ਬੱਚੇ ਨੇ ਆਨਲਾਈਨ ਗੇਮ ਖੇਡ ਕੇ ਜਿੱਤੇ 3 ਕਰੋੜ, ਰਾਤੋਂ-ਰਾਤ ਬਦਲੀ ਪਰਿਵਾਰ ਦੀ ਕਿਸਮਤ
ਸ੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਕਹਿੰਦੇ ਹਨ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੋਂ ਦਾ ਇਕ ਜਵਾਕ ਆਨਲਾਈਨ ਗੇਮ ਖੇਡ ਕੇ ਕਰੋੜ ਪਤੀ ਬਣ ਗਿਆ।
ਸ੍ਰੀ ਅਨੰਦਪੁਰ ਸਾਹਿਬ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਪਰਿਵਾਰ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਮਜ਼ਾਕ-ਮਜ਼ਾਕ ਵਿਚ ਗੇਮ ਖੇਡਦਾ ਹੋਇਆ ਜਵਾਕ 3 ਕਰੋੜ ਰੁਪਏ ਜਿੱਤ ਗਿਆ ਤੇ ਰਾਤੋਂ-ਰਾਤ ਪੂਰੇ ਪਰਿਵਾਰ ਦੀ ਕਿਸਮਤ ਬਦਲ ਗਈ। ਪਿੰਡ ਜੰਡੋਰੀ ਵਿਖੇ ਇਕ ਜਵਾਕ ਨੇ 100 ਰੁਪਏ ਖਰਚ ਕਰਕੇ ਮੋਬਾਈਲ ਉਤੇ ਡ੍ਰੀਮ-11 ਦੀ ਕ੍ਰਿਕਟ ਟੀਮ ਬਣਾਈ ਤੇ ਸਵੇਰ ਉਠਦੇ ਹੀ ਉਸ ਦੀ ਕਿਸਮਤ ਬਦਲ ਗਈ।
ਪਰਿਵਾਰ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਉਹ ਕਰੋੜਪਤੀ ਬਣ ਗਏ ਹਨ। ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ ਤੇ ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਦੱਸ ਦੇਈਏ ਕਿ 12ਵੀਂ ਕਲਾਸ ‘ਚ ਪੜ੍ਹਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ ਦੱਸ ਗਿਆਰਾਂ ਦਿਨ ਪਹਿਲਾਂ ਹੀ ਡਰੀਮ ਇਲੈਵਨ ‘ਤੇ ਖੇਡਣਾ ਸ਼ੁਰੂ ਕੀਤਾ ਸੀ। ਉਸ ਨੇ ਇਕ ਦਿਨ ਪਹਿਲਾਂ 100 ਰੁਪਏ ਖਰਚ ਕੇ ਮੋਬਾਈਲ ‘ਤੇ ਡ੍ਰੀਮ-11 ਵਿਚ ਕ੍ਰਿਕਟ ਟੀਮ ਚੁਣੀ ਤੇ ਆਖਿਰ ਸਵੇਰੇ ਉਹ ਜਿੱਤ ਗਿਆ। ਉਸ ਦਾ ਪਹਿਲਾਂ ਰੈਂਕ ਆਇਆ ਤੇ ਉਸ ਨੂੰ 3 ਕਰੋੜ ਰੁਪਏ ਇਨਾਮ ਵਜੋਂ ਮਿਲੇ।