ਮਾਤਾ ਜਵਾਲਾ ਜੀ ਤੋਂ ਝੰਡਾ ਅਖੰਡ ਜੋਤ ਸ਼ੋਭਾ ਯਾਤਰਾ ਜਿਲਾ ਫਰੀਦਕੋਟ ਵਿਖੇ 4 ਅਗਸਤ ਨੂੰ ਪੁੱਜੇਗੀ
* ਯਾਤਰਾ ਸਮੇਂ ਸਖਤ ਪ੍ਰਬੰਧ ਕਰਨ ਲਈ ਸਮੂਹ ਵਿਭਾਗਾਂ ਨੂੰ ਹੁਕਮ ਹੋਏ ਜਾਰੀ
* ਸਪੀਕਰ ਸ. ਸੰਧਵਾਂ ਹੋਣਗੇ ਯਾਤਰਾ ਦੇ ਮੁੱਖ ਮਹਿਮਾਨ
ਫਰੀਦਕੋਟ, 31 ਜੁਲਾਈ (ਪੰਜਾਬ ਡਾਇਰੀ)- ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਹਿੰਦੂ ਰੀਤੀ ਰਿਵਾਜ ਅਨੁਸਾਰ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੀ ਸਰਪ੍ਰਸਤੀ ਹੇਠ ਮਾਤਾ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਤੋਂ 47ਵਾਂ ਝੰਡਾ ਅਖੰਡ ਜੋਤ ਸ਼ੋਭਾ ਯਾਤਰਾ ਮੇਲਾ ਮਾਂ ਜਵਾਲਾ ਜੀ ਸੜਕ ਮਾਰਗ ਰਾਹੀਂ ਚਿੰਤਪੁਰਨੀ ਅਤੇ ਫਿਰ ਪੰਜਾਬ ਦੇ ਜਿਲ•ਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਜਗਰਾਓ, ਮੋਗਾ ਰਾਹੀਂ ਹੁੰਦੇ ਹੋਏ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿਖੇ 4 ਅਗਸਤ 2023 ਨੂੰ ਪੁੱਜ ਰਹੀ ਹੈ। ਇਸ ਯਾਤਰਾ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸ਼ੋਭਾ ਯਾਤਰਾ ਨੂੰ ਦੇਖਦੇ ਹੋਏ ਜਿਲ•ਾ ਫਰੀਦਕੋਟ ਦੇ ਸਮੂਹ ਵਿਭਾਗਾਂ ਨੂੰ ਪੁਖਤਾ ਪ੍ਰਬੰਧ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਸ਼ੋਭਾ ਯਾਤਰਾ 04 ਅਗਸਤ ਨੂੰ ਮੋਗਾ ਰੋਡ ਅਤੇ ਪੁਰਾਣਾ ਸ਼ਹਿਰ ਫੇਰੀ ਲਗਾਵੇਗੀ ਅਤੇ ਅਤੇ 07 ਅਗਸਤ ਨੂੰ ਸਹਿਗਲ ਚੌਂਕ ਕੋਟਕਪੂਰਾ ਤੋਂ ਸਮੂਹ ਸ਼ਹਿਰ ਅਤੇ ਵੱਖ ਵੱਖ ਮਿਤੀਆਂ ਨੂੰ ਜਿਲ•ੇ ਦੇ ਹੋਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚੋਂ ਵੀ ਫੇਰੀ ਲਗਾਏਗੀ । ਯਾਤਰਾ ਦੌਰਾਨ ਮਾਤਾ ਜੀ ਦੀ ਅਖੰਡ ਜੋਤ ਪਾਲਕੀ ਦੇ ਨਾਲ ਨਾਲ ਦੇਵੀ ਦੇਵਤਿਆਂ ਦੇ ਸੁੰਦਰ ਸਰੂਪ ਝਾਕੀਆਂ ਅਤੇ ਕੀਰਤਨ ਕਰਦੀਆਂ ਭਜਨ ਮੰਡਲੀਆਂ ਵਾਹਨਾਂ ਤੇ ਸਵਾਰ ਹੋ ਕੇ ਯਾਤਰਾ ਵਿੱਚ ਵੀ.ਆਈ.ਪੀਜ਼, ਸਾਧੂ ਸੰਤ ਮਹੰਤ ਅਤੇ ਹੋਰ ਆਕਰਸ਼ਿਤ ਕਰਨ ਵਾਲੇ ਤਾਸ਼ੇ (ਗੁਜਰਾਤੀ ਸਾਜ਼), ਢੋਲੀ, ਬੈਂਡ, ਹਾਥੀ, ਘੋੜੇ, ਰੱਥ, ਮਿਲਟਰੀ ਬੈਂਡ ਅਤੇ ਹੋਰ ਕਈ ਰਾਜਾਂ ਦੇ ਆਕਰਸ਼ਿਤ ਕਰਨ ਵਾਲੇ ਲੋਕ ਨ੍ਰਿਤ ਯਾਤਰਾ ਵਿੱਚ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਇਹ ਵੀ ਦੱਸਿਆ ਕਿ ਯਾਤਰਾ ਦੀ ਆਮਦ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਲਈ ਪੁਲਿਸ ਮੁੱਖੀ ਸਮੇਤ ਉੱਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਨੂੰ ਡਿਊਟੀ ਮੈਜਿਸਟ੍ਰੇਟ ਮੇਲਾ ਅਫਸਰ ਨਿਯੁਕਤ ਕੀਤਾ ਜਾ ਚੁੱਕਿਆ ਹੈ।