ਮਨੋਜ ਕਪੂਰ ਦੀ ਭਾਲ ਪਰਿਵਾਰ ਆਖਰੀ ਦਮ ਤੱਕ ਕਰੇਗਾ, ਜਲਦ ਹੀ ਮਿਲਿਆ ਜਾਵੇਗਾ ਮੁੱਖ ਮੰਤਰੀ ਨੂੰ-ਨੀਤੂ ਕਪੂਰ
ਫਰੀਦਕੋਟ, 25 ਮਈ (ਪੰਜਾਬ ਡਾਇਰੀ)- ਨੀਤੂ ਕਪੂਰ (ਮਨੋਜ ਕਪੂਰ ਦੀ ਭੈਣ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਤੋਂ ਤਕਰੀਬਨ 9 ਸਾਲ਼ ਪਹਿਲਾਂ 25 ਮਈ, 2014 ਵਿੱਚ ਮਨੋਜ ਕਪੂਰ ਫ਼ਰੀਦਕੋਟ ਤੋਂ ਜੋ ਕਿ ਇੱਕ ATM ਕੰਪਨੀ SIS Prosegure ਵਿੱਚ ਕੰਮ ਕਰਦਾ ਸੀ, ਨੂੰ ਅਗਵਾਹ ਕੀਤਾ ਗਿਆ ਸੀ ਅੱਤੇ ਉਸ ਦੀ ਖੋਜ ਲਈ ਪਰਿਵਾਰ ਨੇ ਲੰਬਾ ਸੰਘਰਸ਼ ਕੀਤਾ। ਮਰਨ ਵਰਤ ਕੀਤੇ, ਮਾਰਚ, ਰੈਲੀਆਂ ਕੀਤੀਆਂ ਅੱਤੇ ਤਕਰੀਬਨ 3 ਸਾਲ ਲਗਾਤਾਰ ਫ਼ਰੀਦਕੋਟ ਪੁਲਿਸ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਸੰਘਰਸ਼ ਵਿੱਚ ਫ਼ਰੀਦਕੋਟ ਵਾਸੀ, ਕਿਸਾਨ ਜਥਬੰਦੀਆਂ ਅੱਤੇ ਹੋਰ ਵੀ ਸਮਾਜਕ ਜਥੇਬੰਦੀਆਂ, MLA ਗੁਰਦਿੱਤ ਸਿੰਘ ਸੇਖੋਂ ਜੀ, ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾਂ ਜੀ, ਸਾਬਕਾ MP ਪ੍ਰੋਫ਼ੈਸਰ ਸਾਧੂ ਸਿੰਘ ਜੀ ਆਦਿ ਨੇ ਪਰਿਵਾਰ ਦਾ ਇਸ ਸੰਘਰਸ਼ ਵਿੱਚ ਬਹੁਤ ਸਾਥ ਦਿੱਤਾ । ਲਗਾਤਾਰ ਸੰਘਰਸ਼ ਦੇ ਬਾਵਜੂਦ ਵੀ ਜੱਦ ਪੰਜਾਬ ਪੁਲਿਸ ਮਨੋਜ ਕਪੂਰ ਨੂੰ ਨਾ ਲੱਭ ਸਕੀ ਤਾਂ ਇਹ ਕੇਸ ਹਾਈਕੋਰਟ ਰਾਹੀਂ CBI ਨੂੰ ਸੌਂਪ ਦਿੱਤਾ ਗਿਆ। ਪਰ ਅੱਜ ਮਨੋਜ ਨੂੰ ਅਗਵਾਹ ਹੋਏ ਪੂਰੇ 9 ਸਾਲ ਹੋ ਚੁੱਕੇ ਹਨ ਪਰ CBI ਅੱਜ ਵੀ ਮਨੋਜ ਦਾ ਕੋਈ ਖੁਰਾ ਖੋਜ ਲੱਭਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕੀ ਦੇਸ਼ ਦੀ ਸੱਭ ਤੋਂ ਤੇਜ਼ ਅੱਤੇ ਤਾਕਤਵਰ ਮੰਨੀ ਜਾਣ ਵਾਲੀ ਏਜੰਸੀ CBI ਇੱਕ ਮੁੰਡੇ ਦਾ ਪਤਾ ਲਗਾਉਣ ਵਿੱਚ ਨਾਕਾਮ ਰਹੀ ਇੰਨੇ ਸਾਲਾਂ ਵਿੱਚ ? ਕੀ ਹੁਣ ਦੇਸ਼ ਦੀ ਸੱਭ ਤੋਂ ਤੇਜ਼ ਏਜੰਸੀ CBI ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ? ਕੀ CBI ਮਨੀਸ਼ ਸਿਸੋਦੀਆ ਵਰਗੇ ਅੱਤੇ ਹੋਰ ਵੱਡੇ ਲੀਡਰਾਂ ਤੇ ਹੀ ਕੇਸ ਪਾ ਕੇ ਨਾਮ ਕਮਾਉਣਾ ਜਾਂਦੀ ਹੈ ਪਰ ਕਿਸੇ ਆਮ ਘੱਰ ਦੇ ਬੱਚੇ ਦੀ ਉਹਨਾਂ ਲਈ ਕੋਈ ਕੀਮਤ ਨਹੀਂ? ਉਨ੍ਹਾਂ ਕਿਹਾ ਕਿ ਜਲਦ ਹੀ ਪਰੀਵਾਰ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੁਲਾਕਾਤ, ਪਰਿਵਾਰ ਆਖਰੀ ਦੰਮ ਤੱਕ ਕਰੇਗਾ ਮਨੋਜ ਦੀ ਖੋਜ ਲਈ ਸੰਘਰਸ਼।