Image default
ਤਾਜਾ ਖਬਰਾਂ

“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ — 36, ਗਾਇਕ,ਸੰਗੀਤਕਾਰ ਅਤੇ ਅਦਾਕਾਰ ਡੀ ਗਿੱਲ

“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ — 36, ਗਾਇਕ,ਸੰਗੀਤਕਾਰ ਅਤੇ ਅਦਾਕਾਰ ਡੀ ਗਿੱਲ

ਪੰਜਾਬ ਦੇ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਆਪਣੇ ਸਭਿਆਚਾਰਿਕ ਅਤੇ ਪਰਵਾਰਿਕ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤ ਬਣ ਚੁੱਕੇ ਹਨ,ਜੋ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ, ਅਜਿਹੇ ਹੀ ਇੱਕ ਕਲਾਕਾਰ ਦਾ ਜਿਕਰ ਕਰਨ ਜਾ ਰਿਹਾ ਹਾਂ , ਪੰਜਾਬੀ ਮਾਂ ਬੋਲੀ ਦਾ ਮਾਣ, ਸੰਗੀਤਕ ਖੇਤਰ ਦੀ ਬਹੁਪੱਖੀ ਸਖਸ਼ੀਅਤ ਮਿਊਜ਼ਿਕ ਡਾਇਰੈਕਟਰ, ਗਾਇਕ, ਅਦਾਕਾਰ ਅਤੇ ਨਿਰਮਾਤਾ ਨਿਰਦੇਸ਼ਕ ਡੀ ਗਿੱਲ (ਦਲੇਲ ਸਿੰਘ) ਆਪਣੀ ਪੂਰੀ ਟੀਮ ਨਾਲ ਦੁਬਈ ਦੇ ਸਫਲ ਸੰਗੀਤਕ ਟੂਰ ਤੋ ਵਾਪਿਸ ਵਤਨ ਪਰਤੇ ਹਨ। ਇਸ ਟੀਮ ਨੇ ਵਿਸਾਖੀ ਮੇਲਾ ਦੇ ਬੈਨਰ ਹੇਠ ਦੁਬਈ ਵਿਖੇ ਵਖ ਵਖ ਥਾਵਾਂ ਤੇ ਆਪਣੇ ਸੋਅਜ ਕੀਤੇ, ਜਿਥੇ ਪੰਜਾਬੀਆਂ ਵਲੋਂ ਰਜਵਾ ਪਿਆਰ ਬਖਸ਼ਿਆ। ਹਰ ਸ਼ੋਅਜ ਵਿਖੇ ਪੰਜਾਬੀਆਂ ਨੇ ਆਪਣੀ ਵੱਡੀ ਹਾਜ਼ਰੀ ਨਾਲ ਪਿਆਰ ਦਾ ਸਬੂਤ ਦਿੱਤਾ। ਇਸ ਟੀਮ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਸਾਮਲ ਸਨ ਜਿਨ੍ਹਾਂ ਵਿੱਚੋਂ ਪ੍ਰਮੁਖ ਹਨ, ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਡੀ ਗਿੱਲ, ਅਨੀਤਾ ਸਮਾਣਾ ਮਨਜੀਤ ਸ਼ਰਮਾ, ਗੁਰਪ੍ਰੀਤ ਕੌਰ, ਹਰਪ੍ਰੀਤ ਢਿੱਲੋਂ, ਸੇਵਕ ਢਿੱਲੋਂ, ਅਵਤਾਰ ਸਿੰਘ ਗਿੱਲ , ਇਸ ਟੀਮ ਦੇ ਪਰਮੋਟਰ ਲਾਡੀ ਸੰਧੂ ਜੀ ਨਾਲ ਸਨ, ਇਸ ਤੋਂ ਇਲਾਵਾ ਨਾਮਵਰ ਸਾਜੀ ਭੋਲਾ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਵੀ ਨਾਲ ਸਨ।
ਗਾਇਕ ਡੀ. ਗਿੱਲ (ਦਲੇਲ ਸਿੰਘ) ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਟਾਡੀਆ ਵਿਖੇ ਸ: ਸਰੂਪ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਲਜੀਤ ਕੌਰ ਦੇ ਕੁੱਖੋਂ ਪੈਦਾ ਹੋਇਆ , ਤਾ ਮਾਂ ਬਾਪ ਨੇ ਨਾਮ ਰੱਖਿਆ ਦਲੇਰ ਸਿੰਘ, ਜਦ ਸੰਗੀਤਕ ਖੇਤਰ ਵਿੱਚ ਪੈਰ ਧਰਿਆ ਤਾ ਹੌਲੀ ਹੌਲੀ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਡੀ. ਗਿੱਲ ਬਣ ਗਿਆ,

