ਅਹਿਮਦਾਬਾਦ,18 ਫਰਵਰੀ ਪੰਜਾਬ ਡਾਇਰੀ- ਇਥੋਂ ਦੀ ਵਿਸ਼ੇਸ਼ ਅਦਾਲਤ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਧਮਾਕਿਆਂ ‘ਚ 56 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਵਿਸ਼ੇਸ਼ ਅਦਾਲਤ ਦੇ ਜੱਜ ਏਆਰ ਪਟੇਲ ਨੇ ਇਸ ਮਾਮਲੇ ਦੇ 11 ਹੋਰ ਦੋਸ਼ੀਆਂ ਨੂੰ ਵੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 8 ਫਰਵਰੀ ਨੂੰ ਇਸ ਮਾਮਲੇ ‘ਚ 49 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 28 ਨੂੰ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 26 ਜੁਲਾਈ 2008 ਨੂੰ ਸ਼ਹਿਰ ਇਕ ਤੋਂ ਬਾਅਦ ਇਕ ਧਮਾਕਿਆਂ ਨਾਲ ਤਬਾਹ ਹੋ ਗਿਆ ਸੀ।
ਬੰਬ ਧਮਾਕੇ ਕਰਨ ਵਾਲੇ 38 ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
previous post