Image default
ਮਨੋਰੰਜਨ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਲੋਕਾਂ ਨੂੰ ਮਸਤਾਨੇ ਫ਼ਿਲਮ ਦੇਖਣ ਦੀ ਅਪੀਲ; ਟੀਮ ਨੂੰ ਦਿਤੀ ਵਧਾਈ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਲੋਕਾਂ ਨੂੰ ਮਸਤਾਨੇ ਫ਼ਿਲਮ ਦੇਖਣ ਦੀ ਅਪੀਲ; ਟੀਮ ਨੂੰ ਦਿਤੀ ਵਧਾਈ

 

 

 

Advertisement

 

ਚੰਡੀਗੜ੍ਹ, 25 ਅਗਸਤ (ਰੋਜਾਨਾ ਸਪੋਕਸਮੈਨ)- ਸਿਨੇਮਾ ਘਰਾਂ ਵਿਚ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਮਸਤਾਨੇ’ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ। ਅਦਾਕਾਰ ਨੇ ਫ਼ਿਲਮ ਦੀ ਟੀਮ ਨੂੰ ਵਧਾਈ ਦਿੰਦਿਆਂ ਲੋਕਾਂ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਕੀਤੀ।

ਅਕਸ਼ੈ ਕੁਮਾਰ ਨੇ ਟਵੀਟ ਵਿਚ ਲਿਖਿਆ, “ਸਿੱਖਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀ ਮਸਤਾਨੇ ਫ਼ਿਲਮ ਇਕ ਵੱਡੇ ਕੈਨਵਸ ਉਤੇ ਬਣੇ ਇਕ ਦਿਲਚਸਪ ਪੀਰੀਅਡ ਡਰਾਮੇ ਵਾਂਗ ਜਾਪਦੀ ਹੈ”। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਫ਼ਿਲਮ ਲਈ ਮੁਬਾਰਕਬਾਦ ਦਿਤੀ ਅਤੇ ਕਿਹਾ ਮੇਰੇ ਦੋਸਤ ਨੂੰ ਅਤੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਇਸ ਫ਼ਿਲਮ ਨੂੰ ਜ਼ਰੂਰ ਦੇਖਣ ਜਾਉ।


ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਪਹਿਲਾਂ ਹੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਸ ਵਿਚ ਤਰਸੇਮ ਜੱਸੜ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਅਤੇ ਬਨਿੰਦਰ ਬੰਨੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਸ਼ਰਨ ਆਰਟ ਦਾ ਕਹਿਣਾ ਹੈ ਕਿ, “ਮਸਤਾਨੇ ਸਿਰਫ਼ ਇਕ ਫਿਲਮ ਨਹੀਂ ਹੈ; ਇਹ ਸਾਡੇ ਅਮੀਰ ਇਤਿਹਾਸ ਨੂੰ ਸੱਭ ਤੋਂ ਅੱਗੇ ਲਿਆਉਣ ਅਤੇ ਸਾਡੀ ਵਿਰਾਸਤ ਵਿਚ ਮਾਣ ਦੀ ਭਾਵਨਾ ਪੈਦਾ ਕਰਨ ਦਾ ਇਕ ਮਿਸ਼ਨ “ਮਸਤਾਨੇ” ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਇਕ ਸਹਿਯੋਗੀ ਪ੍ਰਾਜੈਕਟ ਹੈ।

Advertisement

Related posts

ਦਿਲਜੀਤ ਦੁਸਾਂਝ ਨੇ ਹਾਸਿਲ ਕੀਤੀ ਇੱਕ ਹੋਰ ਉਪਲੱਬਧੀ, ਗੀਤ GOAT ਨੇ Spotify ‘ਤੇ 15 ਮਿਲੀਅਨ ਕੀਤੇ ਪਾਰ

punjabdiary

ਅਦਾਕਾਰ ਦਿਲਜੀਤ ਦੁਸਾਂਝ ਨੂੰ ਝਟਕਾ, ਚਮਕੀਲੇ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਤੇ ਸਥਾਨਕ ਅਦਾਲਤ ਨੇ ਲਾਈ ਰੋਕ

punjabdiary

10 ਜੂਨ ਨੂੰ ਫ਼ਰੀਦਕੋਟ ’ਚ ਕਰਮਜੀਤ ਅਨਮੋਲ-ਨਿਸ਼ਾ ਬਾਨੇ, ਹਰਮਿਲਾਪ ਗਿੱਲ, ਚਾਚੀ ਲੁਤਰੋ ਰੰਗ ਬੰਨਣਗੇ

punjabdiary

Leave a Comment