Image default
About us

ਮਾਡਰਨ ਮਸੰਦਾਂ ਤੋਂ ਗੁਰਬਾਣੀ ਨੂੰ ਅਜ਼ਾਦ ਕਰਵਾਉਣਾ ਹੈ – CM ਭਗਵੰਤ ਮਾਨ

ਮਾਡਰਨ ਮਸੰਦਾਂ ਤੋਂ ਗੁਰਬਾਣੀ ਨੂੰ ਅਜ਼ਾਦ ਕਰਵਾਉਣਾ ਹੈ – CM ਭਗਵੰਤ ਮਾਨ

 

 

ਚੰਡੀਗੜ੍ਹ, 19 ਜੂਨ (ਨਿਊਜ 18)- ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਅੱਜ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਖ਼ੂਬ ਗੂੰਜਿਆ। ਸੈਸ਼ਨ ’ਚ ਜਿੱਥੇ ਮੁੱਖ ਮੰਤਰੀ ਨੇ ਤੱਥਾਂ ਦੇ ਅਧਾਰ ’ਤੇ ਦੱਸਿਆ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਗੁਰਦੁਆਰਾ ਐਕਟ 1925 ’ਚ ਬਰਾਡਕਾਸਟ ਜਾਂ ਟੈਲੀਕਾਸਟ ਨਾਮ ਦਾ ਕੋਈ ਸ਼ਬਦ ਨਹੀਂ ਹੈ। ਅੱਜ ਦੇ ਸਮੇਂ ’ਚ ਐੱਸ. ਜੀ. ਪੀ. ਸੀ. (SGPC) ’ਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਹੈ। ਜਿਵੇਂ ਕਿ ਪੁਰਾਣੇ ਸਮੇਂ ’ਚ ਮਸੰਦਾਂ ਦੇ ਕਬਜ਼ੇ ’ਚੋਂ ਗੁਰੂ ਘਰ ਅਜ਼ਾਦ ਕਰਵਾਏ ਸੀ, ਹੁਣ ਮਾਡਰਨ ਮਸਦਾਂ ਤੋਂ ਪਵਿੱਤਰ ਗੁਰਬਾਣੀ ਨੂੰ ਛੁਡਵਾਉਣਾ ਹੈ।

Advertisement

ਸਿੱਖ ਕੌਮ ਨੂੰ ਦੁਵਿਧਾ ’ਚ ਨਾ ਪਾਓ – ਧਾਮੀ
ਉੱਧਰ ਦੂਜੇ ਪਾਸੇ ਸੀ. ਐੱਮ. ਭਗਵੰਤ ਮਾਨ (Bhagwant Mann) ਦੇ ਇਸ ਫ਼ੈਸਲੇ ਸਬੰਧੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਰਾਹੀਂ ਜਵਾਬ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਸਿੱਖਾਂ ਦੇ ਧਾਰਮਿਕਾ ਮਸਲਿਆਂ ਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰੋ। ਸਿੱਖਾਂ ਦੇ ਮਸਲੇ ਸੰਗਤ ਦੀਆਂ ਭਾਵਨਾਵਾਂ ਤੇ ਸਰੋਕਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ’ਚ ਸਰਕਾਰਾਂ ਨੂੰ ਸਿੱਧੇ ਤੌਰ ’ਤੇ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ। ਤੁਸੀਂ ਸਿੱਖ ਗੁਰਦੁਆਰਾ ਐਕਟ 1925 ’ਚ ਸੋਧ ਕਰਕੇ ਨਵੀਂ ਧਾਰਾ ਜੋੜਨ ਦੀ ਗੱਲ ਕਰ ਰਹੇ ਹੋ, ਜਿਸ ਦੀ ਪ੍ਰਕਿਰਿਆ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਸੋਧ ਸਿੱਖ ਸੰਗਤ ਵਲੋਂ ਚੁਣੀ ਗਈ ਸ਼੍ਰੋਮਣੀ ਕਮੇਟੀ ਦੀਆਂ ਸਿਫ਼ਾਰਸ਼ਾਂ ਤਹਿਤ ਭਾਰਤ ਸਰਕਾਰ ਸੰਸਦ ’ਚ ਹੀ ਸਰ ਸਕਦੀ ਹੈ। ਆਪਣੇ ਸਿਆਸੀ ਹਿੱਤਾਂ ਲਈ ਕੌਮ ਨੂੰ ਦੁਵਿਧਾ ’ਚ ਪਾਉਣ ਤੋਂ ਬਾਜ ਆਓ।

