Image default
ਤਾਜਾ ਖਬਰਾਂ

ਬਿਨਾਂ ਟਿਕਟ ਪੁਰਸ਼ਾਂ ਨੂੰ ਰੇਲਗੱਡੀ ਤੋਂ ਉਤਾਰਿਆ ਜਾ ਸਕਦਾ ਹੈ, ਪਰ ਔਰਤਾਂ ਨੂੰ ਨਹੀਂ! ਜਾਣੋ ਕੀ ਹਨ ਨਿਯਮ…

ਬਿਨਾਂ ਟਿਕਟ ਪੁਰਸ਼ਾਂ ਨੂੰ ਰੇਲਗੱਡੀ ਤੋਂ ਉਤਾਰਿਆ ਜਾ ਸਕਦਾ ਹੈ, ਪਰ ਔਰਤਾਂ ਨੂੰ ਨਹੀਂ! ਜਾਣੋ ਕੀ ਹਨ ਨਿਯਮ…

 

 

ਦਿੱਲੀ, 22 ਜੁਲਾਈ (ਨਿਊਜ 18)- ਬਿਨਾਂ ਟਿਕਟ ਟਰੇਨ ‘ਚ ਸਫਰ ਕਰਨਾ ਅਪਰਾਧ ਹੈ ਅਤੇ ਅਜਿਹੇ ਯਾਤਰੀਆਂ ਉਤੇ ਜੁਰਮਾਨਾ ਲਗਾਇਆ ਜਾਂਦਾ ਹੈ ਜਾਂ ਕੋਚ ਤੋਂ ਉਤਾਰ ਦਿੱਤਾ ਜਾਂਦਾ ਹੈ। ਪਰ ਜੇਕਰ ਕੋਈ ਮਹਿਲਾ ਬਿਨਾਂ ਟਿਕਟ ਦੇ ਯਾਤਰਾ ਕਰ ਰਹੀ ਹੈ, ਤਾਂ ਆਮ ਕਰਕੇ ਟੀਟੀ ਅਜਿਹਾ ਨਹੀਂ ਕਰਦਾ। ਆਖ਼ਰ ਇਹ ਕਿਹੋ ਜਿਹਾ ਨਿਯਮ ਹੈ, ਜੋ ਸਿਰਫ਼ ਮਰਦਾਂ ਉਤੇ ਲਾਗੂ ਹੁੰਦਾ ਹੈ। ਜਾਣੋ ਰੇਲਵੇ ਦੇ ਇਹ ਖਾਸ ਨਿਯਮ-

Advertisement

ਮੌਜੂਦਾ ਸਮੇਂ ‘ਚ 10 ਹਜ਼ਾਰ ਤੋਂ ਜ਼ਿਆਦਾ ਟਰੇਨਾਂ ਵਿਚ ਰੋਜ਼ਾਨਾ ਕਰੀਬ 2 ਕਰੋੜ ਯਾਤਰੀ ਸਫਰ ਕਰਦੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਚੈਕਿੰਗ ਦੌਰਾਨ ਟਿਕਟ ਤੋਂ ਬਿਨਾਂ ਯਾਤਰਾ ਕਰਨ ਉਤੇ ਜੁਰਮਾਨਾ ਵਸੂਲਿਆ ਜਾਂਦਾ ਹੈ। ਜੁਰਮਾਨਾ ਨਾ ਦੇਣ ਵਾਲੇ ਯਾਤਰੀ ਨੂੰ ਜਿਥੇ ਵੀ ਟਰੇਨ ਰੁਕਦੀ ਹੈ, ਥੱਲੇ ਉਤਾਰ ਦਿੱਤਾ ਜਾਂਦਾ ਹੈ। ਰਾਤ ਹੋਵੇ ਜਾਂ ਦਿਨ, ਟੀਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਨਾਲ ਹੀ, ਭਾਰਤੀ ਰੇਲਵੇ ਮੈਨੂਅਲ ਦੇ ਅਨੁਸਾਰ, ਟੀਟੀ ਔਰਤਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕਰ ਸਕਦਾ ਹੈ।

