ਬੀ ਡੀ ਪੀ ਓ ਦਫਤਰ ਜੈਤੋ ਵਿਖੇ ਮਹਿਲਾ ਦਿਵਸ ਮਨਾਇਆ ਗਿਆ ਇਸ ਸਮੇਂ ਸਤਿੰਦਰਪਾਲ ਸਿੰਘ ਸੁਪਰਡੈਂਟ ਦੀ ਅਗਵਾਈ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ‘ਤੇ ਸਾਹਿਬ ਸਿੰਘ ਕਲੱਸਟਰ ਕੋਆਰਡੀਨੇਟਰ ਜੈਤੋ ਨੇ ਆਇਆ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸਾਹਿਬ ਸਿੰਘ ਨੇ ਕਿਹਾ ਕਿ ਵਿਸ਼ਵ ਭਰ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਔਰਤ ਹੀ ਹੈ ਜੋ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ। ਔਰਤਾਂ ਹਰ ਖੇਤਰ ’ਚ ਖੁਦ ਨੂੰ ਸਾਬਤ ਕਰ ਰਹੀਆਂ ਹਨ ਅਤੇ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ ਦੁਨੀਆ ਭਰ ’ਚ ਔਰਤਾਂ ਨੂੰ ਸਨਮਾਨ ਦੇਣ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਤ ਕੀਤਾ ਜਾਂਦਾ ਹੈ। ਇਸ ਸਮੇਂ ਭੁਪਿੰਦਰ ਸਿੰਘ ਸਟੈਨੋ, ਚਰਨਜੀਤ ਸਿੰਘ, ਮਨਪ੍ਰੀਤ ਸਿੰਘ ਪਟਵਾਰੀ, ਵਿਨੇ ਕੁਮਾਰ। ਸੇਵਕ ਸਿੰਘ ਜੈਤੋ, ਬਲਪ੍ਰੀਤ ਕੌਰ, ਰਾਜਵੀਰ ਕੌਰ, ਜਸਪ੍ਰੀਤ ਕੌਰ, ਵੀਰਦੀਪ ਕੌਰ, ਗਗਨਦੀਪ ਕੌਰ ਸਮੂਹ ਦਿਹਾਤੀ ਅਜੀਵਿਕਾ ਮਿਸ਼ਨ ਦਾ ਸਟਾਫ ਹਾਜਰ ਰਿਹਾ।
ਫੋਟੋ ਤੇ ਵੇਰਵਾ ਪਰਦੀਪ ਸ਼ਰਮਾ