Image default
ਤਾਜਾ ਖਬਰਾਂ

ਮਹਿੰਗਾਈ ਦੀ ਮਾਰ ਕਾਰਣ ਘਰੇਲੂ ਸਵਾਣੀਆਂ ਬੇਹੱਦ ਔਖੀਆਂ

ਮਹਿੰਗਾਈ ਦੀ ਮਾਰ ਕਾਰਣ ਘਰੇਲੂ ਸਵਾਣੀਆਂ ਬੇਹੱਦ ਔਖੀਆਂ
— ਆਪਣੇ ਦੁਖੜੇ ਕੀਤੇ ਬਿਆਨ —

ਸ੍ਰੀ ਮੁਕਤਸਰ ਸਾਹਿਬ, 10 ਮਈ – ਅੱਜ ਕੱਲ ਦੇਸ਼ ਵਿੱਚ ਘਰੇਲੂ ਵਰਤੋਂ ਦੀਆਂ ਵਸਤੂਆਂ, ਫਲ, ਸਬਜੀਆਂ, ਘਿਓ, ਤੇਲ, ਦਾਲਾਂ ਸਮੇਤ ਪੈਟਰੋਲ, ਡੀਜ਼ਲ ਅਤੇ ਗੈਸ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਮਹਿੰਗਾਈ ਕਾਰਣ ਇਹ ਵਸਤੂਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਕੋਈ ਵੀ ਦਾਲ ਸੌ ਰੁਪਏ ਪ੍ਰਤੀ ਕਿਲੋ ਤੋਂ ਘੱਟ ਨਹੀਂ ਮਿਲਦੀ, ਤੇਲ ਅਤੇ ਘਿਓ ਦੋ ਸੋ ਰੁਪਏ ਕਿਲੋ ਤੋਂ ਜਿਆਦਾ ਵਿਕ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਆਮ ਵਰਤਿਆ ਜਾਣ ਵਾਲਾ ਨਿੰਬੂ ਵੀ ਅੱਜ ਕੱਲ ਬੇਹੱਦ ਮਹਿੰਗਾ ਹੈ। ਮਹਿੰਗਾਈ ਕਾਰਣ ਹਰ ਘਰ ਦਾ ਬਜਟ ਵਿਗੜ ਗਿਆ ਹੈ ਜਿਸ ਕਾਰਣ ਸਭ ਤੋਂ ਜਿਆਦਾ ਮਾਰ ਘਰੇਲੂ ਸਵਾਣੀਆਂ ਨੂੰ ਪਈ ਹੈ। ਮਹਿੰਗਾਈ ਦੇ ਵਧਦੇ ਇਸ ਗ੍ਰਾਫ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਵੱਖ-ਵੱਖ ਘਰੇਲੂ ਸਵਾਣੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸੇਵਾ ਮੁਕਤ ਸਰਕਲ ਐਜੁਕੇਸ਼ਨ ਅਫਸਰ ਬਲਜੀਤ ਕੌਰ ਨੇ ਕਿਹਾ ਹੈ ਕਿ ਮਹਿੰਗਾਈ ਦੇ ਇਸ ਯੁੱਗ ਵਿਚ ਸਾਧਾਰਨ ਪਰਿਵਾਰਾਂ ਦਾ ਕਚੂਮਰ ਨਿਕਲ ਗਿਆ ਹੈ। ਉਹ ਆਪਣੀਆਂ ਆਮ ਵਰਤੋਂ ਦੀਆਂ ਵਸਤਾਂ ਖਰੀਦਣ ਲਈ ਵੀ ਆਤਰ ਹਨ। ਬਤੌਰ ਸੀ.ਡੀ.ਪੀ.ਓ. ਸੇਵਾ ਨਿਭਾ ਚੁੱਕੇ ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿੱਤ ਬਤੌਰ ਪ੍ਰੋਫੈਸਰ ਕੰਮ ਕਰ ਰਹੀ ਡਾ. ਰੁਚੀ ਪਠੇਲਾ ਕਾਲੜਾ ਨੇ ਕਿਹਾ ਹੈ ਕਿ ਹਰ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲਣਾ ਚਾਹੀਦਾ ਹੈ। ਮਹਿੰਗਾਈ ਦੇ ਇਸ ਯੁੱਗ ਵਿੱਚ ਇਹ ਤਿੰਨੇ ਚੀਜ਼ਾਂ ਆਮ ਆਦਮੀ ਦੇ ਵਸ ਦਾ ਰੋਗ ਨਹੀਂ ਰਹਿ ਗਈਆਂ ਹਨ। ਸ਼ਹਿਰ ਦੀ ਉੱਘੀ ਸਮਾਜ ਸੇਵਿਕਾ ਅਤੇ ਕੌਂਸਲਰ ਰੁਪਿੰਦਰ ਬੱਤਰਾ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਮਹਿੰਗਾਈ ਰੋਕਣ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਹਨ, ਕਿਉਂਕਿ ਮਹਿੰਗਾਈ ਕਾਰਣ ਰਸੋਈ ਦਾ ਬਜਟ ਬੁਰੀ ਤਰਾਂ ਗੜਬੜਾ ਗਿਆ ਹੈ। ਯੋਗਾ ਦੀ ਜਿਲਾ ਇੰਚਾਰਜ ਸਵਰੀਤ ਕੌਰ ਨੇ ਰਸੋਈ ਗੈਸ ਸਿਲੰਡਰ ਦੀ ਵਧੀ ਹੋਈ ਕੀਮਤ ਦੀ ਨਿੰਦਾ ਕਰਦੇ ਹੋਏ ਸਿਲੰਡਰ ਦੀ ਕੀਮਤ ਪੰਜ ਸੌ ਰੁਪਏ ਕਰਨ ਦੀ ਮੰਗ ਕੀਤੀ ਹੈ। ਉੱਘੇ ਸਮਾਜ ਸੇਵੀ ਪਰਿਵਾਰ ਨਾਲ ਸਬੰਧਤ ਰਾਕੇਸ਼ ਲੂਣਾ ਅਤੇ ਗੁਰਮੀਤ ਕੌਰ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਮਹਿੰਗਾਈ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਇਸੇ ਤਰਾਂ ਸੇਵਾ ਮੁਕਤ ਮੁੱਖ ਅਧਿਆਪਿਕਾ ਉਰਮਿਲ ਚਗਤੀ ਅਤੇ ਸਾਬਕਾ ਅਧਿਆਪਿਕਾ ਅਮਰ ਕਾਂਤਾ ਨੇ ਵੀ ਮਹਿੰਗਾਈ ਦੇ ਵਧਦੇ ਗ੍ਰਾਫ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਦੂਸਰੇ ਪਾਸੇ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਵੀ ਵੱਧ ਰਹੀ ਮਹਿੰਗਾਈ ਦੀ ਚਿੰਤਾ ਪ੍ਰਗਟ ਕਰਦੇ ਹੋਏ ਇਸ ਨੂੰ ਤੁਰੰਤ ਠੱਲ ਪਾਉਣ ਦੀ ਅਪੀਲ ਕੀਤੀ ਹੈ।

