Image default
ਤਾਜਾ ਖਬਰਾਂ

ਭਾਸ਼ਾ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸਮਾਗਮ ਅਮਿੱਟ ਯਾਦਾਂ ਛੱਡ ਗਿਆ

ਭਾਸ਼ਾ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸਮਾਗਮ ਅਮਿੱਟ ਯਾਦਾਂ ਛੱਡ ਗਿਆ
ਪੰਜਾਬੀ ਨਾਟਕ ‘ਬੰਬੀਹਾ ਬੋਲੇ ’ ਦੀ ਸਫ਼ਲ ਪੇਸ਼ਕਾਰੀ ਨੇ ਹਾਜ਼ਰੀਨ ਦੇ ਮਨ ਮੋਹੇ
ਫ਼ਿਲਮਾਂ, ਰੰਗਮੰਚ ਅਤੇ ਅਧਿਆਪਨ ਖੇਤਰ ਦੀ ਤੈ੍ਰ-ਮੂਰਤੀ ਰੰਗ ਹਰਜਿੰਦਰ ਦਾ ਕੀਤਾ ਵਿਸ਼ੇਸ਼ ਸਨਮਾਨ
ਗੈਰ ਰਸਮੀ ਗੱਲਬਾਤ ਨਾਲ ਕੁਮਾਰ ਜਗਦੇਵ ਬਰਾੜ ਅਤੇ ਜਗਦੇਵ ਢਿੱਲੋਂ ਨੇ ਸਰੋਤੇ ਕੀਤੇ ਲੋਟਪੋਟ
ਫਰੀਦਕੋਟ, 26 ਮਾਰਚ – ਭਾਸ਼ਾ ਵਿਭਾਗ ਪੰਜਾਬ, ਜ਼ਿਲਾ ਫ਼ਰੀਦਕੋਟ ਦੇ ਜ਼ਿਲਾ ਭਾਸ਼ਾ ਅਫਸਰ ਮਨਜੀਤ ਪੁਰੀ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ’ਚ ਪਹਿਲੀ ਵਾਰ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ‘ਆਓ ਨਾਟਕ ਵੇਖੀਏ’ ਸਿਰਲੇਖ ਹੇਠ ਸ਼ਾਨਦਾਰ ਸਮਾਗਮ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਾਲ ਹੋਏ। ਸਮਾਗਮ ਦੀ ਪ੍ਰਧਾਨਗੀ ਦੇ ਡਾਇਰੈੱਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ ਡਾ.ਨਿਰਮਲ ਜੌੜਾ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਉੱਘੇ ਸਿੱਖਿਆ ਸ਼ਾਸ਼ਤਰੀ ਪਿ੍ੰਸੀਪਲ ਸੇਵਾ ਸਿੰਘ ਚਾਵਲਾ, ਸੀਨੀਅਰ ਪੱਤਰਕਾਰ ਜਸਵੰਤ ਸਿੰਘ ਪੁਰਬਾ ਅਤੇ ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ, ਜ਼ਿਲਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਜਗਦੀਪ ਸਿੰਘ ਸੰਧੂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਭਾਗ ਦੀ ਧੁਨੀ ਨਾਲ ਕੀਤੀ ਗਈ। ਫ਼ਿਰ ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਵਿਭਾਗ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਸੂਤਰਧਾਰ ਰੰਗਕਰਮੀ ਜਸਬੀਰ ਸਿੰਘ ਜੱਸੀ ਨੇ ਰੰਗਮੰਚ ਦੇ ਕੌੜੇ-ਮਿੱਠੇ ਅਨੁਭਵ ਵਿਸ਼ੇ ਤੇ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਜਗਦੇਵ ਢਿੱਲੋਂ ਅਤੇ ਪ੍ਰਸਿੱਧ ਰੰਗਕਰਮੀ/ਸ਼ਾਇਰ ਕੁਮਾਰ ਜਗਦੇਵ ਬਰਾੜ ਨਾਲ ਰੂਬਰੂ ਕਰਵਾਇਆ। ਇਸ ਗੈਰ ਰਸਮੀ ਗੱਲਬਾਤ ਦੋਹਾਂ ਰੰਗਕਰਮੀਆਂ ਵੱਲੋਂ ਜ਼ਿੰਦਗੀ ਦੇ ਕੌੜੇ ਮਿੱਠੇ ਅਨੁਭਵਾਂ ਨੂੰ ਖੁੱਲੇ-ਡੁੱਲੇ ਤੇ ਬੇਬਾਕ ਅੰਦਾਜ਼ ’ਚ ਬਿਆਨ ਕਰਨ ਦਾ ਸਰੋਤਿਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਨਟਰਾਜ ਰੰਗਮੰਚ ਕੋਟਕਪੂਰਾ ਵੱਲੋਂ ਸ਼ਮਿੰਦਰ ਸਨੀ ਦੁਆਰਾ ਲਿਖਿਆ ਤੇ ਰੰਗ ਹਰਜਿੰਦਰ ਦੁਆਰਾ ਤਿਆਰ ਕਰਵਾਇਆ ਨਾਟਕ ‘ਬੰਬੀਹਾ ਬੋਲੇ’ ਪੇਸ਼ ਕੀਤਾ ਗਿਆ। ਪਾਤਰਾਂ ਦੀ ਸੁਭਾਵਿਕ ਅਦਾਕਾਰੀ ਨਾਲ ਨਾਟਕ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਫ਼ਿਲਮਾਂ ਰੰਗਮੰਚ ਅਤੇ ਅਧਿਆਪਨ ਖੇਤਰ ਦੀ ਤੈ੍ਰ-ਮੂਰਤੀ ਰੰਗ ਹਰਜਿੰਦਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਨੇ ਅਜਿਹੇ ਸਮਾਗਮ ਪਿੰਡ-ਪਿੰਡ ਹੋਣੇ ਚਾਹੀਦੇ ਹਨ ਤਾਂ ਪੰਜਾਬ ’ਚ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਕੇ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਿਆ ਜਾ ਸਕੇ। ਸਮਾਗਮ ਦੀ ਪ੍ਰਧਾਨਗੀ ਕਰਦਿਆ ਡਾ.ਨਿਰਮਲ ਜੌੜਾ ਨੇ ਆਪਣੇ ਜੀਵਨ ਦੀ ਨਾਲ ਜੁੜੀਆਂ ਅਹਿਮ ਘਟਨਾਵਾਂ ਬਿਆਨ ਕਰਦਿਆਂ ਦੱਸਿਆ ਕਿ ਨਾਟਕ ਇੱਕ ਸੂਖ਼ਮ ਕਲਾ ਹੈ ਤੇ ਇਸ ਦਾ ਜੀਵਨ ਨਾਲ ਡੂੰਘਾ ਸਬੰਧ ਹੈ। ਇਹੀ ਕਾਰਨ ਹੈ ਕਿ ਇਹ ਲੋਕ ਮਨਾਂ ਤੇ ਸਭ ਤੇ ਜਲਦ ਅਸਰ ਕਰਦੀ ਹੈ। ਅਗਾਹਵਧੂ ਅਧਿਆਪਕ ਖੁਸ਼ਵੰਤ ਬਰਗਾੜੀ ਤੇ ਵੈਟਨਰੀ ਡਾ.