Image default
ਤਾਜਾ ਖਬਰਾਂ

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਜੁਆਇੰਟ ਸਕੱਤਰ ਨੇ ਹਸਪਤਾਲ ਦਾ ਕੀਤਾ ਦੌਰਾ

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਜੁਆਇੰਟ ਸਕੱਤਰ ਨੇ ਹਸਪਤਾਲ ਦਾ ਕੀਤਾ ਦੌਰਾ

ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ

ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਦਿੱਤੇ ਦਿਸ਼ਾ-ਨਿਰਦੇਸ਼

ਫ਼ਰੀਦਕੋਟ, 27 ਅਪ੍ਰੈਲ – ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਜੁਆਇੰਟ ਸੈਕਟਰੀ ਡਾ ਮਨਦੀਪ ਭੰਡਾਰੀ ਨੇ ਕੋਰੋਨਾ ਵਾਇਰਸ ਦੀ ਸੰਭਾਵੀ ਲਹਿਰ ਨੂੰ ਵੇਖਦੇ ਹੋਏ ਅੱਜ ਸਿਵਲ ਹਸਪਤਾਲ ਫਰੀਦਕੋਟ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਡਾ ਯੋਗੇਸ਼ ਕੁਮਾਰ ਰਾਏ, ਕੰਸਲਟੈਂਟ ਪੋਲੀਸੀ ਤੇ ਪਲਾਨਿੰਗ, ਨੇ ਵੀ ਦੌਰਾ ਕੀਤਾ। ਹਸਪਤਾਲ ਦੇ ਦੌਰੇ ਦੌਰਾਨ ਜੁਆਇੰਟ ਸੈਕਟਰੀ ਡਾ ਮਨਦੀਪ ਭੰਡਾਰੀ ਨੇ ਐਮਰਜੈਂਸੀ ਹਲਾਤਾਂ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਮਰੀਜ਼ਾ ਦੀ ਦੇਖਭਾਲ ਲਈ ਬਣਾਏ ਗਏ ਵਾਰਡ, ਟੈਲੀ- ਕਮਨੀਕੇਸ਼ਨ ਸੇਵਾਵਾਂ, ਆਕਸੀਜਨ ਦੇ ਪ੍ਰਬੰਧਾਂ, ਐਂਬੂਲੈਂਸ, ਕਰੋਨਾ ਵਾਇਰਸ ਤੋਂ ਬਚਾਓ ਲਈ ਕੀਤੇ ਜਾ ਰਹੇ ਟੈਸਟਾਂ ਅਤੇ ਟੀਕਾਕਰਨ, ਨਵ ਜਨਮੇ ਬੱਚਿਆਂ ਦੀ ਸੰਭਾਲ ਲਈ ਬਣਾਏ ਵਾਰਡ ਅਤੇ ਜਨ ਔਸ਼ਧੀ ਸੈਂਟਰ ਦੀ ਜਾਂਚ ਕੀਤੀ।
ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ ਨੇ ਜੁਆਇੰਟ ਸਕੱਤਰ ਡਾ ਮਨਦੀਪ ਭੰਡਾਰੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਸਿਹਤ ਵਿਭਾਗ ਫ਼ਰੀਦਕੋਟ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਜੁਆਇੰਟ ਸਕੱਤਰ ਡਾ ਮਨਦੀਪ ਭੰਡਾਰੀ ਨੇ ਭਾਰਤ ਸਰਕਾਰ ਦੇ ਕੋਰੋਨਾਵਾਇਰਸ ਸਬੰਧੀ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸਿਵਲ ਹਸਪਤਾਲ ਫਰੀਦਕੋਟ ਕੰਪਲੈਕਸ ਵਿੱਚ ਬਣਨ ਵਾਲੇ ਬਲੱਡ ਬੈਂਕ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲੈ ਕੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ। ਜੁਆਇੰਟ ਸਕੱਤਰ ਡਾ ਮਨਦੀਪ ਭੰਡਾਰੀ ਨੇ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਸਿਹਤ ਵਿਭਾਗ ਫਰੀਦਕੋਟ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਧੀਰਾ ਗੁਪਤਾ, ਡਿਪਟੀ ਡਾਇਰੈਕਟਰ ਡੈਂਟਲ ਡਾ ਕੁਲਦੀਪ ਧੀਰ, ਡਾ ਹਰਜੋਤ ਕੌਰ, ਡਾ ਸਰਵਦੀਪ ਰੋਮਾਣਾ,ਸਹਾਇਕ ਫਾਇਨਾਂਸ ਕੰਟਰੋਲਰ ਸੁਮਿਤ ਸ਼ਰਮਾ, ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ, ਚੀਫ਼ ਫਾਰਮੈਸੀ ਅਫ਼ਸਰ ਨਰੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।

Advertisement

Related posts

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਫੱਟਿਆ ਸਿਲੰਡਰ, ਲੋਕਾਂ ਨੇ ਭੱਜ ਬਚਾਈ ਜਾਨ

punjabdiary

Big News -ਸਿੰਗਰ ਸੋਨੂੰ ਨਿਗਮ ‘ਤੇ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ

punjabdiary

Breaking- ਨਹਿਰ ਵਿੱਚੋਂ ਮਿਲੀਆਂ ਚਾਰ ਲਾਸ਼ਾ, ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਵਿਚ ਲੱਗੀ

punjabdiary

Leave a Comment