ਪ੍ਰੈਸ ਨੋਟ
ਭਾਕਿਯੂ ਡਕੌਂਦਾ ਵੱਲੋਂ ਐਮ ਐਸ ਪੀ ਹਫਤਾ ਮਨਾਉਂਦੇ ਹੋਏ ਸੋਪਿਆ ਮੰਗ ਪੱਤਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਬਲਾਕ ਕੋਟਕਪੂਰਾ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਘਣੀਏ, ਬੋਹੜ ਸਿੰਘ ਪੱਕਾ ਅਤੇ ਗੁਰਨੈਬ ਸਿੰਘ ਹਰੀਨੌ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਤਹਿਸੀਲਦਾਰ ਨੂੰ ਮੰਗ ਪੱਤਰ ਸੋਪਿਆ ਗਿਆ ਅਤੇ ਦੱਸਿਆ ਕਿ ਪੂਰੇ ਭਾਰਤ ਵਿੱਚ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਐਮ ਐਸ ਪੀ ਹਫਤਾ ਮਨਾਇਆ ਗਿਆ ਅਤੇ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਕਰਨ ਲਈ ਐਮ ਐਸ ਪੀ ਦੇ ਸਬੰਧ ਚ ਕਾਨੂੰਨੀ ਗਾਰੰਟੀ ਕਰਨ ਲਈ ਕਾਨੂੰਨ ਬਣਾਇਆ ਜਾਵੇ ਅਤੇ ਹੋਰ ਕਿਸਾਨੀ ਨਾਲ ਸੰਬੰਧਤ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਮੌਕੇ ਗੋਰਾ ਸਿੰਘ ਹਰੀਨੌ, ਸੁਖਦੇਵ ਸਿੰਘ ਪੱਕਾ,ਬਲਰਾਜ ਸਿੰਘ ਕੁਹਾਰਵਾਲਾ, ਗੁਰਪ੍ਰੀਤ ਸਿੰਘ ਚਹਿਲ,ਰਣਜੀਤ ਸਿੰਘ ਘਣੀਏ ਵਾਲਾਂ,ਰਾਜਦੀਪ ਸਿੰਘ ਪੱਕਾ,ਜੋਰਾ ਸਿੰਘ ਭਾਣਾ, ਚੜਤ ਸਿੰਘ ਪੱਕਾ ਆਦਿ ਹਾਜਰ ਸਨ।