Image default
ਤਾਜਾ ਖਬਰਾਂ

“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ – 37, ਨੈਗੇਟਿਵ ਕਿਰਦਾਰ ਰਾਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਦਾਕਾਰ– ਪਰਮਿੰਦਰ ਸਿੰਘ ਕੈਂਥ

“ਮਾਣ ਪੰਜਾਬੀਆਂ ਦੇ” ਲੜੀਵਾਰ ਕਾਲਮ – 37, ਨੈਗੇਟਿਵ ਕਿਰਦਾਰ ਰਾਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਦਾਕਾਰ– ਪਰਮਿੰਦਰ ਸਿੰਘ ਕੈਂਥ
ਫਿਲਮੀ ਦੁਨੀਆ ਦੇ ਵਿਚ ਕੁਝ ਇਨਸਾਨ ਅਜਿਹੇ ਹੋਇਆ ਕਰਦੇ ਹਨ ਜੋ ਆਪਣੇ ਜਬਰਦਸਤ ਕਿਰਦਾਰ ਨਾਲ ਲੋਕਾ ਵਿੱਚ ਆਪਣੀ ਪਹਿਚਾਣ ਬਣਾ ਲੈਂਦੇ ਹਨ, ਭਾਵੇ ਉਹ ਕਿਰਦਾਰ ਨੈਗੇਟਿਵ ਹੀ ਕਿਉ ਨਾ ਹੋਵੇ, ਅੱਜ ਮੈ ਗੱਲ ਕਰਨ ਜਾ ਰਿਹਾ, ਜੀ ਪੰਜਾਬੀ ਚੈਨਲ ਤੇ ਚੱਲ ਰਹੇ ਬਹੁਤ ਈ ਲੋਕਪ੍ਰਿਯਾ ਸੀਰੀਅਲ ਵਿਚ ਪ੍ਰਸ਼ਾਂਤ ਫੁੱਫੜ ਜੀ ਦਾ ਨੈਗੇਟਿਵ ਰੋਲ ਨਿਭਾਉਣ ਵਾਲੇ ਅਦਾਕਾਰ ਪਰਮਿੰਦਰ ਸਿੰਘ ਕੈਂਥ ਜੀ ਦਾ, ਜਿਨਾ ਨੇ ਇਸ ਸੀਰੀਅਲ ਰਾਹੀ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ।
ਪਰਮਿੰਦਰ ਸਿੰਘ ਕੈਂਥ ਦਾ ਜਨਮ ਮਾਤਾ ਮੋਹਿੰਦਰ ਕੌਰ ਦੀ ਕੁਖੋਂ ਪਿਤਾ ਸ : ਬਲਬੀਰ ਸਿੰਘ ਦੇ ਘਰ ਜਿਲਾ ਪਟਿਆਲਾ ਦੇ ਸ਼ਹਿਰ ਨਾਭਾ ਵਿਖੇ ਹੋਇਆ, ਬਚਪਨ ਵਿੱਚ ਕਿਸੇ ਨੂੰ ਇਹ ਇਲਮ ਵੀ ਨਹੀ ਸੀ ਕਿ ਇਹ ਬਾਲ ਵੱਡਾ ਹੋ ਕੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰੇਗਾ। ਪਰਮਿੰਦਰ ਸਿੰਘ ਕੈਂਥ ਨੇ ਐਮ ਬੀ ਏ, ਆਈ ਟੀ ਤੱਕ ਪੜਾਈ ਕੀਤੀ ਇਸ ਤੋ ਬਾਅਦ ਸੋਹਣਾ ਮਲਟੀ ਸਪੈਸ਼ਲਿਟ ਹੌਸਪੀਟਲ ਵਿੱਚ ਐਡਮਨਿਸਟ੍ਰੇਸ਼ਨ ਹੈਡ ਦੇ ਅਹੁਦੇ ਤੇ ਨੋਕਰੀ ਕੀਤੀ । ਜੋ ਅੱਜ ਵੀ ਕਰ ਰਹੇ ਹਨ। ਬਚਪਨ ਤੋ ਦਿਲ ਵਿੱਚ ਸਜਾਇਆ ਐਕਟਿੰਗ ਦਾ ਸੁਪਨਾ , ਇਕ ਸਾਲ ਪਹਿਲਾ ਪੂਰਾ ਹੋਇਆ। ਮੈਨੂੰ ਪਰਮਿੰਦਰ ਸਿੰਘ ਕੈਂਥ ਨੂੰ ਸ਼ੁਰੂ ਤੋਂ ਹੀ ਨੈਗੇਟਿਵ ਕਿਰਦਾਰ ਬਹੂਤ ਵਧੀਆ ਲਗਦੇ ਸੀ। ਅਤੇ ਹੁਣ ਕੰਮ ਵੀ ਉਸੀ ਤਰ੍ਹਾਂ ਮਿਲ ਰਿਹਾ ਹੈ। ਬਹੁਤ ਸਾਰੀਆ ਪੰਜਾਬੀ ਅਤੇ ਹਿੰਦੀ ਫਿਲਮਾ ਵਿੱਚ ਕਮ ਕਰਨ ਦਾ ਮੌਕਾ ਮਿਲਿਆ ਜਿਨਾ ਵਿੱਚੋ ਪ੍ਰਮੁੱਖ ਹਨ ਹਮ ਦੋ ਹਮਾਰੇ ਦੋ (ਹਿੰਦੀ ਫਿਲਮ)ਜੇ ਮੈਨੂੰ ਤੇਰੇ ਨਾਲ ਪਿਆਰ ਨਾ ਹੁੰਦਾ (ਪੰਜਾਬੀ ਫਿਲਮ) ਜੀ ਪੰਜਾਬੀ ਤੇ ਚੱਲ ਰਿਹਾ ਸੀਰੀਅਲ ਗੀਤ ਢੋਲੀ, ਛੋਟੀ ਜਠਾਣੀ, ਕਲਰ ਟੀ ਵੀ ਤੇ ਚੱਲ ਰਿਹਾ ਸੀਰੀਅਲ ਉਡਾਰੀਆ, ਸਵਰਨਘਰ , ਇਸ ਤੋ ਇਲਾਵਾ ਪੰਜਾਬ ਦੇ ਨਾਮਵਰ ਕਲਾਕਾਰਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ , ਆਪਣੀ ਜੌਬ ਤੋਂ ਫ੍ਰੀ ਹੋਕੇ ਸ਼ੂਟ ਤੇ ਜਾਂਦਾ ਹਨ। ਕਈ ਵਾਰੀ 48-48 ਘੰਟੇ ਵੀ ਕੰਮ ਕਰਨਾ ਪੈਂਦਾ ਹੈ।
ਪਰਮਿੰਦਰ ਸਿੰਘ ਕੈਂਥ ਦੇ ਹੋਰ ਸ਼ੌਕ ਫ੍ਰੀ ਸਮੇਂ ਵਿੱਚ ਆਪਣੇ ਪਰਿਵਾਰ ਅਤੇ ਬੱਚੇ ਨੂੰ ਦਿੰਦਾ ਹਾਂ। ਅਤੇ ਆਪਣੇ ਯਾਰਾਂ ਦੋਸਤਾਂ ਨਾਲ ਵੀ ਟਾਈਮ ਦਿੰਦਾ ਹਾਂ। ਉਹਨਾ ਦਾ ਜੀਵਨ ਸਾਥੀ ਉਹਨਾ ਦੀ ਪਤਨੀ ਸ਼ਿਖਾ ਕੈਂਥ ਉਹਨਾ ਦਾ ਹਰ ਕਦਮ ਸਾਥ ਦਿੰਦੀ ਹੈ,ਸ਼ਿਖਾ ਕੈਥਂ ਨੇ ਕੰਪਿਊਟਰ ਇੰਜਨੀਅਰਿੰਗ ਕੀਤੀ ਆ । ਪਰਮਿੰਦਰ ਸਿੰਘ ਕੈਂਥ ਅਤੇ ਸ਼ਿਖਾ ਕੈਂਥ ਦੀ ਲਵ ਮੈਰਿਜ ਹੈ, ਜਿੰਨਾ ਦਾ ਇਕ ਬੇਟਾ ਵਰਧਾਨ ਕੈਂਥ ਜੋਂ ਸ਼ਿਵਾਲਿਕ ਸਕੂਲ ਚੰਡੀਗੜ੍ਹ ਵਿੱਚ 8th ਜਮਾਤ ਵਿੱਚ ਪੜ੍ਹਦਾ ਹੈ। ਪੜ੍ਹਾਈ ਤੇ ਲਿਖਾਈ ਵਿੱਚ ਵੀ ਬਹੁਤ ਵਧੀਆ ਹੈ। ਪਰਮਿੰਦਰ ਸਿੰਘ ਕੈਂਥ ਦਾ ਇੱਕ ਸੁਪਨਾ ਹੈ , ਉਹਨਾ ਦਾ ਬੇਟਾ ਆਰਮੀ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ ਪਰ ਕਿਸੇ ਕਰਣਾ ਕਰਕੇ ਮੈਂ select ਨਹੀਂ ਹੋ ਸਕਿਆ।
ਪਰਮਿੰਦਰ ਸਿੰਘ ਕੈਂਥ ਜਲਦੀ ਇਕ ਵੱਡੇ ਬਜਟ ਦੀ ਪੰਜਾਬੀ ਫਿਲਮ ਵਿੱਚ ਨੈਗੇਟਿਵ ਰੋਲ ਵਿੱਚ ਦਿਖਾਈ ਦੇਣਗੇ, ਜੋ ਕੇ ਪੀ ਐਸ ਗਿੱਲ ਦੀ ਜਿੰਦਗੀ ਤੇ ਬਣ ਰਹੀ ਹੈ। ਪਰਮਾਤਮਾ ਇਸ ਅਦਾਕਾਰ ਨੂੰ ਲੰਮੀਆ ਉਮਰਾਂ ਬਖਸ਼ ਅਤੇ ਪੰਜਾਬੀ ਭਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006

Related posts

ਕਿਸਾਨ ਜਥੇਬੰਦੀ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ: ਕੇਂਦਰੀ ਸਿੰਘ ਸਭਾ

punjabdiary

ਸ਼ੇਖ ਬਾਬਾ ਫਰੀਦ ਜੀ ਦੇ ਪਾਵਨ ਆਗਮਨ ਪੁਰਬ ਤੇ ਭਾਵਾਧਸ ਨੇ ਲਗਾਯਾ ਕੇਲੇ ਅਤੇ ਸੇਬਾਂ ਦਾ ਲੰਗਰ।

punjabdiary

ਨਾਰਥ ਜ਼ੋਨ ਪਲਾਸਟਿਕ ਸਰਜਨ ਐਸੋਸੀਏਸ਼ਨ ਵੱਲੋਂ 16ਵੀਂ ਤਿੰਨ ਰੋਜ਼ਾ ਕਾਨਫ਼ਰੰਸ ਦਾ ਆਯੋਜਨ

punjabdiary

Leave a Comment