Image default
ਤਾਜਾ ਖਬਰਾਂ

ਬੀੜ ਸੁਸਾਇਟੀ ਵਲੋਂ ਪਿੰਡ ਜੰਡਵਾਲਾ ਵਿਖੇ ਗਾਰਡਨ ਲਾਇਬ੍ਰੇਰੀ ਅਤੇ ਪੰਛੀ ਪਾਰਕ ਸਥਾਪਿਤ

ਬੀੜ ਸੁਸਾਇਟੀ ਵਲੋਂ ਪਿੰਡ ਜੰਡਵਾਲਾ ਵਿਖੇ ਗਾਰਡਨ ਲਾਇਬ੍ਰੇਰੀ ਅਤੇ ਪੰਛੀ ਪਾਰਕ ਸਥਾਪਿਤ
ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ ਬੀੜ ਫ਼ਰੀਦਕੋਟ, ਬੀੜ ਸੁਸਾਇਟਟੀ ਜੰਡਵਾਲਾ ਅਤੇ ਨੌਜਵਾਨ ਸਭਾ ਜੰਡਵਾਲਾ ਵਲੋਂ ਸਰਾਂ ਪਰਿਵਾਰ ਫ਼ਰੀਦਕੋਟ ਅਤੇ ਸਰਾਂ ਪਰਿਵਾਰ ਅਡਮੰਟਨ ਦੇ ਸਹਿਯੋਗ ਨਾਲ ਬਲਵਿੰਦਰ ਸਿੰਘ ਸਰਾ ਯਾਦਗਾਰੀ ਗਾਰਡਨ ਲਾਇਬ੍ਰੇਰੀ ਅਤੇ ਪੰਛੀ ਪਾਰਕ ਦੀ ਸਥਾਪਨਾ ਕੀਤੀ ਗਈ । ਇਸ ਪ੍ਰਜੈਕਟ ਤਹਿਤ ਸੁਸਾਇਟੀ ਦੇ ਮਿਹਨਤੀ ਵਲੰਟੀਅਰਾਂ ਨੇ ਤਿੰਨ ਮਹੀਨੇ ਦੀ ਸਖਤ ਮਿਹਨਤ ਨਾਲ ਗੰਦਗੀ ਭਰਪੂਰ ਥਾਂ ਨੂੰ ਇੱਕ ਖ਼ੂਬਸੂਰਤ ਪਾਰਕ ਵਿਚ ਸਿਰਜ ਕੇ ਉਸ ਵਿਚ ਖੁੱਲੀ ਲਾਇਬ੍ਰੇਰੀ ਅਤੇ ਪੰਛੀ ਪਾਰਕ ਦਾ ਪ੍ਰਬੰਧਨ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ। ਲਾਇਬ੍ਰੇਰੀ ਦਾ ਉਦਘਾਟਨ ਪਿੰਡ ਦੀਆਂ ਮਿਹਨਤੀ ਬੀਬੀਆਂ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲਾਇਬ੍ਰੇਰੀ ਗਾਰਡਨ ਅਤੇ ਪੰਛੀ ਪਾਰਕ ਵਿਚ ਕੁਦਰਤੀ ਮਾਹੌਲ ਸਿਰਜਣ ਲਈ ਫਰਸ਼ ਲਾਉਣ ਦੀ ਥਾਂ ਬੀਬੀਆਂ ਵਲੋਂ ਮਿਹਨਤ ਨਾਲ ਮਿੱਟੀ ਦੀ ਲਪਾਈ ਕੀਤੀ ਗਈ। ਉਦਘਾਟਨੀ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਾ.ਰਾਜੀਵ ਮਿਨਹਾਸ ਮੁਖੀ ਲਾਇਬ੍ਰੇਰੀ ਵਿਭਾਗ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ, ਡਾ.