Image default
ਤਾਜਾ ਖਬਰਾਂ

ਬਿਜਲੀ ਕੱਟਾਂ ਨੂੰ ਲੈ ਕੇ ਨਵਜੋਤ ਸਿੱਧੂ ਨੇ AAP ਸਰਕਾਰ ਨੂੰ ਘੇਰਿਆ

ਬਿਜਲੀ ਕੱਟਾਂ ਨੂੰ ਲੈ ਕੇ ਨਵਜੋਤ ਸਿੱਧੂ ਨੇ AAP ਸਰਕਾਰ ਨੂੰ ਘੇਰਿਆ
ਚੰਡੀਗੜ੍ਹ, 28 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਥਰਮਲ ਪਲਾਟਾਂ ਦੇ 15 ਯੂਨਿਟ ਵਿਚੋਂ 5 ਥਰਮਲ ਯੂਨਿਟਾਂ ਉਤੇ ਉਤਪਾਦਨ ਬੰਦ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਕਈ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਰੱਖੀ ਹੈ। ਬਿਜਲੀ ਕੱਟਾਂ ਨੂੰ ਲੈ ਕੇ ਵੱਖ ਵੱਖ ਆਗੂਆਂ ਵੱਲੋਂ ਬਿਆਨਬਾਜ਼ੀ ਦਿੱਤੀਆਂ ਜਾ ਰਹੀ ਹੈ। ਇਸ ਵਿਚਾਲੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਇੱਕ ਮੌਕਾ ਆਪ ਕੋ, ਨਾ ਦਿਨ ਮੇਂ ਬਿਜਲੀ ਨਾ ਹੀ ਰਾਤ ਕੋ…।
ਉਨ੍ਹਾਂ ਅੱਗ ਲਿਖਿਆ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਬਿਜਲੀ ਕੱਟ…ਕਿਸਾਨਾਂ ਲਈ ਦੋ ਘੰਟੇ ਤੋਂ ਵੀ ਘੱਟ ਬਿਜਲੀ… PSPCL ਵੱਲੋਂ ਆਪਣੇ ਕਰਮਚਾਰੀਆਂ ਲਈ ਤਾਜ਼ਾ ਸਰਕੂਲਰ…ਇਹ ਇੰਨੀ ਬੁਰੀ ਹਾਲਤ ਨਹੀਂ ਜਿੰਨੀ ਦਿੱਸਦੀ ਹੈ, ਇਹ ਬੇਹੱਦ ਬੁਰੀ ਹੈ…।
ਉਨ੍ਹਾਂ ਨੇ ਸਾਰੇ ਐੱਸ.ਡੀ.ਓ. ਅਤੇ ਜੇ.ਈ. ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਤਲਵੰਡੀ ਸਾਬੋ ਅਤੇ ਜੀ.ਜੀ.ਐੱਸ.ਟੀ.ਪੀ. ਰੋਪੜ ਥਰਮਲਾਂ ਅਤੇ ਯੂਨਿਟਾਂ ਦੇ ਖਰਾਬ ਹੋਣ ਬਾਰੇ ਅਨਾਊਸਮੈਂਟ ਕਰਵਾਉਣ ਕਿ ਥਰਮਲਾਂ ਦੇ ਬੰਦ ਹੋਣ ਨਾਲ ਇਕ ਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਬੀਜੇਪੀ ਨੇ ਵੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ੇਖੜੀ ਨੇ ਕਿਹਾ ਕਿ ਸਸਤੀ ਤਾਂ ਛੱਡੋ ਪੰਜਾਬ ਦੇ ਲੋਕਾਂ ਨੂੰ ਬਿਜਲੀ ਹੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ 300 ਯੂਨਿਟ ਬਿਜਲੀ ਦੇ ਨਾਂ ‘ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਪਹਿਲਾਂ 300 ਯੂਨਿਟ ਬਿਜਲੀ ਦਾ ਐਲਾਨ ਕੀਤਾ ਗਿਆ ਤੇ ਹੁਣ ਇਸ ‘ਤੇ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਗੌਰਤਲਬ ਹੈ ਕਿ ਪੰਜਾਬ ਵਿੱਚ ਬਿਜਲੀ ਦੀ 7300 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ ਉਤਪਾਦਨ 4000 ਮੈਗਾਵਾਟ ਹੋ ਰਿਹਾ। ਪਾਵਰਕੌਮ ਨੇ ਬਾਹਰੋਂ ਖਰੀਦੀ 3000 ਮੈਗਾਵਾਟ ਬਿਜਲੀ ਖਰੀਦੀ ਹੈ। 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਜਾ ਰਹੀ ਹੈ। ਉਧਰ, ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਬਿਜਲੀ ਕੱਟਾਂ ਖਿਲਾਫ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕੱਲ੍ਹ ਰੋਸ ਮੁਜ਼ਾਹਰਾ ਹੋਵੇਗਾ।

Related posts

Breaking News- ਭਗਵੰਤ ਮਾਨ ਨੇ ਅੱਜ ਡੇਰਾ ਸੱਚਖੰਡ ਬੱਲਾਂ ਤੋਂ ਬਨਾਰਸ ਲਈ ਰੇਲਗੱਡੀਆਂ ਨੂੰ ਦਿੱਤੀ ਹਰੀ ਝੰਡੀ

punjabdiary

Breaking News- ਗੈਂਗਸਟਰਾਂ ਨਾਲ ਮੁਕਾਬਲਾ, ਤਿੰਨ ਗ੍ਰਿਫ਼ਤਾਰ

punjabdiary

Breaking News–ਸਿੱਧੂ ਮੂਸੇਵਾਲਾ ਕਤਲ ਚ ਘਿਰੀ ਭਗਵੰਤੁ ਮਾਨ ਸਰਕਾਰ ਨੇ ਲਿਆ ਹੁਣੇ ਹੁਣੇ ਅਹਿਮ ਫੈਸਲਾ

punjabdiary

Leave a Comment