ਮਾਨ ਸਰਕਾਰ ਦਾ ਵੱਡਾ ਐਕਸ਼ਨ : ਮੋਹਾਲੀ ਵਿੱਚ ਮੰਤਰੀ ਨੇ ਰੇਡ ਕਰ 29 ਏਕੜ ਜਮੀਨ ਤੇ ਹੋਇਆ ਕਬਜ਼ਾ ਛੁਡਵਾਇਆ
ਮੋਹਾਲੀ, 29 ਅਪ੍ਰੈਲ – (ਪੰਜਾਬ ਡਾਇਰੀ) ਅੱਜ ਮੋਹਾਲੀ ਵਿਖੇ ਮਾਨ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਕਸ਼ਨ ਮੋਡ ਵਿੱਚ ਆਉਂਦਿਆਂ ਹੀ ਛਾਪਾ ਮਾਰ ਕੇ ਸਰਕਾਰੀ ਜ਼ਮੀਨ ਉਤੇ ਨਾਜਾਇਜ਼ ਕਬਜ਼ਾ ਛੁਡਵਾਇਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਜ਼ਮੀਨ ਉਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਿਸਵਾਂ ਨੇੜੇ ਸੁਖ ਵਿਲਾਸ ਹੋਟਲ ਕੋਲ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੰਤਰੀ ਦੇ ਹੁਕਮਾਂ ਉਤੇ ਇਸ ਜ਼ਮੀਨ ਉਤੇ ਟਰੈਕਟਰ ਚਲਾ ਕੇ ਸਰਕਾਰੀ ਜ਼ਮੀਨ ਨੂੰ ਕਬਜ਼ੇ ‘ਚੋਂ ਛੁਡਾਇਆ ਹੈ। ਇਹ ਸ਼ਾਮਲਾਟ ਜ਼ਮੀਨ ਹੈ ਅਤੇ ਇਸ ਜ਼ਮੀਨ ‘ਤੇ ਕੈਪਟਨ ਬਿਕਰਮ ਸਿੰਘ ਨੇ 2007 ਤੋਂ ਕਬਜ਼ਾ ਸੀ। ਦੱਸਣਯੋਗ ਹੈ ਕਿ ਇਹ ਸਾਰੀ ਪੰਚਾਇਤੀ ਵਿਭਾਗ ਦੀ ਜ਼ਮੀਨ 29 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੁਣ ਛੁਡਵਾ ਲਿਆ ਗਿਆ ਹੈ। ਇਸ ਜ਼ਮੀਨ ਦੀ ਕੀਮਤ ਕਰੋੜਾਂ ਵਿੱਚ ਹੈ। ਦੱਸਣਯੋਗ ਹੈ ਕਿ ਇੱਥੋਂ ਮਹਿਜ਼ ਕੁਝ ਦੂਰੀ ਉਤੇ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਅਤੇ ਕੁਝ ਦੂਰੀ ਉਤੇ ਸੁਖਬੀਰ ਬਾਦਲ ਦਾ ਵੀ ਸੁਖਵਿੱਲਾ ਹੋਟਲ ਵੀ ਹੈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਜ਼ਮੀਨਾਂ ਦੇ ਕਾਗਜਾਤ ਦੀ ਵੀ ਚੈਕਿੰਗ ਕੀਤੀ ਜਾਵੇਗੀ। ਇਸ ਮੌਕੇ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਜ਼ਮੀਨ ਉਤੇ ਕੋਈ ਕਬਜ਼ਾ ਨਹੀਂ ਰਹਿਣ ਦਿੱਤਾ ਜਾਵੇਗਾ।