Image default
About us

ਬਾਰਿਸ਼ਾ ਨਾਲ ਹੋਏ ਖਰਾਬੇ ਲਈ ਖੇਤੀਬਾੜੀ ਵਿਭਾਗ ਕਰੇਗਾ ਪਨੀਰੀ ਦਾ ਪ੍ਰਬੰਧ : ਡਿਪਟੀ ਕਮਿਸ਼ਨਰ

ਬਾਰਿਸ਼ਾ ਨਾਲ ਹੋਏ ਖਰਾਬੇ ਲਈ ਖੇਤੀਬਾੜੀ ਵਿਭਾਗ ਕਰੇਗਾ ਪਨੀਰੀ ਦਾ ਪ੍ਰਬੰਧ : ਡਿਪਟੀ ਕਮਿਸ਼ਨਰ

 

 

 

Advertisement

ਫਰੀਦਕੋਟ, 29 ਜੁਲਾਈ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ, ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਾਰਿਸ਼ਾਂ ਕਾਰਨ ਝੋਨੇ/ਬਾਸਮਤੀ ਦੀ ਫਸਲ ਦੇ ਖਰਾਬੇ ਵਾਲੇ ਖੇਤਾਂ ਵਿੱਚ ਮੁੜ ਬਿਜਾਈ ਲਈ ਪਨੀਰੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਜੋੋ ਇਸ ਮੁਸ਼ਕਿਲ ਘੜੀ ਦੀ ਸਥਿਤੀ ਵਿੱਚ ਕਿਸਾਨ ਵੀਰਾਂ ਦਾ ਸਾਥ ਦਿੱਤਾ ਜਾ ਸਕੇ। ਇਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਅੰਦਾਜਨ 2000 ਏਕੜ ਰਕਬੇ ਵਿੱਚ ਖਰਾਬੇ ਕਾਰਨ ਝੋਨੇ/ਬਾਸਮਤੀ ਦੀ ਮੁੜ ਬਿਜਾਈ ਕੀਤੀ ਜਾਵੇਗੀ ਅਤੇ ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋਂ ਝੋਨੇ/ਬਾਸਮਤੀ ਦੀ ਪਨੀਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਕੰਮ ਵਿੱਚ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਦੇ ਬੀਜ ਵਿਕਰੇਤਾਵਾਂ ਵੱਲੋਂ ਵੀ ਮੁਫਤ ਬੀਜ ਮੁਹੱਈਆ ਕਰਵਾ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਕਿਸਾਨ ਵੀਰਾਂ ਵੱਲੋਂ ਵੀ ਖੁਦ ਪਨੀਰੀ ਦੀ ਬਿਜਾਈ ਕੀਤੀ ਜਾ ਰਹੀ ਹੈ ਤਾਂ ਜੋ ਹੋਰਨਾਂ ਲੋੜਵੰਦ ਕਿਸਾਨ ਵੀਰਾਂ ਨੂੰ ਇਹ ਪਨੀਰੀ ਮੁਹੱਈਆ ਕਰਵਾਈ ਜਾ ਸਕੇ। ਡਾ. ਗਿੱਲ ਨੇ ਦੱਸਿਆ ਕਿ ਜਿਹੜੇ ਕਿਸਾਨ ਵੀਰ ਝੋਨੇ (ਕਿਸਮ ਪੀ.ਆਰ.-126) ਅਤੇ ਬਾਸਮਤੀ ਦੀ ਪਨੀਰੀ ਬੀਜਣਾ ਚਾਹੁੰਦੇ ਹਨ, ਉਹ ਬਲਾਕ ਫਰੀਦਕੋਟ ਵਿੱਚ ਡਾ. ਰਣਬੀਰ ਸਿੰਘ (95014-39700), ਸਾਦਿਕ ਤਹਿਸੀਲ ਡਾ. ਗੁਰਬਚਨ ਸਿੰਘ (98884-04503), ਬਲਾਕ ਕੋਟਕਪੂਰਾ ਵਿੱਚ ਡਾ. ਨਵਪ੍ਰੀਤ ਸਿੰਘ (90411-95480) ਅਤੇ ਤਹਿਸੀਲ ਜੈਤੋ ਵਿੱਚ ਡਾ. ਰਾਜਵਿੰਦਰ ਸਿੰਘ (98033-61068) ਨਾਲ ਸੰਪਰਕ ਕਰ ਸਕਦੇ ਹਨ।

Related posts

ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜ੍ਹਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ

punjabdiary

ਪੈਟਰੋਲ-ਡੀਜ਼ਲ ਭਰਵਾਉਣ ਜਾਂਦੇ ਹੋ ਤਾਂ ਇਨ੍ਹਾਂ 2 ਗੱਲਾਂ ਦਾ ਰੱਖੋ ਖਾਸ ਖਿਆਲ, Consumer Affairs ਵੱਲੋਂ ਅਲਰਟ

punjabdiary

Breaking- ਈਡੀ ਵੱਲੋਂ ਪੰਜਾਬ ਦੇ ਆਬਕਾਰੀ ਕਮਿਸ਼ਨਰ ਦੇ ਘਰ ਮਾਰੀ ਰੇਡ, ਅਤੇ ਵੱਖ ਵੱਖ ਦਸਤਾਵੇਜ਼ਾਂ ਦੀ ਜਾਂਚ ਕੀਤੀ

punjabdiary

Leave a Comment