ਡੀ. ਗਿੱਲ ਨੇ ਬਹੁਤ ਸਾਰੇ ਪੰਜਾਬੀ ਸੱਭਿਆਚਾਰ ਅਤੇ ਪਰਿਵਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਬਾਪੂ ਦੀ ਪੱਗ, ਭਗਤ ਸਿੰਘ ਬੋਲਿਆ, ਸੌਕੀਨ ਜੱਟੀ, ਜਿਨਾਂ ਸੋਨਾ ਸੋਹਣੀਏ ਤੂ ਪਾ ਕੇ ਰੱਖਦੀ, ਹੋਟ ਬਲੱਡ , ਹੋਰ ਬਹੁਤ ਸਾਰੇ ਗੀਤ ਜਿਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਬਖਸ਼ਿਆਂ, ਡੀ. ਗਿੱਲ ਵੱਲੋ ਇੱਕ ਨਵਾ ਗੀਤ ਸੁਰਮਾਂ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ,ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਇਸ ਤੋ ਇਲਾਵਾ ਬਹੁਤ ਸਾਰੇ ਦੋਗਾਣੇ ਵੀ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਜਿਨ੍ਹਾਂ ਵਿਚ ਇਹਨਾਂ ਦਾ ਸਾਥ ਦਿੱਤਾ ਪੰਜਾਬ ਦੀ ਨਾਮਵਰ ਗਾਇਕਾਂ ਹਰਮੀਤ ਜੱਸੀ ਜੀ ਨੇ, ਜਦੋ ਇਹ ਜੋੜੀ ਸਟੇਜ ਉੱਤੇ ਆਉਦੀ ਏ,ਤਾ ਦਰਸ਼ਕਾਂ ਨੂੰ ਕੀਲ ਕੇ ਰੱਖ ਲੈਦੀ ਏ, ਬਹੁਤ ਹੀ ਖੂਬਸੂਰਤ ਜੋੜੀ ਆਪਣੇ ਖੂਬਸੂਰਤ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੀ ਏ,ਇਸ ਜੋੜੀ ਨੇ ਹਮੇਸ਼ਾ ਸਭਿਆਚਾਰਕ ਅਤੇ ਪਰਿਵਾਰਕ ਗੀਤ ਹੀ ਲੋਕਾਂ ਦੀ ਝੋਲੀ ਵਿੱਚ ਪਾਏ ਹਨ। ਗਾਇਕ ਡੀ ਗਿੱਲ ਦੇ ਬਹੁਤ ਖੂਬਸੂਰਤ ਗੀਤ ਖਾੜਕੂ, ਚਿੱਟੇ ਦਾ ਸੰਧਾਰਾਂ, ਚਿੱਟੇ ਦਾ ਸੰਧਾਰਾਂ-2 ਬਹੁਤ ਹੀ ਲੋਕ ਪ੍ਰਿਆ ਹੋਏ,

