Image default
About us

ਮਹਿੰਗਾਈ ‘ਚ ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ, ਇੰਨੇ ਰੁਪਏ ਘਟੇ ਰੇਟ

ਮਹਿੰਗਾਈ ‘ਚ ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ, ਇੰਨੇ ਰੁਪਏ ਘਟੇ ਰੇਟ

 

 

ਦਿੱਲੀ, 1 ਮਈ (ਡੇਲੀ ਪੋਸਟ ਪੰਜਾਬੀ)- ਮਈ ਮਹੀਨੇ ਦੀ ਸ਼ੁਰੂਆਤ ਰਾਹਤ ਭਰੀ ਖਬਰ ਨਾਲ ਹੋਈ ਹੈ ਅਤੇ ਇਹ ਰਾਹਤ ਮਹਿੰਗਾਈ ਦੇ ਮੋਰਚੇ ‘ਤੇ ਹੈ। ਦਰਅਸਲ, ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਹਾਲਾਂਕਿ ਇਸ ਵਾਰ ਵੀ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦੇਸ਼ ‘ਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀਆਂ ਕੀਮਤਾਂ ‘ਚ 19-20 ਰੁਪਏ ਦੀ ਕਮੀ ਆਈ ਹੈ। ਨਵੇਂ ਸਿਲੰਡਰ ਦੀਆਂ ਕੀਮਤਾਂ IOCL ਦੀ ਵੈੱਬਸਾਈਟ ‘ਤੇ ਅਪਡੇਟ ਕੀਤੀਆਂ ਗਈਆਂ ਹਨ, ਜੋ ਕਿ 1 ਮਈ, 2024 ਤੋਂ ਲਾਗੂ ਹਨ।

Advertisement

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ 1 ਮਈ ਤੋਂ ਰਾਜਧਾਨੀ ਦਿੱਲੀ ‘ਚ 9 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 19 ਰੁਪਏ (ਦਿੱਲੀ ਐੱਲ.ਪੀ.ਜੀ. ਕੀਮਤ) ਦੀ ਕਟੌਤੀ ਕੀਤੀ ਗਈ ਹੈ ਅਤੇ ਇਸ ਦੀ ਕੀਮਤ 1764.50 ਰੁਪਏ ਤੋਂ ਘੱਟ ਕੇ 1745.50 ਰੁਪਏ ‘ਤੇ ਆ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1717.50 ਰੁਪਏ ਤੋਂ ਘੱਟ ਕੇ 1698.50 ਰੁਪਏ ਹੋ ਗਈ ਹੈ। ਚੇਨਈ ‘ਚ ਵੀ ਇਹ ਸਿਲੰਡਰ 19 ਰੁਪਏ ਸਸਤਾ ਹੋ ਗਿਆ ਹੈ ਅਤੇ ਇਸ ਦੀ ਕੀਮਤ 1930 ਰੁਪਏ ਤੋਂ ਘੱਟ ਕੇ 1911 ਰੁਪਏ ਹੋ ਗਈ ਹੈ।

ਹਾਲਾਂਕਿ ਕੋਲਕਾਤਾ ‘ਚ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 1 ਰੁਪਏ ਹੋਰ ਯਾਨੀ 20 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਹੁਣ ਤੱਕ ਇਹ ਸਿਲੰਡਰ ਜੋ 1879 ਰੁਪਏ ‘ਚ ਵਿਕ ਰਿਹਾ ਸੀ, ਹੁਣ ਇੱਥੇ 1859 ਰੁਪਏ ਹੋ ਗਿਆ ਹੈ।

ਇਸ ਤੋਂ ਪਹਿਲਾਂ, ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਯਾਨੀ 1 ਅਪ੍ਰੈਲ 2024 ਨੂੰ, ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕਰਕੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਸੀ। ਇਸ ਦੌਰਾਨ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿਚ 30-32 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ।

ਵਰਨਣਯੋਗ ਹੈ ਕਿ ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚ ਵਪਾਰਕ ਕੰਮਾਂ ਲਈ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਇਸ ਦੀ ਕੀਮਤ ‘ਚ ਕਟੌਤੀ ਨਾਲ ਬਾਹਰ ਖਾਣਾ-ਪੀਣਾ ਸਸਤਾ ਹੋ ਸਕਦਾ ਹੈ। ਦੂਜੇ ਪਾਸੇ ਇਸ ਵਾਰ ਵੀ ਘਰੇਲੂ ਰਸੋਈ ਵਿੱਚ ਵਰਤੇ ਜਾਣ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Advertisement

Related posts

Breaking- ਬਲੀਦਾਨ ਦਿਵਸ ਮੌਕੇ ਆਜ਼ਾਦੀ ਸੰਘਰਸ਼ ਦੇ ਸ਼ਹੀਦ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ ਭੇਟ

punjabdiary

Breaking- ਪਾਕਿਸਤਾਨ ਦੀ ਘਟੀਆ ਕਰਤੂਤ, ਇਕ ਵਾਰ ਫਿਰ ਭਾਰਤ ਦੀ ਸਰਹੱਦ ਵਿਚ ਡਰੋਨ ਰਾਹੀਂ ਹਥਿਆਰ ਸੁੱਟੇ ਗਏ

punjabdiary

47ਵਾਂ ਝੰਡਾ ਅਖੰਡ ਜੋਤ ਸ਼ੋਭਾ ਯਾਤਰਾ ਕੋਟਕਪੂਰਾ ਵਿਖੇ 4 ਅਗਸਤ ਨੂੰ ਪੁੱਜੇਗੀ

punjabdiary

Leave a Comment