Image default
ਤਾਜਾ ਖਬਰਾਂ

ਭਾਖੜਾ ਨਹਿਰ ‘ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼

ਭਾਖੜਾ ਨਹਿਰ ‘ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼
ਰੂਪਨਗਰ, 7 ਮਈ – (ਪੰਜਾਬ ਡਾਇਰੀ) ਰੂਪਨਗਰ ‘ਚ ਅੱਜ ਸਵੇਰੇ ਕਾਰ ਚਾਲਕ ਨੇ ਭਿਓਰਾ ਪੁਲ (ਰੂਪਨਗਰ-ਚੰਡੀਗੜ੍ਹ ਰੋਡ) ਦੇ ਹੇਠਾਂ ਤੋਂ ਲੰਘਦੀ ਭਾਖੜਾ ਨਹਿਰ ‘ਚ ਕਾਰ ਸੁੱਟ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਨਹਿਰ ਵਿੱਚ ਗੋਤਾਖੋਰਾਂ ਵੱਲੋਂ ਰੱਸੀ ਵੀ ਸੁੱਟੀ ਗਈ ਪਰ ਕਾਰ ਚਾਲਕ ਬਾਹਰ ਨਹੀਂ ਆਇਆ। ਗੋਤਾਖੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਹੀ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਚਾਲਕ ਨੇ ਕਾਰ ਦੀਆਂ ਖਿੜਕੀਆਂ ਨਹੀਂ ਖੋਲ੍ਹੀਆਂ ਜਾਂ ਨਾ ਖੋਲ੍ਹ ਪਾਇਆ। ਕਾਰ ਪੀਬੀ 65 ਮਤਲਬ ਮੁਹਾਲੀ ਜ਼ਿਲ੍ਹੇ ਦੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰ ਵਿੱਚ ਕਿੰਨੇ ਲੋਕ ਸਵਾਰ ਸਨ। ਇਹ ਘਟਨਾ ਸਵੇਰੇ 9 ਵਜੇ ਤੋਂ ਬਾਅਦ ਵਾਪਰੀ। ਗੋਤਾਖੋਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਭਾਖੜਾ ਨਹਿਰ ਦੇ ਪੁਲ ਦੇ ਵਿਚਕਾਰ ਪੈਦਲ ਜਾ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਵੱਲ ਆ ਕੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕਰ ਲਿਆ। ਇਸ ਤੋਂ ਬਾਅਦ ਕਾਰ ਚਾਲਕ ਨੇ ਪੁਲ ਪਾਰ ਕਰਨ ਤੋਂ ਬਾਅਦ ਕਾਰ ਨੂੰ ਨਹਿਰ ਦੇ ਨਾਲ ਲੱਗਦੇ ਕੱਚੇ ਫੁੱਟਪਾਥ ‘ਤੇ ਲਿਜਾ ਕੇ ਨਹਿਰ ਵਿੱਚ ਸੁੱਟ ਦਿੱਤਾ। ਮੌਕੇ ਉਤੇ ਮੌਜੂਦ ਗੋਤਾਖੋਰਾਂ ਨੇ ਕਾਰ ਦੇ ਨਹਿਰ ‘ਚ ਡਿੱਗਣ ਦੀ ਵੀਡੀਓ ਫੁਟੇਜ ਬਣਾਈ। ਗੋਤਾਖੋਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਗੋਤਾਖੋਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।

Related posts

ਓਮ ਬਿਰਲਾ ਹੋਣਗੇ NDA ਉਮੀਦਵਾਰ, ਫਿਰ ਬਣ ਸਕਦੇ ਲੋਕ ਸਭਾ ਸਪੀਕਰ

punjabdiary

Breaking- PSEB ਬੋਰਡ ਨੇ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਕੀਤੀ ਜਾਰੀ, ਪ੍ਰੀਖਿਆਵਾਂ 20 ਜਨਵਰੀ ਤੋਂ ਸ਼ੁਰੂ

punjabdiary

Breaking- “ਪੰਜਾਬ ਸਰਕਾਰ ਮੁਫ਼ਤ ਸਫਰ ਦੀ ਸਹੂਲਤ ਜੰਮ- ਜੰਮ ਦੇਵੇ ਪਰ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਨ ਤੋਂ ਗੁਰੇਜ਼ ਕਰੇ” – ਸੀਪੀਆਈ।

punjabdiary

Leave a Comment