ਡੀ. ਗਿੱਲ ਇੱਕ ਬਹੁਤ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਸੰਗੀਤਕਾਰ ਵੀ ਹੈਂ,ਜਿਸ ਨੇ ਪੰਜਾਬ ਦੇ ਬਹੁਤ ਸਾਰੇ ਨਾਮਵਰ ਕਲਾਕਾਰਾਂ ਦੇ ਗੀਤਾਂ ਨੂੰ ਆਪਣੀਆਂ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ, ਜਿਨ੍ਹਾਂ ਕਲਾਕਾਰਾਂ ਵਿਚੋਂ ਪ੍ਰਮੁੱਖ ਹਨ ਦੀਪਕ ਢਿੱਲੋਂ, ਜੈਸਮੀਨ ਅਖਤਰ, ਜੋਤੀ ਗਿੱਲ, ਮਨਮੋਹਨ ਸਿੱਧੂ, ਅਵਤਾਰ ਚਮਕ ਅਤੇ ਹੋਰ ਸਾਰੇ ਪੰਜਾਬੀ ਗਾਇਕ, ਇਸ ਤੋ ਇਲਾਵਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਸੰਗੀਤ ਦੇ ਚੁੱਕੇ ਹਨ ਜਿਸ ਵਿੱਚ ਛਿੰਦਾ ਧਾਲੀਵਾਲ ਕੁਰਾਈ ਵਾਲਾ ਦੀ ਕਮੇਡੀ ਫਿਲਮ ਰੀਸ ਦੀ ਘੜੀਸ, ਧੀ ਦੀ ਦਰਦ ਕਹਾਣੀ , ਬਟਵਾਰਾ,ਫੰਡਾ-2, ਚਲਾਕੀਆਂ ਆਦਿ , ਬਹੁਤ ਸਾਰੀਆਂ ਪੰਜਾਬੀ ਟੈਲੀਫਿਲਮਾ ਦਾ ਨਿਰਮਾਣ ਕੀਤਾ ਜੋ ਸਮਾਜ ਲਈ ਪ੍ਰੇਰਨਾ ਸਰੋਤ ਬਣੀਆ, ਬਹੁਤ ਸਾਰੀਆ ਫਿਲਮਾਂ ਦੀਆਂ ਕਹਾਣੀਆਂ ਨੂੰ ਕਲਮਬੰਦ ਕੀਤਾ।

Advertisement

ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਗੇ,ਕਦੇ ਵੀ ਅਜਿਹਾ ਗੀਤ ਨਹੀਂ ਗਾਉਣਗੇ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਠੇਸ ਲੱਗੇ, ਉਹ ਪੰਜਾਬੀਆਂ ਵੱਲੋਂ ਮਿਲ ਰਹੇ ਅਥਾਹ ਪਿਆਰ ਨੂੰ ਹੀ ਸਭ ਤੋਂ ਵੱਡਾ ਮਾਣ ਸਨਮਾਨ ਮੰਨਦੇ ਹਨ, ਅੰਤ ਵਿੱਚ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤ ਨੂੰ ਪ੍ਰਮਾਤਮਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ: 75082-54006

Related posts

ਅਹਿਮ ਖ਼ਬਰ – ਰਾਘਵ ਚੱਢਾ ਦੇ ਵਿਆਹ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੇ ਖੁਲਾਸਾ ਕਰਦੇ ਹੋਏ ਵਧਾਈ ਦਿੱਤੀ

punjabdiary

ਇਨਕਲਾਬੀ ਦੇਸ਼ ਭਗਤ ਸੁਖਦੇਵ ਦਾ ਜਨਮ ਦਿਨ ‘ਜਵਾਨੀ ਬਚਾਓ ਦਿਵਸ’ ਵਜੋਂ ਮਨਾਇਆ

punjabdiary

ਸਰਬਜੀਤ ਖਾਲਸਾ ਦਾ ਵੱਡਾ ਐਲਾਨ, ਪੰਜਾਬ ‘ਚ ਬਣਾਉਣਗੇ ਨਵੀਂ ਸਿਆਸੀ ਪਾਰਟੀ, ਅੰਮ੍ਰਿਤਪਾਲ ਸਿੰਘ ਕਰਨਗੇ ਅਗਵਾਈ

punjabdiary

Leave a Comment