ਗੁਰਚਰਨ ਨੂਰਪੁਰ , ਡਾ ਨਿੱਤਨੇਮ ਸਿੰਘ, ਪੰਮੀ ਸਿੱਧੂ ਅਤੇ ਕੈਪਟਨ ਧਰਮ ਸਿੰਘ ਗਿੱਲ ਨੇ ਕੁਦਰਤ ਅਤੇ ਸਾਹਿਤ ਪਿਆਰਿਆਂ ਦੇ ਇਕੱਠ ਨੂੰ ਸੰਬੋਧਿਨ ਕਰਦਿਆਂ ਗਾਰਡਨ ਲਾਇਬ੍ਰੇਰੀ ਦੀ ਮਹੱਤਤਾ ਤੇ ਚਾਨਣਾ ਪਾਉਂਦੀਆਂ ਕਿਹਾ ਕਿ ਪੰਜਾਬ ਵਿਚ ਇਹ ਗਾਰਡਨ ਲਾਇਬ੍ਰੇਰੀ ਦਾ ਇਹ ਪਹਿਲਾ ਉਪਰਾਲਾ ਹੈ , ਉਨਾਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ ਤੇ ਇਸ ਨਾਲ ਬੱਚੇ ਅਤੇ ਨੌਜਵਾਨ ਮੋਬਾਇਲ ਅਤੇ ਇੰਟਰਨੈਟ ਦੀ ਵਰਤੋਂ ਘੱਟ ਕਰਕੇ ਚੰਗੇ ਸਾਹਿਤ ,ਅਖਬਾਰਾਂ ਅਤੇ ਰਸਾਲਿਆਂ ਨਾਲ ਸਾਂਝ ਪਾਉਣਗੇ। ਇਸ ਮੌਕੇ ਬੀੜ ਤੋਂ ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਈ ਸਾਲ ਤੋਂ ਇਸ ਪ੍ਰੋਜੈਕਟ ਨੂੰ ਹਰਬਲ ਗਾਰਡਨ ਲੜੀ ਨਾਲ ਜੋੜਨਾ ਚਾਹੁੰਦੇ ਸਨ ਤੇ ਹੁਣ ਉਨਾਂ ਨੂੰ ਆਸ ਹੈ ਕਿ ਅਜਿਹੇ ਪਾਰਕ ਅਤੇ ਲਾਇਬ੍ਰੇਰੀਆਂ ਹਰ ਪਿੰਡ ਅਤੇ ਸ਼ਹਿਰ ਵਿਚ ਸਥਾਪਿਤ ਹੋਣਗੀਆਂ। ਉਨਾਂ ਦੱਸਿਆ ਕਿ ਗਾਰਡਨ ਲਾਇਬ੍ਰੇਰੀ ਲਈ ਐਡਵੋਕੇਟ ਜਸਵੰਤ ਜਸ, ਡਾ. ਰਾਜੀਵ ਮਿਨਹਾਸ, ਡਾ.ਨਿੱਤਨੇਮ ਸਿੰਘ, ਬੀੜ ਮੈਂਬਰ ਅਤੇ ਅਦਾਕਾਰਾ ਪੰਮੀ ਸਿੱਧੂ , ਪੰਜਾਬੀ ਲੋਕਧਾਰਾ ਮੰਚ ਦੇ ਸੰਸਥਾਪਕ ਗੁਰਸੇਵਕ ਸਿੰਘ ਧੌਲਾ, ਚਰਨਜੀਵ ਬਾਵਾ, ਡਾ ਗੁਰਚਰਨ ਨੂਰਪੁਰ, ਨਿੱਕਾ ਜੰਡਵਾਲਾ , ਵਰਿੰਦਰ ਔਲਖ , ਲਾਡੀ ਸ਼ਰਮਾ, ਸ਼ਿੰਦਰ ਕੱਕੜ , ਪ੍ਰਤਾਪ ਹੀਰਾ,ਰਛਪਾਲ ਸਿੰਘ ਗਲੋਟੀ, ਇਲੈਕਟਰੋਨਿਕਸ ਮੀਡੀਆ ਤੋਂ ਅਮਨਦੀਪ ਲੱਕੀ, ਪੱਤਰਕਾਰ ਹਰਮਿੰਦਰ ਮਿੰਦਾ, ਸੁਖਜਿੰਦਰ ਸਹੋਤਾ , ਸਰਪੰਚ ਜੱਸਾ ਕੋਟਲਾ, ਗੁਰਨਾਮ ਸਿੰਘ ਚੰਦੜ ਅਤੇ ਪਰਮਜੀਤ ਸਿੰਘ ਸਰਾਂ ਵੱਲੋਂ ਸੈਕੜੇ ਮਿਆਰੀ ਕਿਤਾਬਾਂ ਤੁਹਫ਼ੇ ਵਜੋਂ ਦਿੱਤੀਆਂ ਗਈਆਂ। ਸਮਾਗਮ ਦਾ ਮੰਚ ਸੰਚਾਲਨ ਉੱਘੇ ਚਿਤਰਕਾਰ ਅਤੇ ਸਟੇਟ ਅਵਾਰਡੀ ਅਧਿਆਪਕ ਜਗਤਾਰ ਸੋਖੀ ਨੇ ਕੀਤਾ ਬੀੜ ਸੁਸਾਇਟੀ ਤੋਂ ਸੀਨੀਅਰ ਮੈਂਬਰ ਕੁਲਦੀਪ ਸਿੰਘ ਪੁਰਬਾ, ਜਸਕਰਨ ਬਰਾੜ, ਦਰਵਿੰਦਰ ਸਿੰਘ ਰੈਬੋ ਬਰਾੜ, ਸਚਿਨ ਸੇਠੀ, ਸੁਰਿੰਦਰ ਸਿੰਘ ਗਰੇਵਾਲ, ਰਪਿੰਦਰ ਸੇਖੋਂ, ਜੱਗਾ ਗਿੱਲ, ਜਗਮੀਤ ਸਿੰਘ, ਸੁਖਮਨ ਗਿੱਲ, ਕੁਲਵੰਤ ਸਿੰਘ ਬਰਾੜ, ਹਰਮਨ ਹੱਲਣ , ਹਰਮਿੰਦਰ ਸੰਧੂ, ਰੌਬੀ ਸੰਧੂ, ਜਤਿੰਦਰ ਜੀਤੂ, ਮਾਸਟਰ ਮਦਨ ਲਾਲ , ਗੁਰਪ੍ਰੀਤ ਸਿੰਘ ਸਾਗੂ, ਜਸਪਿੰਦਰ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ ਬਲਜਿੰਦਰ ਬਾਂਸਲ, ਜਸਵੀਰ ਸਟੈਨੋ , ਗੁਰਪਿੰਦਰ ਸੰਧੂ, ਨੇ ਲਾਇਬ੍ਰੇਰੀ ਗਾਰਡਨ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਈ।
ਫੋਟੋ ਕੈਪਸ਼ਨ :- ਲਾਇਬ੍ਰੇਰੀ ਗਾਰਡਨ ਦਾ ਉਦਘਾਟਨ ਕਰਨ ਸਮੇਂ ਵਾਤਾਵਰਨ ਅਤੇ ਸਾਹਿਤ ਪ੍ਰੇਮੀ ਸ਼ਖ਼ਸੀਅਤਾਂ।

Related posts

Breaking- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਨਵਜੋਤ ਸਿੱਧੂ ਹਿੱਸਾ ਲੈ ਸਕਦੇ ਹਨ, ਪੜ੍ਹੋ ਪੂਰੀ ਖ਼ਬਰ

punjabdiary

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਉ ਅੰਬੇਦਕਰ ਦਾ ਜਨਮ ਦਿਵਸ ਜਾਗਰੂਕਤਾ ਦਿਵਸ ਵੱਜੋਂ ਮਾਨਇਆ ਗਿਆ।

punjabdiary

ਉਡੀਕ ਖਤਮ ਹੋ ਗਈ ਹੈ! ਕੈਨੇਡਾ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਇਹ ਨੇਤਾ ਟਰੂਡੋ ਦੀ ਲੈਣਗੇ

Balwinder hali

Leave a Comment