Image default
About us

ਮਾਨ ਕੈਬਨਿਟ ‘ਚ ਸ਼ਾਮਲ ਹੋਏ 2 ਨਵੇਂ ਮੰਤਰੀ, ਖੁੱਡੀਆਂ ਤੇ ਬਲਕਾਰ ਨੇ ਅਹੁਦੇ ਵੱਜੋਂ ਚੁੱਕੀ ਸਹੁੰ

ਮਾਨ ਕੈਬਨਿਟ ‘ਚ ਸ਼ਾਮਲ ਹੋਏ 2 ਨਵੇਂ ਮੰਤਰੀ, ਖੁੱਡੀਆਂ ਤੇ ਬਲਕਾਰ ਨੇ ਅਹੁਦੇ ਵੱਜੋਂ ਚੁੱਕੀ ਸਹੁੰ

 

 

 

Advertisement

ਚੰਡੀਗੜ੍ਹ, 31 ਮਈ (ਨਿਊਜ 18)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵਾਰ ਫਿਰ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ ਹੈ। ਸਾਬਕਾ ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ ਤੋਂ ਵਿਧਾਇਕ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਵੇਰੇ 11 ਵਜੇ ਦੋਵਾਂ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਪੁੱਜੇ ਅਤੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਅਹੁਦੇ ਤੋਂ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਹੈ। ਪੰਜਾਬ ਸਰਕਾਰ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਸਹੁੰ ਚੁੱਕ ਸਮਾਗਮ ਲਈ ਭਲਕੇ 11 ਵਜੇ ਦਾ ਸਮਾਂ ਮੰਗਿਆ ਹੈ।
ਦੱਸ ਦਈਏ ਕਿ ‘ਆਪ’ ਸਰਕਾਰ ਨੇ ਹਲਕਾ ਲੰਬੀ ਤੋਂ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਸ਼ੇਸ਼ ਤੌਰ ਉਤੇ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ। ਵਜਾਰਤ ਵਿਚ ਮੁੱਖ ਮੰਤਰੀ ਤੋਂ ਇਲਾਵਾ 17 ਵਜ਼ੀਰ ਬਣਾਏ ਜਾਣ ਦੀ ਵਿਵਸਥਾ ਹੈ ਅਤੇ ਇਸ ਵੇਲੇ ਵਜਾਰਤ ਵਿਚ 14 ਮੰਤਰੀ ਹਨ।

Related posts

ਪੰਜਾਬ ਵੱਲੋਂ ਵੈਟਰਨਰੀ ਪੇਸ਼ੇ ਵਿੱਚ ਵਿਭਿੰਨਤਾ ਤੇ ਸਮੁੱਚਤਾ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਜਾਵੇਗੀ ਸੂਬਾ ਪੱਧਰੀ ਵਰਕਸ਼ਾਪ

punjabdiary

ਇੰਡੋਨੇਸ਼ੀਆ ‘ਚ ਫਸੇ 2 ਪੰਜਾਬੀ ਨੌਜਵਾਨ, BJP ਆਗੂ ਸਿਰਸਾ ਨੇ MHA ਨੂੰ ਦਖਲ ਦੇ ਛੁਡਵਾਉਣ ਦੀ ਕੀਤੀ ਅਪੀਲ

punjabdiary

ਦੋ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਅਮਰੀਕਾ ਵਾਪਸ ਗਏ ਨੌਜਵਾਨ ਦੀ ਹੋਈ ਮੌਤ

punjabdiary

Leave a Comment