ਹਰਮੰਦਰ ਸਿੰਘ ਸੰਧੂ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਸਮਾਗਮ ਦੀ ਸਫ਼ਲਤਾ ਵਾਸਤੇ ਭਾਸ਼ਾ ਵਿਭਾਗ ਫਰੀਦਕੋਟ ਦੇ ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ ਅਤੇ ਸੀਨੀਅਰ ਸਹਾਇਕ ਰਣਜੀਤ ਸਿੰਘ, ਪ੍ਰੋ.ਬੀਰਇੰਦਰਜੀਤ ਸਿੰਘ ਨੇ ਵੱਡਮੁੱਲਾ ਯੋਗਦਾਨ ਦਿੱਤਾ। ਇਸ ਮੌਕੇ ਪਿ੍ਰੰਸੀਪਲ ਦਲਬੀਰ ਸਿੰਘ, ਲੋਕ ਗਾਇਕ ਕੁਲਵਿੰਦਰ ਕੰਵਲ, ਪਿ੍ਰੰਸੀਪਲ ਸੁਖਜਿੰਦਰ ਸਿੰਘ ਬਰਾੜ, ਪਿ੍ਰੰਸੀਪਲ ਕੰਵਲਦੀਪ ਸਿੰਘ, ਡਾ.ਨਿਰਮਲ ਕੌਸ਼ਿਕ, ਗੁਰਚਰਨ ਸਿੰਘ ਭੰਗੜਾ ਕੋਚ, ਤੇਜੀ ਜੌੜਾ, ਭੁਪਿੰਦਰ ਬਰਗਾੜੀ, ਪਿ੍ਰੰਸੀਪਲ ਜਸਵਿੰਦਰ ਸਿੰਘ ਰਾਜੂ, ਪ੍ਰੋ.ਸੰਦੀਪ ਸਿੰਘ, ਕਾਮਰੇਡ ਪ੍ਰੇਮ ਸ਼ਰਮਾ, ਭੁਪਿੰਦਰ ਬਰਗਾੜੀ, ਰਾਜਪਾਲ ਸਿੰਘ ਸੰਧੂ ਹਰਦਿਆਲੇਆਣਾ, ਸ਼ਿਵਜੀਤ ਸਿੰਘ ਸੰਘਾ, ਪੰਜਾਬ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ, ਜੰਗੀਰ ਸੱਧਰ, ਬਲਤੇਜ ਸਿੰਘ ਰਿਟਾਇਡ ਇੰਸਟ੍ਰੈਕਟਰ ਭਾਸ਼ਾ ਵਿਭਾਗ, ਅਧਿਆਪਕ ਆਗੂ ਸੁਦੇਸ਼ ਭੂੰਦੜ, ਲਾਲ ਸਿੰਘ ਕਲਸੀ, ਸੁਰਜਨ ਸਿੰਘ ਬਰਾੜ, ਆਪ ਆਗੂ ਗੁਰਤੇਜ ਖੋਸਾ, ਜਸ਼ਨ ਸੇਖੋਂ, ਅਮਨਦੀਪ ਸਿੰਘ ਬਾਬਾ ਸਮੇਤ ਵੱਡੀ ’ਚ ਕਲਾ ਪ੍ਰੇਮੀ ਹਾਜ਼ਰ ਸਨ। ਫੋਟੋ:26ਐੱਫਡੀਕੇਪੀ4:ਰੰਗਕਰਮੀ ਰੰਗ ਹਰਜਿੰਦਰ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਾ.ਨਿਰਮਲ ਜੌੜਾ, ਮਨਜੀਤ ਪੁਰੀ, ਨਾਟਕ ਪੇਸ਼ ਕਰਦੇ ਕਲਕਾਰ, ਕੁਮਾਰ ਜਗਦੇਵ ਬਰਾੜ, ਜਗਦੇਵ ਢਿੱਲੋਂ ਦੇ ਰੂਬਰੂ ਦਾ ਦਿ੍ਰਸ਼।

Related posts

ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਡੀਜੀਪੀ ਤੋਂ ਜਵਾਬ ਕੀਤਾ ਤਲਬ

Balwinder hali

ਸੈਂਟਰ ਮਨੇਜ਼ਰਾਂ ਦੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਜਾਵੇ

punjabdiary

ਓਮ ਪ੍ਰਕਾਸ਼ ਚੌਟਾਲਾ ਨੂੰ ਕੋਰਟ ਨੇ ਸੁਣਾਈ ਚਾਰ ਸਾਲ ਦੀ ਸਜ਼ਾ, 50 ਲੱਖ ਰੁਪਏ ਜੁਰਮਾਨਾ

punjabdiary

Leave a Comment