ਰੇਲਵੇ ਮੈਨੂਅਲ ਮੁਤਾਬਕ ਜੇਕਰ ਕੋਈ ਮਹਿਲਾ ਚੈਕਿੰਗ ਦੌਰਾਨ ਇਕੱਲੀ ਹੈ ਅਤੇ ਉਸ ਕੋਲ ਟਿਕਟ ਨਹੀਂ ਹੈ। ਉਸ ਨੂੰ ਕਦੇ ਵੀ ਮਰਦਾਂ ਵਾਂਗ ਕਿਤੇ ਵੀ ਨਹੀਂ ਉਤਾਰਿਆ ਜਾ ਸਕਦਾ। ਰੇਲਵੇ ਮੈਨੂਅਲ ਮੁਤਾਬਕ ਬਿਨਾਂ ਟਿਕਟ ਦੇ ਇਕੱਲੀ ਔਰਤ ਨੂੰ ਸ਼ਾਮ ਜਾਂ ਰਾਤ ਨੂੰ ਕਿਸੇ ਵੀ ਸੁੰਨਸਾਨ ਸਟੇਸ਼ਨ ‘ਤੇ ਨਹੀਂ ਉਤਾਰਿਆ ਜਾ ਸਕਦਾ।

ਇਸ ਤੋਂ ਇਲਾਵਾ ਦਿਨ ਵੇਲੇ ਵੀ ਕਿਸੇ ਨੂੰ ਅਜਿਹੇ ਸਟੇਸ਼ਨ (Ministry of Railways) ‘ਤੇ ਨਹੀਂ ਉਤਾਰਿਆ ਜਾ ਸਕਦਾ ਜਿੱਥੇ ਔਰਤ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋਵੇ। ਜੇਕਰ ਟੀਟੀ ਔਰਤ ਨੂੰ ਅਜਿਹੇ ਸਟੇਸ਼ਨ ‘ਤੇ ਉਤਾਰ ਦਿੰਦਾ ਹੈ ਤਾਂ ਵੀ ਆਰਪੀਐਫ ਅਤੇ ਜੀਆਰਪੀ ਦੇ ਕਰਮਚਾਰੀ ਉਸ ਨੂੰ ਸੁਰੱਖਿਅਤ ਥਾਂ ‘ਤੇ ਲੈ ਜਾਣਗੇ।

ਜੇਕਰ ਟੀਟੀ ਕਿਸੇ ਔਰਤ ਨੂੰ ਉਪਰੋਕਤ ਹਾਲਾਤਾਂ ਵਿੱਚ ਹੇਠਾਂ ਉਤਾਰ ਦਿੰਦਾ ਹੈ ਤਾਂ ਉਹ 139 ਉਤੇ ਸ਼ਿਕਾਇਤ ਕਰ ਸਕਦੀ ਹੈ। ਜੇਕਰ ਤੁਸੀਂ ਆਪਣੇ ਮੋਬਾਈਲ ਤੋਂ SMS ਰਾਹੀਂ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ 91-9717680982 ਉਤੇ ਸ਼ਿਕਾਇਤ ਭੇਜ ਸਕਦੇ ਹੋ। ਇਸ ਦੇ ਨਾਲ, ਤੁਸੀਂ @RailMinIndia ‘ਤੇ X ਅਤੇ Rail Madad ਐਪ ਰਾਹੀਂ ਵੀ ਸ਼ਿਕਾਇਤ ਕਰ ਸਕਦੇ ਹੋ।

Advertisement

Related posts

ਅੱਜ ਤੋਂ ਬਦਲ ਰਹੇ ਹਨ ਕਾਲਿੰਗ ਨਿਯਮ, Jio, Airtel, Vi ਅਤੇ BSNL ਉਪਭੋਗਤਾ ਧਿਆਨ ਦੇਣ

Balwinder hali

ਸੁਨੀਲ ਜਾਖੜ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਪੰਜਾਬ ਵਿਚ ਵੋਟਾਂ ਦਾ ਸਮਾਂ ਵਧਾਉਣ ਦੀ ਕੀਤੀ ਮੰਗ

punjabdiary

ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਮਿਲਿਆ 25 ਜੂਨ ਦਾ ਸਮਾਂ, ਜਾਣੋ ਕਿਵੇਂ ਚੁਕਾਈ ਜਾਏਗੀ ਸਹੁੰ?

punjabdiary

Leave a Comment