Image default
About us

ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ `ਕੁਇਜ਼ ਮੁਕਾਬਲਾ`

ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ `ਕੁਇਜ਼ ਮੁਕਾਬਲਾ`

 

 

 

Advertisement

 

ਫਰੀਦਕੋਟ 24 ਅਗਸਤ (ਪੰਜਾਬ ਡਾਇਰੀ)- ਜਸਪ੍ਰੀਤ ਕੌਰ ਤਲਵਾੜ ਆਈ.ਏ.ਐਸ., ਪ੍ਰਿੰਸੀਪਲ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਸ੍ਰੀਮਤੀ ਵੀਰਪਾਲ ਕੌਰ ਵਧੀਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ, ਫ਼ਰੀਦਕੋਟ ਵੱਲੋਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਆਰਥੀਆਂ ਦਾ ਕੁਇਜ਼ ਮੁਕਾਬਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਕਰਵਾਇਆ ਗਿਆ।

ਇਸ ਮੁਕਾਬਲੇ ਵਿੱਚ ਤਿੰਨ ਵਰਗਾਂ ਦੇ ਵਿਦਆਰਥੀਆਂ ਨੇ ਹਿੱਸਾ ਲਿਆ। ਪਹਿਲੇ ਵਰਗ ਵਿੱਚ ਅੱਠਵੀਂ ਸ੍ਰੇਣੀ ਤੱਕ ਦੇ ਵਿਦਆਰਥੀ, ਦੂਜੇ ਵਰਗ ਵਿੱਚ ਨੌਵੀਂ ਤੋ ਬਾਰ੍ਹਵੀਂ ਤੱਕ ਦੇ ਵਿਦਆਰਥੀ ਅਤੇ ਤੀਜੇ ਵਰਗ ਵਿੱਚ ਬੀ.ਏ,ਬੀ.ਕਾਮ ਅਤੇ ਬੀ.ਐਸ.ਸੀ. ਤੱਕ ਦੇ ਵਿਦਆਰਥੀ ਸ਼ਾਮਲ ਹੋਏ।

ਮੁਕਾਬਲਿਆਂ ਦੌਰਾਨ ਪਹਿਲੇ ਵਰਗ ਵਿੱਚ ਸੁਖਮਨ ਬਰਾੜ, ਸ਼੍ਰੇਣੀ ਅੱਠਵੀਂ, ਬਾਬਾ ਫਰੀਦ ਪਬਲਿਕ ਸਕੂਲ, ਫ਼ਰੀਦਕੋਟ ਨੇ ਪਹਿਲਾ ਸਥਾਨ, ਹਰਲੀਨ ਕੌਰ ਸ੍ਰੇਣੀ ਅੱਠਵੀਂ, ਬਾਬਾ ਫਰੀਦ ਪਬਲਿਕ ਸਕੂਲ, ਫ਼ਰੀਦਕੋਟ ਨੇ ਦੂਸਰਾ ਅਤੇ ਦਿਲਜਾਨ ਕੌਰ ਸਿੱਧੂ ਨੇ ਤੀਸਰਾ ਸਥਾਨ ਹਾਸਲ ਕੀਤਾ।

Advertisement

ਦੂਸਰੇ ਵਰਗ ਵਿਚ ਏਕਮਦੀਪ ਕੌਰ, ਸ੍ਰੇਣੀ ਦਸਵੀਂ, ਦਸਮੇਸ਼ ਪਬਲਿਕ ਸਕੂਲ, ਫ਼ਰੀਦਕੋਟ ਨੇ ਪਹਿਲਾ, ਗੁਰਵੀਰ ਕੌਰ, ਸ੍ਰੇਣੀ ਦਸਵੀਂ ਸਰਕਾਰੀ ਸੀਨੀ.ਸੈਕੰ.ਸਕੂਲ ਸ਼ੇਰ ਸਿੰਘ ਵਾਲਾ ਨੇ ਦੂਸਰਾ, ਐਸ਼ਨੂਰ ਕੌਰ, ਸ਼ੇਣੀ ਬਾਰ੍ਹਵੀਂ, ਸਰਕਾਰੀ ਸੀਨੀ.ਸੈਕੰ.ਸਕੂਲ ਪੱਖੀ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ

ਇਸੇ ਤਰ੍ਹਾਂ ਤੀਸਰੇ ਵਰਗ ਵਿੱਚ ਗੁਰਪ੍ਰੀਤ ਕੌਰ, ਸ੍ਰੇਣੀ ਬੀ.ਐਡ, ਸਰਕਾਰੀ ਕਾਲਜ ਆਫ ਐਜੂਕੇਸ਼ਨ ਨੇ ਪਹਿਲਾ ਸਥਾਨ, ਲੱਖਾ ਸਿੰਘ ਸ੍ਰੇਣੀ ਬੀ.ਏ.ਭਾਗ ਦੂਜਾ, ਸਰਕਾਰੀ ਬ੍ਰਿਜੰਦਰਾ ਕਾਲਜ, ਫ਼ਰੀਦਕੋਟ ਨੇ ਦੂਸਰਾ ਅਤੇ ਜ਼ਸਨਪ੍ਰੀਤ ਕੌਰ, ਸ੍ਰੇਣੀ ਬੀ.ਐਡ., ਸਰਕਾਰੀ ਕਾਲਜ ਆਫ ਐਜੂਕੇਸ਼ਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਜੇਤੂ ਵਿਦਆਰਥੀਆਂ ਨੂੰ ਸ੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਰੀਦਕੋਟ ਨੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ।ਹਰ ਵਰਗ ਵਿੱਚੋ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਆਰਥੀ ਨੂੰ 1000/-ਰੁਪਏ ਨਕਦ ਅਤੇ ਸਰਟੀਫਿਕੇਟ, ਦੂਜੇ ਸਥਾਨ ਤੇ ਆਉਣ ਵਾਲੇ ਵਿਦਆਰਥੀ ਨੂੰ 750/- ਰੁਪਏ ਅਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਆਰਥੀ ਨੂੰ 500/- ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।

ਇਸ ਮੌਕੇ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ, ਲੈਕਚਰਾਰ ਸਵਰਨ ਕਾਂਤਾ, ਕੰਵਰਜੀਤ ਸਿੰਘ ਸਿੱਧੂ ਖੋਜ ਅਫ਼ਸਰ, ਰਣਜੀਤ ਸਿੰਘ ਸੀਨੀਅਰ ਸਹਾਇਕ ਅਤੇ ਸੁਖਦੀਪ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।

Advertisement

Related posts

ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ

punjabdiary

ਪੰਜਾਬ ਦੇ 8 ਜ਼ਿਲ੍ਹਿਆਂ ‘ਚ ਹੜ੍ਹ ਦੀ ਸਥਿਤੀ, ਡੁੱਬੇ ਪਿੰਡਾਂ ‘ਚ NDRF ਨੇ ਆਰਮੀ ਨਾਲ ਸਾਂਭਿਆ ਮੋਰਚਾ

punjabdiary

ਆਉ ਲਈਏ ਸੰਕਲਪ, ਪਰਿਵਾਰ ਨਿਯੋਜਨ ਨੂੰ ਬਣਾਈਏ ਖੁਸ਼ੀਆਂ ਦਾ ਵਿਕਲਪ – ਡਾ. ਅਨਿਲ ਗੋਇਲ

punjabdiary

Leave a Comment