Image default
About us

ਬਿਜਲੀ ਦੀਆਂ ਦਰਾਂ ‘ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਬਿਜਲੀ ਦੀਆਂ ਦਰਾਂ ‘ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

Advertisement

ਚੰਡੀਗੜ੍ਹ, 15 ਮਈ (ਏਬੀਪੀ ਸਾਂਝਾ)- ਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬੀਆਂ ਨੂੰ ਬਿਜਲੀ ਦਾ ਝਟਕਾ ਲੱਗਾ ਹੈ। ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਹਾਸਲ ਜਾਣਕਾਰੀ ਮੁਤਾਬਕ 56 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਹਨ।ਉਂਝ ਪੰਜਾਬ ਵਿੱਚ 600 ਯੂਨਿਟ ਤੱਕ ਬਿਜਲੀ ਮੁਫਤ ਹੈ, ਪਰ ਜੇਕਰ ਇਸ ਤੋਂ ਵੱਧ ਬਿਜਲੀ ਯੂਨਿਟਾਂ ਵਰਤੀਆਂ ਜਾਂਦੀਆਂ ਹਨ ਤਾਂ ਵੱਡਾ ਝਟਕਾ ਲੱਗੇਗਾ।
ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਬਿਜਲੀ ਦੀਆਂ ਦਰਾਂ ‘ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ ,ਇਸ ਦਾ ਆਮ ਲੋਕਾਂ ‘ਤੇ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ..
ਘਰੇਲੂ ਬਿਜਲੀ ਦਰਾਂ
ਦੋ ਕਿੱਲੋਵਾਟ ਤੱਕ
100 ਯੂਨਿਟਾਂ ਤੱਕ 3.49 ਤੋਂ ਵਧਾ ਕੇ 4.19 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 101 ਤੋਂ 300 ਯੂਨਿਟ ਤੱਕ 5 ਰੁਪਏ 84 ਪੈਸੇ ਤੋਂ ਵਧਾ ਕੇ 6.64 ਰੁਪਏ ਕਰ ਦਿੱਤੀਆਂ ਹਨ। 300 ਤੋਂ ਵੱਧ ਯੂਨਿਟਾਂ ਲਈ ਪਹਿਲਾਂ 7.30 ਰੁਪਏ ਸੀ ਜੋ ਹੁਣ 7.75 ਰੁਪਏ ਹੋ ਗਏ ਹਨ।
2 ਤੋਂ 7 ਵਾਟ ਤੱਕ
100 ਯੂਨਿਟਾਂ ਤੱਕ 3.74 ਤੋਂ ਵਧਾ ਕੇ 4.44 ਰੁਪਏ।
100 ਤੋਂ 300 ਯੂਨਿਟ ਤੱਕ 5.84 ਰੁਪਏ ਤੋਂ ਵਧਾ ਕੇ 6.64 ਰੁਪਏ।
300 ਤੋਂ ਵੱਧ ਯੂਨਿਟ ‘ਤੇ 7.30 ਤੋਂ ਵਧਾ ਕੇ 7.75 ਰੁਪਏ।

7 ਤੋਂ 50 ਕਿਲੋਵਾਟ ਤੱਕ
100 ਯੂਨਿਟਾਂ ਤੱਕ 4.64 ਤੋਂ ਵਧਾ ਕੇ 5.34 ਰੁਪਏ।
100 ਤੋਂ 300 ਯੂਨਿਟਾਂ ਤੱਕ 6.50 ਰੁਪਏ ਤੋਂ ਵਧਾ ਕੇ 7.15 ਰੁਪਏ।
300 ਤੋਂ ਵੱਧ ਯੂਨਿਟਾਂ ‘ਤੇ 7.50 ਰੁਪਏ ਤੋਂ ਵਧਾ ਤੇ 7.75 ਰੁਪਏ।

Related posts

ਲੈਂਟਰ ਡਿੱਗਣ ਮਾਮਲੇ ‘ਤੇ ਸਿੱਖਿਆ ਵਿਭਾਗ ਦੀ ਕਾਰਵਾਈ, ਪੰਜਾਬ ਭਰ ਦੇ ਸਕੂਲਾਂ ਲਈ ਐਡਵਾਈਜ਼ਰੀ ਜਾਰੀ

punjabdiary

ਬਹੁਜਨ ਸਮਾਜ ਪਾਰਟੀ 17 ਜੁਲਾਈ ਲੋਕਸਭਾ ਪੱਧਰ ਤੇ ਰੋਸ ਪ੍ਰਦਰਸ਼ਨ ਕਰੇਗੀ – ਚੋਹਾਨ

punjabdiary

ਵਾਈਸ ਚਾਂਸਲਰ ਡਾ.ਰਾਜੀਵ ਸੂਦ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੇ ਆਪਣੀ ਓਪੀਡੀ ਕੀਤੀ ਸ਼ੁਰੂ

punjabdiary

Leave a Comment