ਬਾਬਾ ਸ਼ੈਦੂ ਸ਼ਾਹ ਮੇਲੇ ’ਚ ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ ਅਤੇ ਕੰਵਰ ਗਰੇਵਾਲ ਨੇ ਸਰੋਤੇ ਕੀਲੇ
ਲੋਕ ਗਾਇਕ ਹਰਿੰਦਰ ਸੰਧੂ ਦਾ ਕੀਤਾ ਵਿਸ਼ੇਸ਼ ਸਨਮਾਨ
ਫ਼ਰੀਦਕੋਟ, 5 ਮਾਰਚ (ਜਸਬੀਰ ਕੌਰ ਜੱਸੀ) – ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪਰੋਟਸ ਕਲੱਬ, ਐੱਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਪਿੰਡ ਕੰਮੇਆਣਾ ਵਿਖੇ ਅੰਤਿਮ ਦਿਨ ਕਰਵਾਏ ਗਏ ਸੱਭਿਆਚਾਰਕ ਪੋ੍ਰਗਰਾਮ ’ਚ ਮੁੱਖ ਪ੍ਰਬੰਧਕ ਪ੍ਰਵਾਸੀ ਭਾਰਤੀ ਬਿਕਰਮਜੀਤ ਮੱਮੂ ਸ਼ਰਮਾ, ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਰਾਜਾ, ਕਮਲਜੀਤ ਸ਼ਰਮਾ ਨੇ ਪਹੁੰਚੇ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਹਰਜਿੰਦਰ ਸਿੰਘ ਢਿੱਲੋਂ ਐੱਸ.ਐੱਚ.ਓ.ਕੋਤਵਾਲੀ ਫ਼ਰੀਦਕੋਟ ਅਤੇ ਗੁਰਜੰਟ ਸਿੰਘ ਐੱਸ.ਆਈ ਇੰਚਾਰਜ਼ ਸਦਰ ਥਾਣਾ ਫ਼ਰੀਦਕੋਟ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਜਸਵਿੰਦਰ ਜੱਸੀ ਨੇ ਧਾਰਮਿਕ ਗੀਤ ਨਾਲ ਕੀਤੀ। ਫ਼ਿਰ ਸੁਖਦੇਵ ਸੁੱਖਾ-ਮਨਜੀਤ ਮਨੀ, ਕਾਬਲ ਬਰਾੜ-ਸੁਖਦੀਪ ਕੌਰ, ਰਿੰਕਾ ਬਾਈ-ਮਿਸ ਪਵਨਦੀਪ, ਅਮਰੀਕ ਕੰਮੇਆਣਾ, ਰਣਜੀਤ ਰਾਣਾ ਕੰਮੇਆਣਾ ਨੇ ਸੱਭਿਆਚਾਰਕ ਗੀਤਾਂ ਨਾਲ ਭਰਵੀਂ ਹਾਜ਼ਰੀ ਲਗਵਾਈ। ਫ਼ਿਰ ਨਾਮਵਰ ਦੋਗਾਣਾ ਜੋੜੀ ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ ਨੇ ਵਾਰ ਤੋਂ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਦੋ ਘੰਟੇ ਤੱਕ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਣਾਂਮੂੰਹੀ ਪਿਆਰ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ’ਚ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ‘ਵਾਹ ਮੌਲਾ ਤੇਰੇ ਰੰਗ’ ਗੀਤ ਨਾਲ ਸ਼ੁਰੂਆਤ ਕਰਕੇ ‘ਮਸਤ ਬਣਾ ਦੇਣਗੇ’, ਟਿਕਟਾਂ ਦੋ ਲੈ ਲੀ, ਪਾਣੀ ਨੂੰ ਤਰਸਦੀਆਂ ਮਾਵਾਂ, ਨੱਚਣਾ ਪੈਂਦਾ ਏ ਸਮੇਤ ਆਪਣੇ ਸਾਰੇ ਸੁਪਰਹਿੱਟ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਕੰਵਰ ਗਰੇਵਾਲ ਨੇ ਸੱਭਿਅਕ ਗਾਇਕੀ ਰਾਹੀਂ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਕੇ ਗੁਰੂ-ਪੀਰਾਂ, ਦੇਸ਼ ਭਗਤਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦਾ ਸਫ਼ਲਤਾ ਨਾਲ ਸੰਦੇਸ਼ ਦਿੱਤਾ। ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਮੇਲੇ ਦੌਰਾਨ ਕਰਵਾਏ ਓਪਨ ਕਬੱਡੀ ਦੇ ਮੁਕਾਬਲੇ ’ਚ ਗੋਬਿੰਦਰਪੁਰ (ਹਰਿਆਣਾ) ਦੀ ਟੀਮ ਨੇ ਪਹਿਲਾ ਅਤੇ ਡੱਗੋਰੁਮਾਣਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ 71,000 ਅਤੇ 51000 ਰੁਪਏ ਦੇ ਨਗਦ ਇਨਾਮ ਤੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੈੱਸਟ ਰੇਡਰ ਅੰਕਿਤ ਗੋਬਿੰਦਪੁਰ ਅਤੇ ਬੈੱਸਟ ਜਾਫ਼ੀ ਸੁੱਖਾ ਭਿੰਡਰ ਡੱਗੋਰੋਮਾਣਾ ਨੂੰ ਚੁਣਿਆ ਗਿਆ ਤੇ 21000-21000 ਦੇ ਨਗਦ ਇਨਾਮ ਦਿੱਤੇ ਗਏ।ਓਪਨ ਕਬੱਡੀ ’ਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਰੁਣ ਕੁਮਾਰ ਸ਼ਰਮਾ ਐੱਸ.ਐੱਸ.ਪੀ.ਫ਼ਰੀਦਕੋਟ ਅਤੇ ਅਜ਼ਾਦ ਦਵਿੰਦਰ ਸਿੰਘ ਡੀ.ਐੱਸ.ਪੀ. ਤੌਰ ਤੇ ਮੇਲੇ ’ਚ ਸ਼ਾਮਲ ਹੋਏ। ਮੇਲੇ ਦੀ ਸਫ਼ਲਤਾ ਵਾਸਤੇ ਬਿੰਦਾ ਰੋਮਾਣਾ, ਦੇਬਾ ਸੰਧੂ, ਨਛੱਤਰ ਸਿੰਘ ਸੰਧੂ, ਕੁਲਬੀਰ ਗੱਗੀ, ਬਲਦੇਵ ਸਿੰਘ ਗਾਗਾ, ਗੁਰਦੀਪ ਸਿੰਘ ਸੰਧੂ, ਪ੍ਰਗਟ ਸਿੰਘ ਸੰਧੂ, ਰਾਮ ਸਿੰਘ ਸੰਧੂ, ਪਰਮਜੀਤ ਸਿੰਘ ਗਿੱਲ, ਜਗਜੀਤ ਸਿੰਘ ਸੰਧੂ ਸਾਬਕਾ ਸਰਪੰਚ, ਕਿ੍ਰਸ਼ਨ ਦਾਸ ਸ਼ਰਮਾ, ਪੰਮਾ ਸੰਧੂ, ਹੈੱਪੀ ਸਰਪੰਚ, ਸਰਬਜੀਤ ਸੰਧੂ, ਸਾਬਕਾ ਸਰਪੰਚ ਗੁਰਮੀਤ ਸਿੰਘ, ਸਰਬਜੀਤ ਸ਼ਰਮਾ, ਹਰਪਾਲ ਸਿੰਘ ਬਾਲੀ, ਬੋਹੜ ਸਿੰਘ ਠੇਕੇਦਾਰ, ਸਿਮਰਨਜੀਤ ਸਿੰਘ ਪੰਚਾਇਤ ਸਕੱਤਰ, ਕਰਮਜੀਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ। ਫ਼ੋਟੋ:05ਐੱਫ਼ਡੀਕੇਪੀਜਸਬੀਰਕੌਰ4:ਬਾਬਾ ਸ਼ੈਦੂ ਸ਼ਾਹ ਯਾਦਗਰੀ ਮੇਲੇ ’ਚ ਮੰਨੋਰੰਜਨ ਕਰਦਾ ਲੋਕ ਗਾਇਕ ਕੰਵਰ ਗਰੇਵਾਲ, ਦੋਗਾਣਾ ਜੋੜੀ ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ ਨੂੰ ਸਨਮਾਨਿਤ ਕਰਦੇ ਮੁੱਖ ਪ੍ਰਬੰਧਕ ਬਿਕਰਜਮੀਤ ਮੱਮੂ, ਜਸਪਾਲ ਸਿੰਘ ਪ੍ਰਧਾਨ ਅਤੇ ਕਲੱਬ ਮੈਂਬਰ। ਫ਼ੋਟੋ : – ਜਸਬੀਰ ਕੌਰ ਜੱਸੀ
ਫ਼ੋਟੋ :- 05ਐੱਫ਼ਡੀਕੇਪੀਜਸਬੀਰਕੌਰ5:ਓਪਨ ਕਬੱਡੀ ਦੇ ਮੈੱਚਾਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਵਰੁਣ ਕੁਮਾਰ ਸ਼ਰਮਾ ਐੱਸ.ਐੱਸ.ਪੀ.ਫ਼ਰੀਕੋਟ, ਆਜ਼ਾਦ ਦਵਿੰਦਰ ਸਿੰਘ ਡੀ.ਐੱਸ.ਪੀ.ਫ਼ਰੀਦਕੋਟ ਨਾਲ ਪ੍ਰਬੰਧਕ। ਫ਼ੋਟੋ;ਜਸਬੀਰ ਕੌਰ