Image default
About us

ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਲੰਗਰ ਕਮੇਟੀਆਂ ਵੱਲੋਂ ਪਲਾਸਟਿਕ ਦੀ ਨਹੀਂ ਕੀਤੀ ਜਾ ਰਹੀ ਵਰਤੋਂ

ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਲੰਗਰ ਕਮੇਟੀਆਂ ਵੱਲੋਂ ਪਲਾਸਟਿਕ ਦੀ ਨਹੀਂ ਕੀਤੀ ਜਾ ਰਹੀ ਵਰਤੋਂ

 

 

 

Advertisement

– ਸੀਰ ਸੁਸਾਇਟੀ ਵੱਲੋਂ ਹੁਣ ਤੱਕ 76 ਲੰਗਰ ਕਮੇਟੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਗਿਆ ਸਨਮਾਨਿਤ
ਫਰੀਦਕੋਟ, 22 ਸਤੰਬਰ (ਪੰਜਾਬ ਡਾਇਰੀ)- 850ਵੇਂ ਬਾਬਾ ਫਰੀਦ ਆਗਮਨ ਪੁਰਬ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜਿੱਥੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਉੱਥੇ ਡਿਸਪੋਜ਼ਲ ਰਹਿਤ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2023 ਮੁਹਿੰਮ ਨੂੰ ਕਾਮਯਾਬ ਕਰਨ ਲਈ ਵਾਤਾਵਰਣ ਸੰਭਾਲ ਤੇ ਕਾਰਜਸ਼ੀਲ ਸੰਸਥਾ ਸੀਰ ਫਰੀਦਕੋਟ ਦੁਆਰਾ ਦਿਨ ਰਾਤ ਇਕ ਕਰਕੇ ਕਾਮਯਾਬ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।


ਇਸ ਸਬੰਧੀ ਜਾਣਕਾਰੀ ਦਿੰਦਿਆ ਸੀਰ ਪ੍ਰਧਾਨ ਸੰਦੀਪ ਅਰੋੜਾ ਨੇ ਦੱਸਿਆ ਕਿ 21 ਸਤੰਬਰ ਦੀ ਸ਼ਾਮ ਤੱਕ 76 ਲੰਗਰ ਕਮੇਟੀਆ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ 8 ਲੰਗਰਾਂ ਦੇ ਮੌਕੇ ਤੇ ਬਰਤਨ ਬਦਲਾਏ ਗਏ ।

ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਵੀ ਲੱਗਣ ਵਾਲੇ ਲੰਗਰਾਂ ਦੌਰਾਨ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਨਾ ਕਰਨ ਵਾਲੀਆਂ ਲੰਗਰ ਕਮੇਟੀਆਂ ਨੂੰ ਸੀਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਰੱਖਣ ਲਈ ਡਿਪਟੀ ਕਮਿਸ਼ਨਰ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।

Advertisement

Related posts

Tax reform plan halves the cap on mortgage interest deduction

Balwinder hali

ਬੀਕੇਯੂ ਸਿੱਧੂਪੁਰ ਨੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ ਖਿਲਾਫ ਡੀਸੀ ਅਤੇ ਐਸਐਸਪੀ ਨੂੰ ਦਿੱਤਾ ਮੰਗ ਪੱਤਰ

punjabdiary

ਪਿੰਡ ਜਲਾਲੇਆਣਾ ਵਿਖੇ ਲਾਇਆ ਗਿਆ ਇੱਕ ਰੋਜਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ

punjabdiary

Leave a Comment