Image default
ਤਾਜਾ ਖਬਰਾਂ

ਮਾਉਂਟ ਲਿਟਰਾ ਜ਼ੀ ਸਕੂਲ ਦੇ ਮਨਜੋਤ ਸਿੰਘ ਨੇ ਸਟੇਟਕੁਸ਼ਤੀ ਮੁਕਾਬਲਿਆਂ ਵਿੱਚ ਹਾਸਿਲ ਕੀਤਾ ਸੋਨ ਤਮਗਾ

ਮਾਉਂਟ ਲਿਟਰਾ ਜ਼ੀ ਸਕੂਲ ਦੇ ਮਨਜੋਤ ਸਿੰਘ ਨੇ ਸਟੇਟਕੁਸ਼ਤੀ ਮੁਕਾਬਲਿਆਂ ਵਿੱਚ ਹਾਸਿਲ ਕੀਤਾ ਸੋਨ ਤਮਗਾ
ਸਥਾਨਿਕ ਸ਼ਹਿਰ ਦੀ ਨਾਮਵਰ ਸੰਸਥਾ ਮਾਉੰਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੋਹਰੀ ਹਨI ਸਕੂਲ ਦੇ 10 ਵੀੰ ਜਮਾਤ ਦਾ ਹੋਣਹਾਰ ਵਿਦਿਆਰਥੀ ਮਨਜੋਤ ਸਿੰਘ ਨੇ ਫ਼ਰੀਦਕੋਟ ਵਿਖੇ ਕਰਵਾਏ ਗਏ ਸਟੇਟਕੁਸ਼ਤੀ ਚੈੰਪੀਅਨਸ਼ਿਪ ਵਿੱਚ57ਕਿਲੋ ਵਰਗ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾI ਜ਼ਿਕਰਯੋਗ ਹੈ ਕਿ ਮਨਜੋਤ ਸਿੰਘ ਦੀ ਚੋਣ ਰੋਹਤਕ ਵਿਖੇ ਹੋਣ ਵਾਲੀ ਨੈਸ਼ਨਲ ਚੈੰਪੀਅਨਸ਼ਿਪ ਲਈ ਹੋਈ ਹੈ ਇਸ ਤੋਂ ਇਲਾਵਾ ਮਨਜੋਤ ਸਿੰਘ ਪਹਿਲਾਂ ਵੀ ਨੇਸ਼ਨਲ ਪੱਧਰ ਤੇ ਵੱਡੀਆਂ ਉਪਲਭਬਧੀਆਂ ਹਾਸਿਲ ਕਰ ਚੁੱਕਾ ਹੈI ਇਸ ਉਪਲਬਧੀ ਲਈ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਠਾਕੁਰ ਜੀ ਨੇ ਮਨਜੋਤ ਸਿੰਘ ਦੇ ਮਾਪਿਆਂ ਅਤੇ ਸਕੂਲ ਡੀ.ਪੀ.ਈ. ਮਨਦੀਪ ਕੁਮਾਰ ਜੀ, ਵਧਾਈ ਦਿੱਤੀ ਅਤੇ ਮਨਜੋਤ ਸਿੰਘ ਨੂੰ ਤਮਗਾ ਦੇ ਕੇ ਹੋਂਸਲਾ ਅਫਜ਼ਾਈ ਕੀਤੀ ਨਾਲ ਹੀ ਸੁਨਹਿਰੇ ਭੱਵਿਖ ਦੀ ਕਾਮਨਾ ਕਰਦੇ ਹੋਏ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾI

Related posts

Breaking- ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ ਫਰੀਦਕੋਟ ਦੀ ਮੀਟਿੰਗ ਹੋਈ

punjabdiary

Breaking- ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

punjabdiary

ਵੱਡੀ ਖ਼ਬਰ – ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਅੰਮ੍ਰਿਤਪਾਲ ਸਿੰਘ ਨੂੰ ਜਲਦ ਹੀ ਪੁਲਿਸ ਕਰ ਸਕਦੀ ਹੈ ਗ੍ਰਿਫਤਾਰ

punjabdiary

Leave a Comment