Image default
ਤਾਜਾ ਖਬਰਾਂ

ਬੀੜ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਚਲਾਈ ਪੰਛੀ ਬਚਾਓ ਫ਼ਰਜ਼ ਨਿਭਾਓ ਮੁਹਿੰਮ

ਬੀੜ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਚਲਾਈ ਪੰਛੀ ਬਚਾਓ ਫ਼ਰਜ਼ ਨਿਭਾਓ ਮੁਹਿੰਮ
ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ ਬੀੜ ਨੇ ਕੁਦਰਤ ਪਿਆਰੇ ਐਮ.ਐਲ.ਏ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਹੁਰਾਂ ਦੇ ਆਸ਼ਅਿਾਨੇ ਵਿੱਚ ਮਈ ਦਿਵਸ ਨੂੰ ਸਮਰਪਿਤ ਪੰਛੀਆਂ ਦੇ ਲਈ ਮਿੱਟੀ ਦੇ ਮਸਨੂਈ ਟਿਕਾਣੇ ਅਤੇ ਬਾਹਰ ਡੀਵਾਈਡਰ ਵਿੱਚ ਕੁਝ ਪੌਦੇ ਲਾਉਣ ਦਾ ਉਪਰਾਲਾ ਕੀਤਾ ਇਸ ਮੁਹਿੰਮ ਤਹਿਤ ਬੀੜ ਦੇ ਵਲੰਟੀਅਰਾਂ ਨੇ ਲੰਗਰ ਮਾਤਾ ਖੀਵੀ ਜੀ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਹੁਰਾਂ ਦੀ ਅਗਵਾਈ ਵਿੱਚ ਮਿੱਟੀ ਦੇ 11 ਆਲਣੇ ਪੰਛੀਆਂ ਦੇ ਸੁਭਾਅ ਅਨੁਸਾਰ ਟੰਗਣ ਦੀ ਕੋਸ਼ਸ਼ਿ ਕੀਤੀ. ਇਸ ਸਮੇਂ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਅਤੇ ਉਨਾਂ ਦੀ ਹਮਸਫ਼ਰ ਬੀਬੀ ਬੇਅੰਤ ਕੌਰ ਸੇਖੋਂ ਹੁਰਾਂ ਨੇ ਟੀਮ ਦੀ ਸ਼ਲਾਘਾ ਕਰਦਿਆਂ ਪੂਰੇ ਇਲਾਕੇ ਨੂੰ ਹਰਿਆ ਭਰਿਆ ਕਰਨ ਲਈ ਵੀ ਯੋਜਨਾ ਉਲੀਕੀ ਇਸ ਮੌਕੇ ਬੀੜ ਸੁਸਾਇਟੀ ਤੋਂ ਮਾਸਟਰ ਗੁਰਪ੍ਰੀਤ ਸਿੰਘ ਨੇ ਆਸ ਪ੍ਰਗਟਾਉਂਦਿਆਂ ਕਿਹਾ ਹੈ ਕਿ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਵਾਤਾਵਰਨ ਵਿਚ ਸੁਧਾਰ ਕਰਨ ਲਈ ਖੁਦ ਸੰਘਰਸ਼ ਕਰਦੇ ਆਏ ਹਨ ਤੇ ਹੁਣ ਉਹ ਵਾਤਾਵਰਨ ਪ੍ਰਤੀ ਸੰਜੀਦਗੀ ਵਖਾਉਦਿਆਂ ਸਰਕਾਰੀ ਵਿਭਾਗਾਂ ਦੁਆਰਾ ਵਾਤਾਵਰਨ ਪ੍ਰਤੀ ਚਲਦੀਆਂ ਲਹਿਰਾਂ ਨੂੰ ਸਹੀ ਸੇਧ ਅਤੇ ਸਹੀ ਦਿਸ਼ਾ ਵਿਚ ਲਿਆਉਣ ਦਾ ਨਿੱਗਰ ਉਪਰਾਲਾ ਕਰਨਗੇ .. ਇਸ ਮੌਕੇ ਪੰਛੀ ਬਚਾਓ ਤਹਿਤ ਲਾਏ ੧੧ ਆਲਣਿਆਂ ਵਿਚੋਂ ਛੇ ਆਲਣਿਆਂ ਵਿਚ ਕੁਝ ਪਲਾਂ ਵਿਚ ਹੀ ਗੁਟਾਰਾਂ ਅਤੇ ਕਬੂਤਰਾਂ ਨੇ ਆਪਣੇ ਆਲਣੇ ਸਿਰਜਣ ‘ਤੇ ਕੈਪਟਨ ਧਰਮ ਸਿੰਘ ਗਿੱਲ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਹਰ ਘਰ ਵਿਚ ਵਿਰਾਸਤੀ ਰੁੱਖ ਅਤੇ ਪੰਛੀਆਂ ਦੇ ਬਸੇਰਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
ਇਸ ਸਮੇਂ ਬੀੜ ਤੋਂ ਕੁਲਦੀਪ ਸਿੰਘ ਪੁਰਬਾ, ਜਸਪਿੰਦਰ ਸਿੰਘ, ਹਰਮਨ ਹੱਲਣ, ਦਰਵਿੰਦਰ ਸਿੰਘ ਰੈਂਬੋ, ਸਚਿਨ ਸੇਠੀ, ਵਿੰਕੂ ਸ਼ਰਮਾ, ਗੁਰਪ੍ਰੀਤ ਸਿੰਘ ਸਾਗੂ, ਪਰਮਦੀਪ ਸਿੰਘ ਗੁੱਗੂ , ਜੱਗਾ ਗਿੱਲ, ਕਮਲਜੀਤ ਸਿੰਘ ਮਾਨ , ਮਾਸਟਰ ਜੀਤੂ , ਚੀਮਾ ,ਜਗਮੀਤ ਸਿੰਘ ਤੇ ਸਨੀ ਹੁਰਾਂ ਨੇ ਆਲਣੇ ਅਤੇ ਪੌਦੇ ਲਾਉਣ ਦੀਆਂ ਸੇਵਾਵਾਂ ਨਿਭਾਈਆਂ
ਫੋਟੋ ਕੈਪਸ਼ਨ :-1 ਆਲਣੇ ਲਾਉਣ ਸਮੇਂ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਅਤੇ ਬੀੜ ਸੁਸਾਇਟੀ ਦੇ ਵਲੰਟੀਅਰ।
2

Related posts

Breaking- ਵੱਡੀ ਖਬਰ – ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁਲਾਜ਼ਮਾ ਪੱਕਾ ਕਰਨ ਦਾ ਰਸਤਾ ਹੋਇਆ ਸਾਫ – ਭਗਵੰਤ ਮਾਨ

punjabdiary

ਕਿਸਾਨਾਂ ਨੂੰ CM ਮਾਨ ਦਾ ਤੋਹਫਾ, ਝੋਨੇ ਦੀ ਫ਼ਸਲ ਲਈ ਬਿਨਾਂ ਕਿਸੇ ਕੱਟ ਤੋਂ ਦਿਨ ਦੇ ਸਮੇਂ ਮਿਲੇਗੀ ਬਿਜਲੀ’

punjabdiary

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮੋਗਾ ਦੀ ਮੀਟਿੰਗ ਹੋਈ

punjabdiary

Leave a Comment