ਫੋਟੋ ਕੈਪਸ਼ਨ : ਮਹਿੰਗਾਈ ਵਿਰੁੱਧ ਆਪਣਾ ਦੁਖੜਾ ਬਿਆਨ ਕਰਦੀਆਂ ਘਰੇਲੂ ਸਵਾਣੀਆਂ।

Advertisement

Related posts

Breaking- ਕਿਸਾਨਾਂ ਨੇ ਮੁੰਬਈ ਜਾਣ ਵਾਲੀ ਰੇਲਗੱਡੀ ਨੂੰ ਸਟੇਸ਼ਨ ਤੇ ਰੋਕਿਆ

punjabdiary

Breaking- ਡਿਪਟੀ ਸੀ.ਐਮ ਨੂੰ ਕਿਸੇ ਨਾ ਕਿਸੇ ਕੇਸ ਵਿਚ ਗ੍ਰਿਫਤਾਰ ਕਰਨ ਜੀ ਸਾਜਿਸ਼ – ਸੁਪਰੀਮੋ ਕੇਜਰੀਵਾਲ

punjabdiary

Breaking- ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਸ਼ੁਰੂ ਕੀਤਾ, ਜਾਣੋ ਪੂਰਾ ਮਾਮਲਾ

punjabdiary

Leave a Comment