Image default
About us

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਤੇ ਸੋਸਾਇਟੀ ਵੱਲੋਂ ਸ਼ੂਗਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ

ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਤੇ ਸੋਸਾਇਟੀ ਵੱਲੋਂ ਸ਼ੂਗਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ

 

 

 

Advertisement

 

ਫ਼ਰੀਦਕੋਟ, 25 ਸਤੰਬਰ (ਪੰਜਾਬ ਡਾਇਰੀ)- ਬਾਬਾ ਸ਼੍ਰੀ ਚੰਦ ਜੀ ਦਾ 529ਵਾਂ ਜਨਮ ਦਿਨ ਡੇਰਾ ਸਮਾਧ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਸਰਪ੍ਰਸਤ ਅਤੇ ਡੇਰਾ ਸਮਾਧਾਂ ਦੇ ਮਹੰਤ ਬਾਬਾ ਬਲਦੇਵ ਦਾਸ ਨੇ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਿਆਗ ਦੀ ਮੂਰਤ ਅਤੇ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ।

ਇਸ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੂਗਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਲੋੜਵੰਦਾਂ ਨੂੰ ਮੁਫ਼ਤ ਵੰਡੀਆਂ ਗਈਆਂ| ਇਸ ਮੌਕੇ ਸੁਸਾਇਟੀ ਪ੍ਰਧਾਨ ਰਜਿੰਦਰ ਦਾਸ ਰਿੰਕੂ, ਗੁਰਪ੍ਰੀਤ ਸਿੰਘ ਐਮ ਸੀ, ਮਦਨ ਗੋਪਾਲ, ਪੁਨੀਤ ਕੁਮਾਰ ਨੇ ਬਾਬਾ ਜੀ ਦੇ ਜਨਮ ਤੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ| ਰਾਕੇਸ਼ ਗਰਗ, ਕੁਲਵਿੰਦਰ ਗੋਰਾ, ਜਗਮੀਤ ਸੰਧੂ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਆਖਿਆ| ਇਸ ਮੌਕੇ ਜਸਵਿੰਦਰ ਸੇਖੋਂ ਬੰਟੀ ਸੂਰਿਆਵੰਸ਼ੀ, ਹਨੀ ਬਰਾੜ, ਕਾਕਾ ਵਰਮਾ, ਇਕਬਾਲ ਸਿੰਘ, ਜਗਮੀਤ ਸਿੰਘ ਗਿੱਲ, ਜਸਵਿੰਦਰ ਰਾਜੂ, ਜਗਮੀਤ ਸੰਧੂ, ਮਹੰਤ ਮੱਘਰ ਦਾਸ ਅਤੇ ਹੋਰ ਸੁਸਾਇਟੀ ਮੈਂਬਰ ਹਾਜਰ ਸਨ।

Advertisement

Related posts

Breaking News- ਕਾਂਗਰਸੀ ਵਿਧਾਇਕ ਨੂੰ ਮਿਲੀਆਂ ਧਮਕੀਆਂ, ਕਿਹਾ- ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਮੰਗੀ ਫਿਰੌਤੀ

punjabdiary

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ’ਚ ਸਰਕਾਰ ਤੁਰੰਤ ਲਵੇ ਫੈਸਲਾ- ਐਡਵੋਕੇਟ ਧਾਮੀ

punjabdiary

ਜ਼ਿਲ੍ਹਾ ਉਦਯੋਗ ਕੇਂਦਰ, ਫਰੀਦਕੋਟ ਵੱਲੋਂ ਪੀ.ਐਮ.ਐਫ.ਐਮ.ਈ. ਸਬੰਧੀ ਅਵੇਅਰਨੈਂਸ ਸੈਮੀਨਾਰ ਲਗਾਇਆ ਗਿਆ

punjabdiary

Leave a Comment