ਲੁਧਿਆਣਾ , 26 ਮਈ – ( ਪੰਜਾਬ ਡਾਇਰੀ ) ਲੁਧਿਆਣਾ ਦੀ ਜੀਟੀਬੀ ਕਾਲੋਨੀ ਵਿੱਚ ਸਾਬਕਾ ਏਅਰਫੋਰਸ ਦੇ ਅਧਿਕਾਰੀ ਅਤੇ ਉਸਦੀ ਪਤਨੀ ਦਾ ਬੀਤੇ ਦਿਨ ਕਤਲ ਕੀਤਾ ਗਿਆ ਸੀ। ਇਹ ਕਤਲ ਉਨ੍ਹਾਂ ਦੇ ਬੇਟੇ ਨੇ ਜਾਇਦਾਦ ਲਈ ਕਰਵਾਇਆ ਗਿਆ। ਵਾਰਦਾਤ ਵਿੱਚ ਤਿੰਨ ਹੋਰ ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ। ਪੁਲਿਸ ਨੇ ਉਨ੍ਹਾਂ ਦੇ ਬੇਟੇ ਨੂੰ ਕਾਬੂ ਕਰ ਲਿਆ ਹੈ। ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੇ ਸਾਜਿਸ਼ ਦੇ ਤਹਿਤ ਕਤਲ ਕੀਤਾ। ਉਨ੍ਹਾਂ ਘਰ ਵਿੱਚ ਕਤਲ ਕਰਨ ਵਾਲੇ ਵਿਅਕਤੀ ਮੌਜੂਦ ਸਨ। ਮੁਲਜ਼ਮਾਂ ਨੇ ਤੜਕ ਸਵੇਰ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਕਰਨ ਵਾਲੇ ਬੇਰੁਜ਼ਗਾਰ ਸਨ ਜਿਨ੍ਹਾਂ ਦੀ ਬੇਰੁਜਗਾਰੀ ਦਾ ਬਜ਼ੁਰਗ ਜੋੜੇ ਦੇ ਬੇਟੇ ਨੇ ਉਠਾਇਆ। ਬਜ਼ੁਰਗ ਜੋੜੇ ਦੇ ਬੇਟੇ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਘਰ ਵਿੱਚ ਬੁਲਾਇਆ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਜ਼ੁਰਗ ਜੋੜਾ ਜਦੋਂ ਸਵੇਰੇ ਤੜਕੇ 4 ਵਜੇ ਪਾਠ ਕਰ ਰਿਹਾ ਸੀ ਉਸੇ ਵਕਤ ਉਨ੍ਹਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਦੱਸਿਆ ਹੈ ਕਿ ਪਤੀ ਦਾ ਗਲਾ ਘੁੱਟ ਕੇ ਅਤੇ ਉਸਦੀ ਪਤਨੀ ਨੂੰ ਸਿਰਾਣੇ ਨਾਲ ਦਬਾ ਕੇ ਮਾਰ ਦਿੱਤਾ ਗਿਆ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੇਟੇ ਨੇ ਹੀ ਸੁਪਾਰੀ ਦੇ ਕੇ ਕਤਲ ਕਰਵਾਇਆ ਗਿਆ ਸੀ।ਪੁਲਿਸ ਦਾ ਕਹਿਣਾ ਹੈ ਕਿ ਕਤਲ ਕਰਵਾਉਣ ਲਈ ਢਾਈ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ।