Image default
ਤਾਜਾ ਖਬਰਾਂ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 22 ਨਵੇਂ ਐਸ.ਡੀ.ਓਜ਼ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਹਰ ਕੋਈ ਇਮਾਨਦਾਰੀ ਨਾਲ ਕੰਮ ਕਰੇ

ਚੰਡੀਗੜ੍ਹ , 26 ਮਈ – ( ਪੰਜਾਬ ਡਾਇਰੀ ) ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ 22 ਨਵੇਂ ਐੱਸ.ਡੀ.ਈਜ਼ ਨੂੰ ਨਿਯੁਕਤੀ ਪੱਤਰ ਦਿੱਤੇ। ਪੰਜਾਬ ਭਵਨ ਵਿਖੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਮੰਤਰੀ ਨੇ ਸਾਰੇ ਨਵ-ਨਿਯੁਕਤ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਪੱਤਰ ਵੰਡਦੇ ਸਮੇਂ ਇਹ ਵੀ ਕਿਹਾ ਕਿ ਕੋਈ ਵੀ ਉਨ੍ਹਾਂ ਕੋਲ ਬਦਲੀ ਦੀ ਮੰਗ ਨਾ ਕਰੇ, ਜਦੋਂ ਸਰਕਾਰ ਮਹਿਸੂਸ ਕਰੇਗੀ ਤਾਂ ਤੁਹਾਡੀ ਬਦਲੀ ਕਰ ਦਿੱਤੀ ਜਾਵੇਗੀ ਅਤੇ ਤੁਹਾਨੂੰ ਉਸ ਥਾਂ ‘ਤੇ ਭੇਜ ਦਿੱਤਾ ਜਾਵੇਗਾ, ਜਿੱਥੇ ਲੋੜ ਹੋਵੇਗੀ। ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਭਵਿੱਖ ਵਿੱਚ ਆਉਣ ਦਿੱਤੀ ਜਾਵੇਗੀ। ਝੋਨੇ ਦੀ ਬਿਜਾਈ ਸਮੇਂ ਬਿਜਲੀ ਕਿਵੇਂ ਪੂਰੀ ਕਰਨੀ ਹੈ ਇਸ ਲਈ ਵੀ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ। ਇਸ ਦੇ ਲਈ ਸਾਡੇ ਕੋਲ ਮੌਜੂਦ ਮਾਈਨ ‘ਤੇ ਵੀ ਕੰਮ ਚੱਲ ਰਿਹਾ ਹੈ। ਸਾਡੇ ਅਧਿਕਾਰ ਇਸ ਕੰਮ ਵਿੱਚ ਲੱਗੇ ਹੋਏ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੋਲੇ ਦੀ ਕੋਈ ਕਮੀ ਨਾ ਆਵੇ। 2 ਸਪਤਾਹ ਪਹਿਲਾਂ ਵੀ ਬਿਜਲੀ ਮੰਤਰੀ ਨੇ ਕਿਹਾ ਸੀ ਕਿ ਬਿਜਲੀ ਦੀ ਬੇਮਿਸਾਲ ਮੰਗ ਦੇ ਬਾਵਜੂਦ, ਪੀਐਸਪੀਸੀਐਲ ਰਾਜ ਵਿੱਚ ਖਪਤਕਾਰਾਂ ਦੇ ਸਾਰੇ ਵਰਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰ ਰਿਹਾ ਹੈ। ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਮਹੀਨੇ ਤੋਂ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸੂਬੇ ਵਿੱਚ ਬਿਜਲੀ ਦੀ ਬੇਮਿਸਾਲ ਮੰਗ ਹੋਈ ਹੈ। ਉਨ੍ਹਾਂ ਕਿਹਾ ਕਿ ਅਪਰੈਲ 2022 ਦੌਰਾਨ ਪੀਐਸਪੀਸੀਐਲ ਨੇ 10000 ਮੈਗਾਵਾਟ ਤੱਕ ਦੀ ਬਿਜਲੀ ਦੀ ਉੱਚ ਮੰਗ ਨੂੰ ਪੂਰਾ ਕੀਤਾ, ਜੋ ਕਿ ਅਪ੍ਰੈਲ 2021 ਦੇ ਮੁਕਾਬਲੇ 46% ਵੱਧ ਸੀ। ਇਹ ਬੇਮਿਸਾਲ ਬਿਜਲੀ ਦੀ ਮੰਗ ਮਈ 2022 ਵਿੱਚ ਨਿਰੰਤਰ ਜਾਰੀ ਰਹੀ, ਅਤੇ ਪੀਐਸਪੀਸੀਐਲ ਦੁਆਰਾ 10900 ਮੈਗਾਵਾਟ ਦੀ ਸਿਖਰ ਮੰਗ ਪੂਰੀ ਕੀਤੀ ਗਈ, ਜੋ ਮਈ 2021 ਦੇ ਮੁਕਾਬਲੇ 60% ਵੱਧ ਸੀ।

Related posts

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਸਮੇਤ 424 ਵਿਅਕਤੀਆਂ ਦੀ ਸੁਰੱਖਿਆ ਲਈ ਵਾਪਸ

punjabdiary

ਅਹਿਮ ਖ਼ਬਰ – ਅੱਜ ਤੋਂ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਇੰਟਰਨੈੱਟ ਦੀ ਸੇਵਾ ਬਹਾਲ ਹੋਵੇਗੀ, ਕੁਝ ਜਿਲ੍ਹਿਆਂ ਵਿੱਚ ਇੰਟਰਨੈੱਟ ਦੀ ਸੇਵਾ ਰਹੇਗੀ ਪੂਰੀ ਤਰ੍ਹਾਂ ਬੰਦ

punjabdiary

Breaking News- ਗੈਂਗਸਟਰਾਂ ਨਾਲ ਮੁਕਾਬਲਾ, ਤਿੰਨ ਗ੍ਰਿਫ਼ਤਾਰ

punjabdiary

Leave a Comment