Image default
ਤਾਜਾ ਖਬਰਾਂ

ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤਾ ਪੁੱਜੀ CM ਨੂੰ ਮਿਲਣ, ਪੁਲਿਸ ਨੇ ਉਲਟਾ ਪੀੜਤਾ ਤੇ ਕਰਤੀ ਕਾਰਵਾਈ

ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤਾ ਪੁੱਜੀ CM ਨੂੰ ਮਿਲਣ, ਪੁਲਿਸ ਨੇ ਉਲਟਾ ਪੀੜਤਾ ਤੇ ਕਰਤੀ ਕਾਰਵਾਈ
ਚੰਡੀਗੜ੍ਹ, 5 ਅਪ੍ਰੈਲ – (ਪੰਜਾਬ ਡਾਇਰੀ) ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੀੜਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਪਹੁੰਚੀ ਪਰ ਉੱਥੇ ਪੁਲਿਸ ਨੇ ਪੀੜਤਾ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬੀਤੇ ਦਿਨੀਂ ਪੁਲਿਸ ਨੇ ਭਗੌੜਾ ਕਰਾਰ ਦਿੱਤਾ ਸੀ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਦੇ ਘਰ ਦੇ ਬਾਹਰ ਅਤੇ ਥਾਣੇ ਵਿੱਚ wanted ਦਾ ਪੋਸਟਰ ਲਗਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੀੜਤ ਨੇ ਅਦਾਲਤ ਵਿੱਚ ਕਿਹਾ ਸੀ ਕਿ 15 ਦਿਨ ਪਹਿਲਾਂ ਉਸ ਨੂੰ ਭਗੌੜਾ ਕਰਾਰ ਕੀਤਾ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਹਾਲੇ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਸ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਲਗਾਤਾਰ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਸ ’ਤੇ ਕਥਿਤ ਤੌਰ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਇਆ ਗਿਆ ਸੀ। ਇਹ ਮਾਮਲਾ ਅਜੇ ਵੀ ਕੋਰਟ ਵਿੱਚ ਸੁਣਵਾਈ ਅਧੀਨ ਹੈ।

Related posts

Breaking- ਕਰੰਟ ਵਾਲੇ ਟਾਵਰਾਂ ਉਪਰ ਚੜ੍ਹੇ ਲਾਈਨਮੈਨ ਉਨ੍ਹਾਂ ਦੀ ਮੰਗ ਭਰਤੀ ਪ੍ਰੀਖਿਆ ਹੋਵੇ ਰੱਦ ਅਤੇ ਸਾਡੀਆਂ ਮੰਗਾਂ ਹੋਣ ਪੂਰੀਆਂ

punjabdiary

Sidhu Moosewala Murder Case- ਸੀ. ਐਮ. ਮਾਨ ਨੇ ਕੀਤਾ ਐਲਾਨ, ਮਾਮਲੇ ਦੀ ਜਾਂਚ ਸੌਂਪੀ ਜਾਵੇਗੀ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਨੂੰ

punjabdiary

Breaking- ਗਾਇਕ ਨਛੱਤਰ ਗਿੱਲ ਦੀ ਧਰਮ ਪਤਨੀ ਦਾ ਦਿਹਾਂਤ ਹੋਇਆ, ਸਸਕਾਰ ਦੁਪਹਿਰ 1 ਵਜੇ ਹੋਵੇਗਾ

punjabdiary

Leave a Comment