟੇਸ਼ਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਅੰਤ ਵਿੱਚ ਉਹਨਾਂ ਨੇ ਕਿਹਾ ਕਿ ਸਾਲ 2000 ਤੋਂ ਲੈ ਕੇ ਹੁਣ ਤੱਕ, ਬਾਬਾ ਫਰੀਦ ਅਵਾਰਡ ਫਾਰ ਔਨੈਸਟੀ ਕੁੱਲ 33 ਇਮਾਨਦਾਰ ਸ਼ਖਸ਼ੀਅਤਾਂ ਨੂੰ ਦਿੱਤਾ ਜਾ ਚੁੱਕਾ ਹੈ, ਇਸੇ ਤਰ੍ਹਾਂ ‘ਭਗਤ ਪੂਰਨ ਸਿੰਘ ਅਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਵੀ ਕੁੱਲ 29 ਮਹਾਨ ਸਖਸ਼ੀਅਤਾਂ ਨੂੰ ਦਿੱਤਾ ਜਾ ਚੁੱਕਾ ਹੈ । ਜਿੰਨ੍ਹਾਂ ਵਿੱਚ ਡਾ. ਇੰਦਰਜੀਤ ਕੌਰ-ਪ੍ਰਧਾਨ ਪਿੰਗਲਵਾੜਾ ਸੁਸਾਇਟੀ, ਡਾ. ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਜੀ, ਡਾ. ਮਧੂ ਪਰਾਸ਼ਰ ਆਦਿ ਸ਼ਾਮਿਲ ਹਨ। ਪਰ ਸੁਸਾਇਟੀ ਵੱਲੋਂ ਇਸ ਵਾਰ ਸਿਰਫ ਇੱਕ ਹੀ ਐਵਾਰਡ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ’ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

Advertisement

ਇਸ ਮੌਕੇ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਪ੍ਰਧਾਨਗੀ ਨਿਭਾ ਰਹੇ ਡਾ ਗੁਰਇੰਦਰ ਮੋਹਨ ਸਿੰਘ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਖ਼ੁਦ ਵੀ ਇੱਕ ਬੇਹੱਦ ਇਮਾਨਦਾਰ ਅਤੇ ਬਹੁ-ਪੱਖੀ ਸਖਸ਼ੀਅਤ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੀ ਸੁਚੱਜੀ ਰਹਿਨੁਮਾਈ ਹੇਠ ਹੀ ਬਾਬਾ ਫ਼ਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਖ਼ੂਬਸੂਰਤੀ ਅਤੇ ਕਾਮਯਾਬੀ ਨਾਲ ਆਪਣੀਆਂ ਸੇਵਾਵਾ ਸੁਮੱਚੇ ਵਿਸ਼ਵ ਨੂੰ ਦੇ ਰਹੀਆਂ ਹਨ।

Related posts

Gmail ‘ਚ ਆਇਆ ਮਲਟੀ ਲੈਂਗੂਏਜ ਫੀਚਰ, ਹੁਣ ਤੁਸੀਂ ਆਪਣੀ ਭਾਸ਼ਾ ‘ਚ ਚਰ ਸਕਦੇ ਹੋ ਈਮੇਲ ਦਾ ਅਨੁਵਾਦ

punjabdiary

ਸ੍ਰੀ ਅਜੇ ਮਲੂਜਾ ਆਈ.ਪੀ.ਐਸ. ਨੇ ਡੀ.ਆਈ.ਜੀ. ਫਰੀਦਕੋਟ ਰੇਂਜ ਦਾ ਚਾਰਜ ਸੰਭਾਲਿਆ

punjabdiary

Breaking- ਫਰੀਦਕੋਟ ਜ਼ਿਲ੍ਹੇ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ; ਜ਼ਿਲ੍ਹੇ ਦੇ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ- ਜਿੰਪਾ

punjabdiary

Leave a Comment