Image default
About us

ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲ ਵੈਨਾਂ ਦੀ ਕੀਤੀ ਗਈ ਚੈਕਿੰਗ

ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲ ਵੈਨਾਂ ਦੀ ਕੀਤੀ ਗਈ ਚੈਕਿੰਗ

 

 

 

Advertisement

ਫਰੀਦਕੋਟ 5 ਦਸੰਬਰ (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ, ਫਰੀਦਕੋਟ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਫ਼ ਸਕੂਲ ਵਾਹਨ ਪਾਲਿਸੀ” ਜਿਸ ਦੇ ਅਧੀਨ ਸਕੂਲਾਂ ਵੱਲੋਂ ਬੱਚਿਆਂ ਨੂੰ ਘਰੋਂ ਸਕੂਲ ਅਤੇ ਵਾਪਿਸ ਛੱਡਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਨੂੰ ਪੂਰੀ ਤਰ੍ਹਾਂ ਜਿਲ੍ਹੇ ਅੰਦਰ ਲਾਗੂ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਜਿਲ੍ਹਾ ਟਾਸਕ ਫੋਰਸ ਟੀਮ ਸ੍ਰੀ ਸੁਮਦੀਪ ਸਿੰਘ, ਚਾਈਲਡ ਪ੍ਰੋਟੈਕਸ਼ਨ ਅਫਸਰ, ਕੁਲਵੰਤ ਸਿੰਘ ਏ.ਐਸ.ਆਈ. ਟ੍ਰੈਫਿਕ ਪੁਲਿਸ ਅਤੇ ਆਰ.ਟੀ.ਓ ਦਫਤਰ, ਫਰੀਦਕੋਟ ਤੋਂ ਗੁਰਮੀਤ ਸਿੰਘ ਵਲੋਂ ਸਾਦਿਕ ਵਿਖੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਚਲਾਨ ਕੱਟੇ ਗਏ ।

ਇਸ ਟੀਮ ਵਲੋਂ ਮੌਕੇ ਤੇ ਬੱਸ ਡਰਾਇਵਰਾਂ ਨੂੰ ਪਾਲਿਸੀ ਅਨੁਸਾਰ ਗੱਡੀਆਂ ਵਿੱਚ ਸਪੀਡ ਗਵਰਨਰ, ਸੀ.ਸੀ.ਟੀ.ਵੀ. ਕੈਮਰੇ, ਲੇਡੀ ਅਟੈਂਡਟ ਆਦਿ ਦੀ ਉਪਲੱਬਤਾ ਨਿਸ਼ਚਿਤ ਕਰਨ ਲਈ ਕਿਹਾ ਗਿਆ ਅਤੇ ਸੇਫ਼ ਸਕੂਲ ਵਾਹਣ ਪਾਲਿਸੀ ਦੀਆ ਬਰੀਕੀਆਂ ਅਤੇ ਫਾਇਦਿਆਂ ਸੰਬੰਧੀ ਜਾਣੂ ਕਰਵਾਇਆ ਗਿਆ। ਸ੍ਰੀ ਸੁਮਦੀਪ ਸਿੰਘ, ਚਾਈਲਡ ਪ੍ਰੋਟੈਕਸ਼ਨ ਅਫਸਰ, ਫਰੀਦਕੋਟ ਵੱਲੋਂ ਇਹ ਗੱਲ ਸਪਸ਼ਟ ਕੀਤੀ ‘ਕਿ “ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੇ ਖਰ੍ਹਾਂ ਨਾ ਉਤਰਨ ਵਾਲੇ ਸਕੂਲ ਵਾਹਨਾਂ ਦੇ ਖਿਲਾਫ ਬਣਦੀ ਕਨੂੰਨੀ ਕਾਰਵਾਈ ਹੋਣੀ ਯਕੀਨੀ ਹੈ ਅਤੇ ਇਸ ਨੂੰ ਲਾਗੂ ਕਰਵਾਉਣ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਦਿਤੀ ਜਾਵੇਗੀ ਕਿਉਂਕਿ ਇਸ ਦਾ ਸਿੱਧਾ ਸੰਬੰਧ ਦੇਸ਼ ਦੇ ਭਵਿਖ ਭਾਵ ਬੱਚਿਆਂ ਦੀ ਸੁਰੱਖਿਆ ਨਾਲ ਹੈ।

Related posts

ਜੇ ਨੌਜਵਾਨ ਚੰਨ ਦਾ ਨਿਸ਼ਾਨਾ ਰੱਖਣਗੇ ਤਾਂ ਤਾਰਾ ਜਰੂਰ ਵਿੰਨਣਗੇ ਸਪੀਕਰ ਸੰਧਵਾਂ

punjabdiary

ਫਿਰ ਕੰਬੀ ਭਾਰਤ ਦੀ ਧਰਤੀ, ਸਵੇਰੇ-ਸਵੇਰੇ ਆਇਆ ਭੂਚਾਲ, ਰਿਕਟਰ ਸਕੇਲ ‘ਤੇ ਤੀਬਰਤਾ 3.4

punjabdiary

ਅਗਨੀਵੀਰ ਫੌਜ਼ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਏ ਉਮੀਦਵਾਰਾਂ ਨੂੰ ਸੀ-ਪਾਈਟ ਕੈਂਪ ਦੇ ਰਿਹੈ ਸਰੀਰਿਕ ਟੈਸਟ ਦੀ ਮੁਫ਼ਤ ਸਿਖਲਾਈ

punjabdiary

Leave a Comment