Image default
About us

ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਵੋਕੇਸ਼ਨਲ ਲਿਟਰੇਸੀ ਫਾਰ ਜੇਲ ਹਵਾਲਾਤੀਆਂ ਅਤੇ ਬੰਦੀਆਂ ਲਈ ਇੱਕ ਵਿਸ਼ੇਸ਼ ਕੰਪੇਨ ਚਲਾਈ

ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਵੋਕੇਸ਼ਨਲ ਲਿਟਰੇਸੀ ਫਾਰ ਜੇਲ ਹਵਾਲਾਤੀਆਂ ਅਤੇ ਬੰਦੀਆਂ ਲਈ ਇੱਕ ਵਿਸ਼ੇਸ਼ ਕੰਪੇਨ ਚਲਾਈ

 

 

 

Advertisement

ਫਰੀਦਕੋਟ, 22 ਸਤੰਬਰ (ਪੰਜਾਬ ਡਾਇਰੀ)- ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਰੀਦਕੋਟ ਦੀ ਰਹਿਨੁਮਾਈ ਹੇਠ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਵੋਕੇਸ਼ਨਲ ਲਿਟਰੇਸੀ ਫਾਰ ਜੇਲ ਹਵਾਲਾਤੀਆਂ ਅਤੇ ਬੰਦੀਆਂ ਲਈ ਇੱਕ ਵਿਸ਼ੇਸ਼ ਕੰਪੇਨ ਚਲਾਈ ਗਈ ।

??????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਇਸ ਵਿੱਚ ਉਪਰੋਕਤ ਜੇਲ੍ਹ ਵਿੱਚ ਬੰਦੀਆਂ ਲਈ ਮੈਸਨ, ਤਰਖਾਣ, ਬਿਜਲੀ, ਉਸਾਰੀ ਦੇ ਕੰਮ, ਚਮੜੇ ਦੇ ਕੰਮ, ਖੇਤੀਬਾੜੀ, ਬਾਗਬਾਨੀ, ਫੁੱਲਾਂ ਦੀ ਖੇਤੀ ਅਤੇ ਬੇਕਰੀ ਦੇ ਕੰਮ ਨਾਲ ਸਬੰਧਤ ਇੱਕ ਵੋਕੇਸ਼ਨਲ ਕੰਪੇਨ ਦਾ ਪ੍ਰਾਰੰਭ ਕੀਤਾ ਗਿਆ ਹੈ । ਜਿਸ ਵਿੱਚ ਖੇਤੀਬਾੜੀ ਦਫ਼ਤਰ, ਬਾਗਬਾਨੀ ਦਫ਼ਤਰ, ਆਈH. ਟੀ. ਆਈ. ਦੇ ਇਸਟਰੱਕਟਰ/ ਮਾਹਿਰ ਆਦਿ ਸ਼ਾਮਿਲ ਕੀਤੇ ਗਏ ਹਨ।

ਇਹ ਕੰਪੇਨ ਇੱਕ ਮਹੀਨੇ ਲਈ ਚਲਾਈ ਗਈ ਹੈ । ਇਸ ਵਿੱਚ ਬੰਦੀਆਂ ਲਈ ਇਹ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਟੇ੍ਰਨਿੰਗ ਹਾਸਲ ਕਰਕੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਰੁਜ਼ਗਾਰ ਚਲਾਉਣ ਦੇ ਮਕਸਦ ਨਾਲ ਚਲਾਈ ਗਈ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਸੁਰਜੀਤ ਕਰ ਸਕਣ ।

ਇਸ ਦੌਰਾਨ ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਇਸ ਕੰਪੇਨ ਦਾ ਉਦਘਾਟਨ ਕਰਨ ਸਮੇਂ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਜੀਤ ਪਾਲ ਸਿੰਘ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ, ਸ਼੍ਰੀ ਅਮਰੀਸ਼ ਕੁਮਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ, ਜੇਲ੍ਹ ਸੁਪਰਡੰਟ ਸ਼੍ਰੀ ਰਾਜੀਵ ਅਰੋੜਾ ਅਤੇ ਉਨ੍ਹਾਂ ਦਾ ਸਟਾਫ ਅਤੇ ਇਸ ਤੋਂ ਇਲਾਵਾ ਉਪਰੋਕਤ ਦਰਸਾਏ ਵੱਖ ਵੱਖ ਵਿਭਾਗਾਂ ਦੇ ਇਸਟਰੱਕਟਰ/ਮਾਹਿਰ ਵੀ ਮੌਜੂਦ ਸਨ ।

Advertisement

ਇਸ ਕੰਪੇਨ ਵਿੱਚ ਬਹੁਤ ਸਾਰੇ ਬੰਦੀਆਂ ਨੇ ਹਿੱਸਾ ਲਿਆ ਅਤੇ ਇਹ ਵੀ ਪ੍ਰਣ ਲਿਆ ਕਿ ਉਹ ਵੱਧ ਤੋਂ ਵੱਧ ਇਸ ਕੰਪੇਨ ਦਾ ਲਾਭ ਉਠਾਉਣਗੇ ਅਤੇ ਇਸ ਵਿਚਲੇ ਵੱਖ-ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰਨਗੇ । ਅਖੀਰ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਜੇਕਰ ਇਸ ਜੇਲ੍ਹ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਕਾਨੂੰਨੀ ਜਾਂ ਕਿਸੇ ਹੋਰ ਵਿਭਾਗ ਨਾਲ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਉਹ ਵਿਅਕਤੀ ਇਸ ਜੇਲ੍ਹ ਵਿੱਚ ਬਣੇ ਕਾਨੂੰਨੀ ਸਹਾਇਤਾ ਕਲੀਨਿਕ ਤੇ ਪੈਰਾ ਲੀਗਲ ਵਲੰਟੀਅਰ ਰਾਹੀਂ ਆਪਣੀ ਦਰਖਾਸਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੂੰ ਦੇ ਸਕਦਾ ਹੈ ਅਤੇ ਇਸ ਦਫ਼ਤਰ ਵੱਲੋਂ ਤੁਰੰਤ ਪ੍ਰਭਾਵ ਤੋਂ ਉਸ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇਗਾ ।

Related posts

ਪੰਜਾਬ ‘ਚ 587 ਪਟਵਾਰ ਸਰਕਲ ਖਾਲੀ, ਡੀਸੀ ਵੱਲੋਂ ਸੇਵਾਮੁਕਤ ਪਟਵਾਰੀ ਨਿਯੁਕਤ ਕਰਨ ਦੇ ਹੁਕਮ

punjabdiary

Breaking- ਭਗਵੰਤ ਮਾਨ ਦਾ ਹੁਕਮ ਜਾਰੀ, ਬਾਜਾਰ ਵਿਚ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ

punjabdiary

ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ

punjabdiary

Leave a Comment