Image default
About us

ਮਨੀਸ਼ ਸਿਸੋਦੀਆ ਨੂੰ ਵਿਧਾਇਕ ਫੰਡ ਵਿਚੋਂ ਵਿਕਾਸ ਲਈ ਪੈਸੇ ਜਾਰੀ ਕਰਨ ਦੀ ਮਿਲੀ ਇਜਾਜ਼ਤ

ਮਨੀਸ਼ ਸਿਸੋਦੀਆ ਨੂੰ ਵਿਧਾਇਕ ਫੰਡ ਵਿਚੋਂ ਵਿਕਾਸ ਲਈ ਪੈਸੇ ਜਾਰੀ ਕਰਨ ਦੀ ਮਿਲੀ ਇਜਾਜ਼ਤ

 

 

 

Advertisement

ਨਵੀਂ ਦਿੱਲੀ, 22 ਅਗਸਤ (ਰੋਜਾਨਾ ਸਪੋਕਸਮੈਨ)- ਰਾਊਜ਼ ਐਵੇਨਿਊ ਅਦਾਲਤ ਵਿਚ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵਿਧਾਇਕ ਫੰਡ ਵਿਚੋਂ ਵਿਕਾਸ ਲਈ ਪੈਸੇ ਜਾਰੀ ਕਰਨ ਦੀ ਮਨਜ਼ੂਰੀ ਦਿਤੀ ਹੈ। ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਅਦਾਲਤ ਵਿਚ ਅਰਜ਼ੀ ਪੇਸ਼ ਕੀਤੀ ਸੀ, ਜਿਸ ਦਾ ਸੀ.ਬੀ.ਆਈ. ਨੇ ਵਿਰੋਧ ਨਹੀਂ ਕੀਤਾ।

ਸਿਸੋਦੀਆ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਪਹਿਲਾਂ ਵੀ ਅਦਾਲਤ ਨੇ ਵਿਧਾਇਕ ਫੰਡ ਤੋਂ ਪੈਸੇ ਜਾਰੀ ਕਰਨ ਸਬੰਧੀ ਅਰਜ਼ੀ ਮਨਜ਼ੂਰ ਕੀਤੀ ਸੀ। ਰਾਊਜ਼ ਐਵੇਨਿਊ ਅਦਾਲਤ ਵਿਚ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 20 ਸਤੰਬਰ ਨੂੰ ਹੋਵੇਗੀ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਚਾਰਜਸ਼ੀਟ ਨਾਲ ਸਬੰਧਤ ਦਸਤਾਵੇਜ਼ ਦੀ ਕਾਪੀ ਦੇਣ ਦੇ ਹੁਕਮ ਦਿਤੇ ਹਨ।

ਮਨੀਸ਼ ਸਿਸੋਦੀਆ ’ਤੇ ਮਾਣ ਹੈ: ਅਰਵਿੰਦ ਕੇਜਰੀਵਾਲ
ਅਦਾਲਤ ਦੇ ਫ਼ੈਸਲੇ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਮਨੀਸ਼ ਸਿਸੋਦੀਆ ਉਤੇ ਮਾਣ ਹੈ। ਉਨ੍ਹਾਂ ਨੇ ਐਕਸ (ਟਵਿਟਰ) ’ਤੇ ਲਿਖਿਆ, “ਸਾਨੂੰ ਮਨੀਸ਼ ਸਿਸੋਦੀਆ ’ਤੇ ਮਾਣ ਹੈ। ਜੇਲ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਨੂੰ ਦਿੱਲੀ ਅਤੇ ਅਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਚਿੰਤਾ ਹੈ। ਅੱਜ ਉਨ੍ਹਾਂ ਨੇ ਅਦਾਲਤ ਤੋਂ ਮੰਗ ਕੀਤੀ ਕਿ ਕੀ ਉਹ ਅਪਣੇ ਹਲਕੇ ਦੇ ਲੋਕਾਂ ਦੇ ਵਿਕਾਸ ਲਈ ਅਪਣੇ ਵਿਧਾਇਕ ਫੰਡ ਵਿਚੋਂ ਰਾਸ਼ੀ ਜਾਰੀ ਕਰ ਸਕਦੇ ਹਨ? ਅਦਾਲਤ ਨੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿਤੀ।”

Advertisement

Related posts

ਬਿਜਲੀ ਬਿੱਲਾਂ ਦਾ ਬਕਾਇਆ ਭੁਗਤਾਉਣ ਲਈ ਭਗਵੰਤ ਸਰਕਾਰ ਨੇ ਐਲਾਨੀ OTS ਸਕੀਮ

punjabdiary

ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਘਟਣ ’ਤੇ DEO ਹੋਵੇਗਾ ਜਵਾਬਦੇਹ; ਪੋਰਟਲ ’ਤੇ ਅਪਲੋਡ ਹੋਣਗੇ ਵੇਰਵੇ

punjabdiary

ਪੰਜਾਬ ਵਿਚ ਨਸ਼ੇ ਵਿਰੁਧ ਮੁੱਖ ਮੰਤਰੀ ਮਾਨ ਦਾ ਐਲਾਨ

punjabdiary

Leave a Comment