Image default
About us

ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ, ਉਠਾਏ ਗੰਭੀਰ ਸਵਾਲ

ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ, ਉਠਾਏ ਗੰਭੀਰ ਸਵਾਲ

 

 

 

Advertisement

ਚੰਡੀਗੜ੍ਹ, 4 ਜੁਲਾਈ (ਬਾਬੂਸ਼ਾਹੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਸਿੱਧੇ ਤੌਰ ਤੇ ਵਿਰੋਧ ਕਰਦਿਆਂ ਗੰਭੀਰ ਸਵਾਲ ਉਠਾਏ ਹਨ। ਮਾਨ ਨੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ਸਾਡਾ ਦੇਸ਼ ਇੱਕ ਗੁੱਲਦਸਤੇ ਵਰਗਾ ਹੈ, ਗੁਲਦਸਤੇ ਵਿਚ ਹਰ ਰੰਗ ਦਾ ਫੁੱਲ ਹੁੰਦਾ ਹੈ ਅਤੇ ਹਰ ਰੰਗ ਵਿਚ ਵੱਖਰਾ ਕਲਚਰ ਹੁੰਦਾ ਹੈ। ਮਾਨ ਨੇ ਭਾਜਪਾ ਨੂੰ ਪੁੱਛਿਆ ਕਿ, ਤੁਸੀਂ ਚਾਹੁੰਦੇ ਹੋ ਕਿ, ਗੁਲਦਸਤਾ ਇੱਕੋ ਰੰਗ ਦਾ ਹੋ ਜਾਵੇ, ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਹਰ ਰੰਗ ਦਾ ਆਪਣਾ ਆਪਣਾ ਕਲਚਰ ਹੈ, ਹਰ ਦੀਆਂ ਆਪਣੀਆਂ ਆਪਣੀਆਂ ਰਸਮਾਂ ਨੇ, ਸਾਰਿਆਂ ਨਾਲ ਗੱਲਬਾਤ ਕਰੋ, ਸਹਿਮਤੀ ਮਿਲੇ, ਫਿਰ ਵਿਚਾਰ ਕਰੋ ਕਿ, ਇਹ ਕੋਡ ਲਾਗੂ ਕਰਨਾ ਹੈ ਜਾਂ ਨਹੀਂ। ਮਾਨ ਨੇ ਭਾਜਪਾ ਨੁੰ ਸਵਾਲ ਪੁੱਛਿਆ ਕਿ, ਦੱਸੋ ਹਰ ਧਰਮ ਦੇ ਰੀਤੀ ਰਿਵਾਜ਼ ਤੁਹਾਨੂੰ ਕਹਿੰਦੇ ਕੀ ਨੇ? ਇਹ ਭਾਜਪਾਈ ਪਤਾ ਨਹੀਂ ਕਿਉਂ ਛੇੜਦੇ ਨੇ ਅਜਿਹੇ ਮੁੱਦੇ?
ਮਾਨ ਨੇ ਯੂਨੀਫਾਰਮ ਸਿਵਲ ਕੋਲ ਦਾ ਸ਼ਾਇਰੀ ਜ਼ਰੀਏ ਵਿਰੋਧ ਵੀ ਕੀਤਾ ਅਤੇ ਕਿਹਾ , ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੇਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਏ।
ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ, ਸਵਿਧਾਨ ਕਹਿੰਦਾ ਹੈ ਕਿ, ਜਦੋਂ ਸਾਰੇ ਸੋਸ਼ਲੀ ਬਰਾਬਰ ਹੋ ਗਏ, ਫਿਰ ਅਜਿਹੇ ਕੋਡ ਲਾਗੂ ਕਰ ਦਿਓ। ਉਨ੍ਹਾ ਸਵਾਲ ਪੁੱਛਿਆ ਕਿ, ਕੀ ਅਸੀਂ ਸੋਸ਼ਲੀ ਬਰਾਬਰ ਹੋ ਗਏ? ਹਾਲੇ ਵੀ ਬਹੁਤ ਸਾਰੇ ਦੱਬੇ ਕੁਚਲੇ ਲੋਕ ਹਨ, ਜਿਨ੍ਹਾਂ ਨੂੰ ਪੜ੍ਹਾਈ ਦਾ ਸਮਾਂ ਨਹੀਂ ਮਿਲਦਾ, ਕਿਸੇ ਨੂੰ ਆਰਥਿਕਤਾ ਕਰਕੇ ਨੌਕਰੀ ਕਰਨ ਦਾ ਸਮਾਂ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ, ਦੇਸ਼ ਦੀ ਤਰੱਕੀ ਚੰਗੀ ਸੋਚ ਅਤੇ ਵਿਗਿਆਨਿਕ ਤਰੀਕੇ ਦੇ ਨਾਲ ਹੀ ਹੋ ਸਕਦੀ ਹੈ। ਉਨਾਂ ਕਿਹਾ ਕਿ, ਇਹ ਭਾਜਪਾ ਦਾ ਏਜੰਡਾ ਹੈ। ਭਾਜਪਾ ਵੋਟਾਂ ਲਾਗੇ ਧਰਮ ਦਾ ਨਾਮ ਲੈਂਦੇ ਨੇ, ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈ।

Related posts

ਸ਼੍ਰੋਮਣੀ ਕਮੇਟੀ ਵੱਲੋਂ ਕੁਝ ਜ਼ਿਲ੍ਹਿਆਂ ’ਚ ਮੁੜ ਆਏ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪੀੜਤਾਂ ਲਈ ਸਹਾਇਤਾ ਕੇਂਦਰ ਸਥਾਪਤ

punjabdiary

ਕੇਂਦਰ ਸਰਕਾਰ ਦੀਆ ਸਕੀਮਾਂ ਦਾ ਲਾਭ ਲੋੜਵੰਦਾਂ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਐਂਡ ਸਿੰਧ ਬੈਂਕ ਨੇ ਕਰਵਾਇਆ ਸਮਾਗਮ

punjabdiary

ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਵੱਲੋਂ ਜ਼ਿਲ੍ਹਾ ਮਾਡਰਨ ਸੁਧਾਰ ਘਰ (ਜੇਲ੍ਹ) ਦਾ ਦੌਰਾ

punjabdiary

Leave a Comment