Image default
About us

ਬਾਲ ਮਜਦੂਰੀ ਨੂੰ ਰੋਕਣ ਲਈ ਜਿਲ੍ਹਾ ਟਾਸਕ ਫੋਰਸ ਵੱਲੋਂ ਕੀਤੀ ਗਈ ਚੈਕਿੰਗ

ਬਾਲ ਮਜਦੂਰੀ ਨੂੰ ਰੋਕਣ ਲਈ ਜਿਲ੍ਹਾ ਟਾਸਕ ਫੋਰਸ ਵੱਲੋਂ ਕੀਤੀ ਗਈ ਚੈਕਿੰਗ

 

 

Advertisement

ਫਰੀਦਕੋਟ 16 ਜੂਨ (ਪੰਜਾਬ ਡਾਇਰੀ)- ਜਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਬਾਲ ਮਜਦੂਰੀ ਨੂੰ ਰੋਕਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਜਿਲ੍ਹਾ ਟਾਸਕ ਫੋਰਸ ਵੱਲੋ ਕੋਟਕਪੂਰਾ ਸ਼ਹਿਰ ਅੰਦਰ ਵੱਖ –ਵੱਖ ਦੁਕਾਨਾਂ, ਢਾਬਿਆ ਦੀ ਚੈਕਿੰਗ ਕੀਤੀ ਗਈ ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਪ੍ਰੋਟੈਕਸ਼ਨ ਅਫਸਰ ਆਈ.ਸੀ ਸ਼੍ਰੀ ਸੁਖਮੰਦਰ ਸਿੰਘ ਅਤੇ ਕਿਰਤ ਇੰਸਪੈਕਟਰ ਸ਼੍ਰੀ ਰੰਜੀਵ ਸੋਢੀ ਵੱਲੋ ਦੁਕਾਨਾਂ ਤੇ ਕੰਮ ਕਰਨ ਵਾਲੇ ਮੁਲਾਜਮਾਂ ਤੋਂ ਉਨ੍ਹਾਂ ਦੀ ਉਮਰ ਬਾਰੇ ਜਾਣਕਾਰੀ ਲੈਣ ਤੋਂ ਇਲਾਵਾ ਦੁਕਾਨਾਂ ਦੇ ਮਾਲਕਾ ਨੂੰ ਬਾਲ ਮਜਦੂਰੀ ਨਾ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੀ ਚਾਈਲਡ ਲੇਬਰ ਐਕਟ 1986 ਬਾਰੇ ਜਾਗਰੂਕ ਕਰਦਿਆ ਕਿਹਾ ਕਿ 14 ਸਾਲ ਤੋ ਘੱਟ ਉਮਰ ਦੇ ਬੱਚਿਆਂ ਤੋਂ ਮਜਦੂਰੀ ਕਰਵਾਉਣਾ ਗੈਰ ਕਾਨੂੰਨੀ ਹੈ, ਬਾਲ ਮਜਦੂਰੀ ਕਰਵਾਉਣ ਵਾਲੇ ਨੂੰ 20 ਹਜਾਰ ਰੁਪਏ ਤੋ ਲੈ ਕੇ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਅਤੇ 2 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਇਹ ਵੀ ਦੱਸਿਆ ਕਿ ਖਤਰਨਾਕ ਕਿੱਤਿਆ ਜਿਵੇ ਕਿ ਭੱਠੇ, ਫੈਕਟਰੀਆ ਆਦਿ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕੰਮ ਕਰਨ ਦੀ ਮਨਾਹੀ ਹੈ ਜਿਸ ਦੇ ਤਹਿਤ ਦੁਕਾਨਾਂ ਦੇ ਮਾਲਕਾਂ ਨੂੰ ਸਮਝਾਇਆ ਗਿਆ। ਬਾਲ ਮਜਦੂਰੀ ਸਬੰਧੀ ਕੋਈ ਵੀ ਵਿਅਕਤੀ ਪੈਨਸਿਲ ਪੋਰਟਲ ਤੇ ਜਾ ਕੇ ਘਰ ਬੈਠ ਕੇ ਆਨਲਾਈਨ ਜਾਂ ਚਾਈਲਡ ਹੈਲਪਲਾਈਨ ਨੰ 1098 ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੋ ਕੰਮ ਕਰਵਾਉਣ ਦੀ ਬਜਾਏ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ-ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ ।
ਇਸ ਮੌਕੇ ਰਤਨ ਸਿੰਘ ਮੈਂਬਰ ਬਾਲ ਭਲਾਈ ਕਮੇਟੀ ਫਰੀਦਕੋਟ, ਪਵਨ ਕੁਮਾਰ ਡਿਪਟੀ ਜਿਲ੍ਹਾ ਸਿੱਖਿਆਂ ਅਫਸਰ (ਐਲੀ.) ਦਫਤਰ ਸਿਵਲ ਸਰਜਨ ਤੋਂ ਡਾ. ਦੀਪਤੀ ਅਰੋੜਾ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਵੀ ਹਾਜ਼ਰ ਸਨ।

Related posts

ਕੁਲਤਾਰ ਸਿੰਘ ਸੰਧਵਾਂ ਨੇ ਪੰਚਾਇਤੀ ਅਤੇ ਨਗਰ ਨਿਗਮਾਂ/ ਕੌਂਸਲਾਂ ਦੀਆਂ ਚੋਣਾਂ ਕਰਵਾਉਣ ਸਬੰਧੀ ਕੀਤੀ ਅਧਿਕਾਰੀਆਂ ਨਾਲ ਮੀਟਿੰਗ

punjabdiary

Breaking- ਦੇਸ਼ ਦੀ ਮਸ਼ਹੂਰ ਪਰਲ ਕੰਪਨੀ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ 60 ਹਜ਼ਾਰ ਕਰੋੜ ਰੁਪਏ ਦੀ ਉੱਚ ਪੱਧਰੀ ਜਾਂਚ ਹੋਵੇਗੀ :- CM ਮਾਨ

punjabdiary

UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

punjabdiary

Leave a Comment