ਮਾਨਸੂਨ ਦਾ ਇੰਤਜ਼ਾਰ ਖਤਮ, ਅਗਲੇ 48 ਘੰਟਿਆਂ ‘ਚ ਦੇਵੇਗਾ ਦਸਤਕ, ਹੋਵੇਗੀ ਭਾਰੀ ਬਾਰਸ਼
The India Meteorological Department (IMD) says that conditions are becoming favourable for the onset of Monsoon over Kerala in the next 48 hours
AdvertisementVisuals from Thiruvananthapuram pic.twitter.com/mt39xiu1rQ
— ANI (@ANI) June 7, 2023
ਦਿੱਲੀ, 7 ਜੂਨ (ਨਿਊਜ 18)- ਮਾਨਸੂਨ (Monsoon) ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਵਿੱਚ ਕਿਹਾ ਹੈ ਕਿ ਮਾਨਸੂਨ ਅਗਲੇ 48 ਘੰਟਿਆਂ ਵਿੱਚ ਕੇਰਲ ਵਿੱਚ ਦਸਤਕ ਦੇ ਸਕਦਾ ਹੈ।
ਆਈਐਮਡੀ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਵਿੱਚ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣ ਰਹੇ ਹਨ। ਏਐਨਆਈ ਨੇ ਮੌਸਮ ਵਿਭਾਗ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਮਾਨਸੂਨ ਐਤਵਾਰ ਨੂੰ ਕੇਰਲ ‘ਚ ਦਸਤਕ ਦੇਣ ਵਾਲਾ ਸੀ ਪਰ ਇਸ ਦੀ ਸ਼ੁਰੂਆਤ ਨਹੀਂ ਹੋਈ ਅਤੇ ਭਾਰਤੀ ਮੌਸਮ ਵਿਭਾਗ ਨੇ ਤਿੰਨ ਤੋਂ ਚਾਰ ਦਿਨ ਹੋਰ ਪਛੜਨ ਦੀ ਭਵਿੱਖਬਾਣੀ ਕੀਤੀ ਸੀ।
ਦੱਖਣ-ਪੱਛਮੀ ਮਾਨਸੂਨ ਆਮ ਤੌਰ ‘ਤੇ 1 ਜੂਨ ਨੂੰ ਕੇਰਲ ਵਿੱਚ ਦਾਖਲ ਹੁੰਦਾ ਹੈ ਅਤੇ ਸੱਤ ਦਿਨ ਪਹਿਲਾਂ ਜਾਂ ਸੱਤ ਦਿਨ ਬਾਅਦ ਸ਼ੁਰੂ ਹੋ ਸਕਦਾ ਹੈ।
ਮਈ ਦੇ ਅੱਧ ਵਿੱਚ ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਸੀ ਕਿ ਮਾਨਸੂਨ 4 ਜੂਨ ਤੱਕ ਕੇਰਲ ਵਿੱਚ ਆ ਸਕਦਾ ਹੈ। ਆਈਐਮਡੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਦੱਖਣੀ ਅਰਬ ਸਾਗਰ ਵਿੱਚ ਪੱਛਮੀ ਹਵਾਵਾਂ ਦੇ ਵਧਣ ਨਾਲ ਹਾਲਾਤ ਅਨੁਕੂਲ ਬਣ ਰਹੇ ਹਨ। ਨਾਲ ਹੀ, ਪੱਛਮੀ ਹਵਾਵਾਂ ਦੀ ਡੂੰਘਾਈ ਹੌਲੀ-ਹੌਲੀ ਵਧ ਰਹੀ ਹੈ ਅਤੇ 4 ਜੂਨ ਨੂੰ ਪੱਛਮੀ ਹਵਾਵਾਂ ਦੀ ਡੂੰਘਾਈ ਸਮੁੰਦਰ ਦੇ ਤਲ ਤੋਂ 2.1 ਕਿਲੋਮੀਟਰ ਤੱਕ ਪਹੁੰਚ ਗਈ ਸੀ।