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਕਰ ਰਹੇ ਸੋਧ – CM ਮਾਨ
ਸੀ. ਐੱਮ. ਮਾਨ ਨੇ ਜਵਾਬ ’ਚ ਕਿਹਾ ਕਿ ਅਸੀਂ ਕਿਸੇ ਵੀ ਐਕਟ ’ਚ ਸੋਧ ਨਹੀਂ ਕਰ ਰਹੇ। ਬਲਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਜਿਸ ’ਚ ਕਿਹਾ ਗਿਆ ਹੈ ਕਿ ਇਹ ਸਟੇਟ ਦਾ ਸਬਜੈਕਟ ਹੈ, ਉਸ ਤਹਿਤ ਕੀਤਾ ਜਾ ਰਿਹਾ ਹੈ।
ਗੁਰਬਾਣੀ ਦੇ ਪ੍ਰਸਾਰਣ (Gurbani Telecast) ਲਈ ਕੋਈ ਟੈਂਡਰ ਨਹੀਂ ਕੀਤੇ ਜਾਣਗੇ। ਟੈਂਡਰਾਂ ਰਾਹੀਂ ਗੁਰੂਆਂ ਤੇ ਫਕੀਰਾਂ ਦੀ ਗੁਰਬਾਣੀ ਵੇਚੀ ਨਹੀਂ ਜਾਵੇਗੀ। ਗੁਰਬਾਣੀ ਸਾਰਿਆਂ ਦੀ ਹੈ ਅਤੇ ਇਸ ਲਈ ਇਸਨੂੰ ਪ੍ਰਸਾਰਿਤ ਕਰਨ ਦਾ ਅਧਿਕਾਰ ਸਾਰਿਆਂ ਨੂੰ ਮੁਫ਼ਤ ਦਿੱਤਾ ਜਾਵੇਗਾ। ਮਾਨ ਨੇ ਆਖ਼ਰ ’ਚ ਕਿਹਾ ਕਿ ਗੁਰਬਾਣੀ ਨੂੰ ਸਾਰਿਆਂ ਲਈ ਮੁਫ਼ਤ ਕੀਤਾ ਜਾਵੇਗਾ ਭਾਵੇਂ ਕੋਈ ਚੈਨਲ ਹੋਵੇ ਜਾਂ ਯੂ-ਟਿਊਬ ਚੈਨਲ ਅਤੇ ਭਾਵੇਂ ਕੋਈ ਰੇਡਿਓ ਹੀ ਕਿਉਂ ਨਾ ਹੋਵੇ।

Related posts

Breaking- ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਸਾਰੇ ਅਫਸਰ ਸਰਕਾਰੀ ਗੈਸਟ ਹਾਊਸ ਜਾਂ ਸਰਕਟ ਹਾਊਸ ਵਿਚ ਹੀ ਰਹਿਣ ਅਤੇ ਉੱਥੋ ਹੀ ਆਪਣਾ ਕੰਮਕਾਰ ਕਰਨ

punjabdiary

ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਯੂਟਿਊਬ ਚੈਨਲ ਸ਼ੁਰੂ ਕਰੇਗੀ SGPC

punjabdiary

Breaking- ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਫੋਗਿੰਗ ਦੇ ਕੰਮ ਵਿੱਚ ਤੇਜੀ ਲਿਆਉਣ ਸਬੰਧੀ ਦਿੱਤੇ ਨਿਰਦੇਸ਼

punjabdiary

Leave a Comment