Image default
ਖੇਡਾਂ

ਭਾਰਤ ਨੇ ਜਿੱਤਿਆ ਚੌਥਾ ਸੋਨ, ਧੀਆਂ ਨੇ ਨਿਸ਼ਾਨੇਬਾਜ਼ੀ ‘ਚ ਦਿਖਾਈ ਆਪਣੀ ਤਾਕਤ

ਭਾਰਤ ਨੇ ਜਿੱਤਿਆ ਚੌਥਾ ਸੋਨ, ਧੀਆਂ ਨੇ ਨਿਸ਼ਾਨੇਬਾਜ਼ੀ ‘ਚ ਦਿਖਾਈ ਆਪਣੀ ਤਾਕਤ

 

 

 

Advertisement

ਨਵੀਂ ਦਿੱਲੀ, 27 ਸਤੰਬਰ (ਡੇਲੀ ਪੋਸਟ ਪੰਜਾਬੀ)- ਏਸ਼ੀਆਈ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਭਾਰਤ ਲਈ ਚੰਗੀ ਰਹੀ। ਨਿਸ਼ਾਨੇਬਾਜ਼ੀ ‘ਚ ਚਾਂਦੀ ਦੇ ਤਗਮੇ ਤੋਂ ਬਾਅਦ ਹੁਣ ਭਾਰਤ ਨੂੰ ਗੋਲਡ ਮੈਡਲ ਵੀ ਮਿਲ ਗਿਆ ਹੈ। ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਚੀਨ ਨੂੰ ਹਰਾ ਕੇ ਭਾਰਤ ਲਈ ਸੋਨ ਤਗ਼ਮਾ ਜਿੱਤਿਆ।

ਮਨੂ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਵਿੱਚ ਪਹਿਲੇ ਸਥਾਨ ’ਤੇ ਰਹੀ। ਈਸ਼ਾ ਪੰਜਵੇਂ ਅਤੇ ਰਿਧਮ ਸੱਤਵੇਂ ਸਥਾਨ ‘ਤੇ ਰਹੇ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗ਼ਮਾ ਹੈ।

ਇਸ ਤੋਂ ਪਹਿਲਾਂ ਮਹਿਲਾ ਰਾਈਫਲ ਟੀਮ ਨੇ 50 ਮੀਟਰ ਰਾਈਫਲ-3 ਪੋਜ਼ੀਸ਼ਨ ਈਵੈਂਟ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਆਸ਼ੀ ਚੌਕਸੀ, ਮਾਨਿਨੀ ਕੌਸ਼ਿਕ ਅਤੇ ਸਿਫਤ ਕੌਰ ਸਮਰਾ ਦੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ 2023 ਦੇ ਫਾਈਨਲ ਵਿੱਚ 1764 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਚੀਨ ਨੇ ਸੋਨ ਤਗਮਾ ਜਿੱਤਿਆ ਜਦਕਿ ਕੋਰੀਆ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

Advertisement

Related posts

Breaking- ਵੇਟਲਿਫਟਿੰਗ ਵਿਚ ਸੰਕੇਤ ਮਹਾਦੇਵ ਸਰਗਰ ਨੇ ਜਿੱਤਿਆ ਸਿਲਵਰ ਮੈਡਲ,

punjabdiary

Breaking- ਅੰ-21 ਅਤੇ 21 ਤੋਂ 40 ਉਮਰ ਵਰਗ ਦੇ ਖੇਡ ਮੁਕਾਬਲਿਆਂ ਦੀ ਹੋਈ ਸਮਾਪਤੀ, ਖਿਡਾਰੀਆਂ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ

punjabdiary

ਖਿਡਾਰੀਆਂ ਵੱਲੋਂ ਫ਼ਰੀਦਕੋਟ ਦੇ ਵਿਧਾਇਕ ਦਾ ਸਨਮਾਨ

punjabdiary

Leave a Comment